ਮਹਿਲ ਕਲਾਂ/ਬਰਨਾਲਾ- 28 ਜੂਨ- (ਗੁਰਸੇਵਕ ਸੋਹੀ)-
ਲੋਕ ਭਲਾਈ ਵੈੱਲਫੇਅਰ ਸੁਸਾਇਟੀ ਮਹਿਲ ਕਲਾਂ ਵੱਲੋਂ ਅੱਜ ਸਥਾਨਕ ਕਸਬੇ ਅੰਦਰ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ਜਿਸ ਵਿੱਚ ਸਮੁੱਚੇ ਪੰਜਾਬ ਵਿੱਚੋਂ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲੇ ਨੌਜਵਾਨ ਅਤੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਸੁਸਾਇਟੀ ਵੱਲੋਂ ਜਿੱਥੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ,ਉਥੇ ਸਮਾਜ ਸੇਵੀ ਕੰਮਾਂ ਬਦਲੇ ਵੱਖ ਵੱਖ ਸਮਾਜ ਸੇਵੀ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ ।
ਇਸ ਸਮਾਗਮ ਵਿੱਚ ਸਬ ਡਿਵੀਜ਼ਨਾਂ ਮਹਿਲਕਲਾਂ ਦੇ ਡੀ ਐੱਸ ਪੀ ਕੁਲਦੀਪ ਸਿੰਘ ਨੇ ਮੁੱਖ ਮਹਿਮਾਨ ਅਤੇ ਐਸਐਚਓ ਮਹਿਲ ਕਲਾਂ ਅਮਰੀਕ ਸਿੰਘ ਐਸਐਚਓ ਠੁੱਲੀਵਾਲ ਕੁਲਜੀਤ ਸਿੰਘ ਅਤੇ ਐਸਐਚਓ ਥਾਣਾ ਟੱਲੇਵਾਲ ਕ੍ਰਿਸ਼ਨ ਸਿੰਘ ਸਿੱਧੂ ਵੀ ਹਾਜ਼ਰ ਰਹੇ ।
ਇਸ ਸਮੇਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਗੁਣਤਾਜ ਪ੍ਰੈੱਸ ਮਹਿਲ ਕਲਾਂ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ ਨੂੰ ਸਮਾਜ ਵਿਚ ਪਾਏ ਅਹਿਮ ਯੋਗਦਾਨ ਅਤੇ ਪ੍ਰਾਪਤੀਆਂ ਬਦਲੇ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਇਸ ਸਮੇਂ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ, ਮੀਤ ਪ੍ਰਧਾਨ ਡਾ ਫਿਰੋਜ਼ ਖਾਨ,ਜਨਤਾ ਦੀ ਆਵਾਜ਼ ਅਖ਼ਬਾਰ ਦੇ ਮੁੱਖ ਸੰਪਾਦਕ ਅਜੇ ਟੱਲੇਵਾਲ , ਪੱਤਰਕਾਰ ਗੁਰਸੇਵਕ ਸਿੰਘ ਸਹੋਤਾ ,ਪੱਤਰਕਾਰ ਨਿਰਮਲ ਸਿੰਘ ਪੰਡੋਰੀ ,ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਡਾ ਕੁਲਵੰਤ ਸਿੰਘ ਟਿੱਬਾ,ਪੱਤਰਕਾਰ ਪ੍ਰੇਮ ਕੁਮਾਰ ਪਾਸੀ, ਪੱਤਰਕਾਰ ਪਾਲੀ ਵਜੀਦਕੇ,ਰੰਗਕਰਮੀ ਸੁਰਿੰਦਰ ਸਿੰਘ ਕੋਮਲ,ਪੱਤਰਕਾਰ ਭੁਪਿੰਦਰ ਸਿੰਘ ਧਨੇਰ ਪੱਤਰਕਾਰ ਜਗਜੀਤ ਸਿੰਘ ਕੁਤਬਾ, ਪੱਤਰਕਾਰ ਹਰਜੀਤ ਸਿੰਘ ਕਾਤਲ ਸ਼ੇਰਪੁਰ ,ਪੱਤਰਕਾਰ ਰਵਿੰਦਰ ਗਰਗ ਘਨੌਰ ,ਰਵਿੰਦਰ ਸਿੰਘ ਰੰਮੀ, ਬਾਬਾ ਜੰਗ ਸਿੰਘ ਜੀ, ਰਾਜਿੰਦਰ ਕੁਮਾਰ ਜਿੰਦਲ ਸਰਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ, ਡਾ ਅਮਰਜੀਤ ਸਿੰਘ ਮਹਿਲਕਲਾਂ ,ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਸਕੱਤਰ ਹਰਦੀਪ ਸਿੰਘ ਬੀਹਲਾ,ਪੱਤਰਕਾਰ ਗੁਰਮੁੱਖ ਸਿੰਘ ਹਮੀਦੀ ,ਡਾ ਸ਼ਕੀਲ ਬਾਪਲਾ,ਪੁਲਿਸ ਕਰਮੀ ਗੁਰਦੀਪ ਸਿੰਘ ਛੀਨੀਵਾਲ ਕਲਾਂ, ਅਮਰਜੀਤ ਸਿੰਘ ਖਿਆਲੀ, ਬੂਟਾ ਸਿੰਘ ਗੰਗੋਹਰ, ਡਾ ਸ਼ਹਿਜ਼ਾਦ ਚੌਧਰੀ,ਡਾ ਨਾਹਰ ਸਿੰਘ ਪੱਤਰਕਾਰ ਜਗਦੇਵ ਸਿੰਘ ਜਗਦੇ ਆਦਿ ਨੇ ਕਿਹਾ ਕਿ ਡਾ ਮਿੱਠੂ ਮੁਹੰਮਦ ਨੂੰ ਸਾਡਾ ਹਮੇਸ਼ਾ ਸਹਿਯੋਗ ਰਹੇਗਾ ਅਤੇ ਉਹਨਾਂ ਨੂੰ ਸਮਾਜ ਸੇਵੀ ਕੰਮਾਂ ਵਿੱਚ ਪਾਏ ਯੋਗਦਾਨ ਬਦਲੇ ਵਿਸ਼ੇਸ਼ ਸਨਮਾਨ ਚਿੰਨ੍ਹ ਮਿਲਣ ਤੇ ਖੁਸ਼ੀ ਜ਼ਾਹਿਰ ਕਰਦਿਆਂ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਡਾ ਮਿੱਠੂ ਮੁਹੰਮਦ ਇੱਕ ਯੋਗ ਸ਼ਖ਼ਸੀਅਤ ਬਣ ਕੇ ਸਮਾਜ ਵਿੱਚ ਵਿਚਰਨ ਅਤੇ ਲੋਕ ਭਲਾਈ ਕੰਮਾਂ ਵਿੱਚ ਅੱਗੇ ਨਾਲੋਂ ਵੱਧ ਆਪਣਾ ਯੋਗਦਾਨ ਪਾਉਂਦੇ ਹੋਏ ਸਮਾਜ ਦੀ ਸੇਵਾ ਕਰਨ।