ਪੁੁਲਿਸ ਭਰਤੀ ਲਈ ਜਗਰਾੳ ਪੁੁਲਿਸ ਨੇ ਕਰਵਾਏ ਟਰਾਇਲ 

ਜਗਰਾਓਂ, 28 ਜੁਨ (ਅਮਿਤ ਖੰਨਾ, ) ਪੰਜਾਬ ਪੁਲਿਸ ਚ ਮਰਦ-ਔਰਤਾਂ ਦੀ ਭਰਤੀ ਨੂੰ ਲੈ ਕੇ ਅੱਜ ਪੁਲਿਸ ਜ਼ਿਲ•ਾ ਲੁਧਿਆਣਾ ਦਿਹਾਤੀ ਦੀ ਪੁਲਿਸ ਵੱਲੋਂ ਚਾਹਵਾਨ ਉਮੀਦਵਾਰਾਂ ਨੂੰ ਮੁਫਤ ਟੇ੍ਨਿੰਗ ਦੇਣ ਲਈ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੁਫਤ ਟੇ੍ਨਿੰਗ ਕੈਂਪ ਸ਼ੁਰੂ ਕੀਤਾ ਗਿਆ। ਇਸ ਦਾ ਆਗਾਜ ਕਰਨ ਮੌਕੇ ਜ਼ਿਲ•ੇ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ, ਐੱਸਪੀ (ਐੱਚ) ਹਰਿੰਦਰ ਸਿੰਘ ਪਰਮਾਰ, ਜਗਰਾਓਂ ਸਬ-ਡਵੀਜ਼ਨ ਦੇ ਡੀਐੱਸਪੀ ਜਤਿੰਦਰਜੀਤ ਸਿੰਘ, ਡੀਐੱਸਪੀ (ਐੱਚ) ਮਨਿੰਦਰ ਸਿੰਘ ਬੇਦੀ ਤੇ ਪੁਲਿਸ ਲਾਈਨ ਦੇ ਆਰਆਈ ਇੰਸਪੈਕਟਰ ਜਗਜੀਤ ਸਿੰਘ ਸਮੇਤ ਪੁਲਿਸ ਅਧਿਕਾਰੀ ਸ਼ਾਮਲ ਹੋਏ। ਇਸ ਮੌਕੇ ਜ਼ਿਲ•ਾ ਮੁਖੀ ਵੱਲੋਂ ਭਰਤੀ ਦੇ ਚਾਹਵਾਨ ਨੌਜਵਾਨਾਂ ਨੂੰ ਟੇ੍ਨਿੰਗ ਕੈਂਪ ਵਿਚ ਪ੍ਰਰੈਕਟਿਸ ਕਰਨ ਅਤੇ ਭਰਤੀ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਲਈ ਅੱਜ ਤੋਂ ਤਨਦੇਹੀ ਨਾਲ ਜੁਟ ਜਾਣ ਲਈ ਕਿਹਾ। ਇਸ ਟੇ੍ਨਿੰਗ ਕੈਂਪ ਵਿਚ ਦੌੜ, ਉਚੀ ਛਾਲ, ਲੰਮੀ ਛਾਲ ਤੋਂ ਇਲਾਵਾ ਭਰਤੀ ਲੋੜੀਂਦਾ ਅਭਿਆਸ ਕਰਵਾਇਆ ਜਾ ਰਿਹਾ ਹੈ। ਇਸ ਵਿਚ ਉਮੀਦਵਾਰਾਂ ਨੂੰ ਸਿਖਲਾਈ ਪੁਲਿਸ ਵਿਭਾਗ ਤੋਂ ਇਲਾਵਾ ਖੇਡਾਂ ਦੇ ਮਾਹਰ ਟ੍ਰੇਨਰ ਵੀ ਦੇਣਗੇ। ਜਗਰਾਓਂ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਮੁਫਤ ਟੇ੍ਨਿੰਗ ਕੈਂਪ ਵਿਚ ਅੱਜ ਜਿੱਥੇ ਨੌਜਵਾਨਾਂ ਚ ਭਾਰੀ ਉਤਸ਼ਾਹ ਪਾਇਆ ਗਿਆ, ਜਿਸਦੇ ਚੱਲਦਿਆਂ ਉਹ ਵੱਡੀ ਗਿਣਤੀ ਚ ਪਹੁੰਚੇ ਪਰ ਉਨਾਂ• ਮੁਕਾਬਲੇ ਕੁੜੀਆਂ ਦੀ ਗਿਣਤੀ ਕਾਫੀ ਘੱਟ ਦੇਖਣ ਨੂੰ ਮਿਲੀ। ਡੀਐੱਸਪੀ ਜਿਤੰਦਰਜੀਤ ਿਸੰਘ ਦੀ ਅਗਵਾਈ ਿਵਚ ਪੁਿਲਸ ਮੁਲਾਜ਼ਮਾਂ ਨੇ ਖੁਦ ਉਮੀਦਵਾਰਾਂ ਨੂੰ ਫਰੂਟ ਅਤੇ ਦੁੱਧ ਦਾ ਲੰਗਰ ਛਕਾਿੲਆ। ਐਤਵਾਰ ਸਵੇਰੇ ਸ਼ੁਰੂ ਹੋਇਆ ਟੇ੍ਨਿੰਗ ਕੈਂਪ ਸੋਮਵਾਰ ਤੋਂ ਸ਼ਾਮ ਨੂੰ ਲੱਗੇਗਾ। ਪ੍ਰਰਾਪਤ ਜਾਣਕਾਰੀ ਅਨੁਸਾਰ ਭਰਤੀ ਦੇ ਚਾਹਵਾਨ ਮੁੰਡੇ ਕੁੜੀਆਂ ਦੀ ਸਹੂਲਤ ਲਈ ਟੇ੍ਨਿੰਗ ਕੈਂਪ ਦਾ ਸਮਾਂ ਸ਼ਾਮ 4:30 ਵਜੇ ਤੋਂ ਕਰ ਦਿੱਤਾ ਗਿਆ ਹੈ ਜੋ ਹੁਣ ਰੋਜ਼ਾਨਾ ਇਸੇ ਸਮੇਂ ਅਨੁਸਾਰ ਹੀ ਕੈਂਪ ਵਿਚ ਟੇ੍ਨਿੰਗ ਦਿੱਤੀ ਜਾਵੇਗੀ।