ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ ਦੂਸਰਾ ਕੋਰੋਨਾ ਵੈਕਸੀਨੇਸ਼ਨ  ਕੈਂਪ ਮੁਫਤ ਲਗਾਇਆ  

ਜਗਰਾਓਂ, 28 ਜੁਨ (ਅਮਿਤ ਖੰਨਾ,) ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਦੂਸਰਾ ਵੈਕਸੀਨੇਸ਼ਨ ਕੈਂਪ ਗੁਰਦੁਆਰਾ ਭਜਨਗੜ• ਸਾਹਿਬ ਵਿਖੇ ਲਗਾਇਆ ਗਿਆ  ਇਸ ਕੈਂਪ ਦੇ ਮੁੱਖ ਮਹਿਮਾਨ ਸਰਦਾਰ ਮੇਜਰ ਸਿੰਘ ਛੀਨਾ ਨੇ ਉਦਘਾਟਨ ਕੀਤਾ ਜਦਕਿ ਗੈਸਟ ਆਫ਼ ਆਨਰ ਸਰਦਾਰ ਸਰਬਜੀਤ ਸਿੰਘ ਛੀਨਾ ਦਿ ਲੀਜੈਂਡ  ਵਾਲੇ ਅਤੇ ਵਿਕਰਮ ਜੱਸੀ ਕੌਂਸਲਰ ਹਨ  ਇਸ ਕੈਂਪ ਵਿਚ 190 ਵਿਅਕਤੀਆਂ ਦੇ ਕੋਰੋਨਾ ਵੈਕਸੀਨ ਲਗਾਈ ਗਈ ਆਉਣ ਵਾਲੇ ਹਰੇਕ ਵਿਅਕਤੀ ਲਈ ਲੰਗਰ ਦੀ ਸੇਵਾ ਸਰਬਜੀਤ ਸਿੰਘ ਛੀਨਾ ਵੱਲੋਂ ਕੀਤੀ ਗਈ  ਸਟੇਜ ਦੀ ਭੂਮਿਕਾ ਦਮਨਦੀਪ ਸਿੰਘ ਨੇ ਬਾਖੂਬੀ ਨਿਭਾਈ  ਅਤੇ ਪ੍ਰੋ ਕਰਮ ਸਿੰਘ ਸੰਧੂ ਨੇ ਸੰਸਥਾ ਦੇ ਕੀਤੇ ਸਮਾਜ ਸੇਵੀ ਕੰਮਾਂ ਬਾਰੇ ਜਾਣੂ ਕਰਵਾਇਆ  ਪ੍ਰਧਾਨ ਮਨਜਿੰਦਰਪਾਲ ਸਿੰਘ ਹਨੀ ਅਤੇ ਕੈਸ਼ੀਅਰ ਰਾਜਨ ਬਾਂਸਲ ਨੇ ਆਏ ਹੋਏ ਲੋਕਾਂ ਅਤੇ ਮਹਿਮਾਨਾਂ ਦਾ ਨੂੰ ਜੀ ਆਇਆ  ਅਤੇ ਧੰਨਵਾਦ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਅਗਲੇ ਮਹੀਨੇ ਅਸੀਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਇੱਕ ਹੋਰ ਕੈਂਪ ਲਗਾਵਾਂਗੇ  ਸੰਸਥਾ ਦੇ ਸਮੂਹ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਦੇ ਕਰਮਚਾਰੀਆਂ ਦਾ ਵੀ ਸਨਮਾਨ ਕੀਤਾ ਗਿਆ  ਇਸ ਮੌਕੇ ਪ੍ਰਾਜੈਕਟ ਡਾਇਰੈਕਟਰ ਵਿੱਕੀ ਔਲਖ , ਪੈਟਰਨ ਵਿਨੋਦ ਬਾਂਸਲ, ਪੈਟਰਨ ਐਡਵੋਕੇਟ ਵੀ ਕੇ ਗੋਇਲ  ਐਡਵੋਕੇਟ ਐਡਵਾਈਜ਼ਰ ਦਿਨੇਸ਼ ਕਤਿਆਲ, ਜੁਆਇੰਟ ਸੈਕਟਰੀ ਜਸਪਾਲ ਸਿੰਘ, ਜੁਆਇੰਟ ਸੈਕਟਰੀ ਪ੍ਰਿੰਸੀਪਲ ਨਵਨੀਤ ਚੌਹਾਨ,  ਗੁਰਪ੍ਰੀਤ ਡੀ ਸੀ, ਮਾਸਟਰ ਜਸਵਿੰਦਰ ਸਿੰਘ,  ਗੁਰਸ਼ਰਨ ਔਲਖ ਆਦਿ ਸ਼ਾਮਲ ਸਨ