ਕੈਪਟਨ ਸਰਕਾਰ ਲੇਬਰ ਵਿਭਾਗ ਵਿੱਚ ਇਨਸਪੈਕਟਰ ਰਾਜ ਸੂਰੁ ਕਰਕੇ ਛੋਟੇ ਕਿੱਸਾਕਾਰਾਂ ਦਾ ਖਾਤਮਾ ਕਰਨ ਲਈ ਜਲਦੀ ਹੀ ਕਾਨੂੰਨ ਪਾਸ ਕਰਨ ਜਾ ਰਹੀ ਹੈ......ਡਾ ਬਾਲੀ  

ਮਹਿਲ ਕਲਾਂ/ਬਰਨਾਲਾ-13 ਜੂਨ-(ਗੁਰਸੇਵਕ ਸਿੰਘ ਸੋਹੀ) -ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬੇ ਦੇ ਪ੍ਧਾਨ ਡਾ: ਰਮੇਸ਼ ਕੁਮਾਰ ਬਾਰੇ ਬਾਲੀ ਨੇ ਕਿਹਾ ਕਿ ਇਹ ਲਿਆਇਆ ਜਾ ਰਿਹਾ ਕਾਲਾ ਕਾਨੂੰਨ ਹਰਗਜ ਨਹੀਂ ਪਾਸ ਹੋਣ ਦਿੱਤਾ ਜਾਵੇੇਗਾ। ਡਾ: ਬਾਲੀ ਨੇ ਕਿਹਾ ਇਸ ਬਿੱਲ ਦੁਆਰਾ ਕਿੱਸੇ ਵੀ ਕਿੱਤਾਕਾਰ ਤੇ ਦੋ ਹਜਾਰ ਤੋਂ ਲੈਕੇ ਪੰਜਾਹ ਹਜ਼ਾਰ ਤੱਕ ਦੀ ਵਸੂਲੀ ਕੀਤੀ ਜਾਵੇਗੀ। ਇਹ ਅੰਗਰੇਜ਼ਾਂ ਦੁਆਰਾ ਲਗਾਏ ਗਏ ਲਗਾਨ ਦੀ ਤਰ੍ਹਾਂ ਹੋਵੇਗਾ। ਹਰ ਕਿੱਤਾਕਾਰ ਜਿਵੇਂ ਕਲੀਨਿਕਾਂ, ਢਾਬੇ, ਛੋਟੀ ਫੈਕਟਰੀ,ਰੂੰ ਕਟਾਈ ਹੋਰ ਦੀ ਹਰ ਵੇਲੇ ਚੈਕਿੰਗ ਕੀਤੀ ਜਾਵੇਗੀ । ਚੈਕਿੰਗ ਦੋਰਾਨ ਕੋਈ ਵੀ ਔਜਾਰ ਖਰਾਬ ਪਾਇਆ ਗਿਆ ਤਾਂ ਉਸ ਦੀ ਕੀਮਤ ਤੋਂ ਕਈ ਗੁਣਾਂ ਜ਼ੁਰਮਾਨਾ ਪਾਇਆ ਜਾਵੇਗਾ। ਨਾ ਦੇਣ ਦੀ ਹਾਲਤ ਚ ਔਜਾਰ ਨੂੰ ਕਬਜੇ ਚ ਲੈ ਕੇ 420 ਦਾ ਪਰਚਾ ਦਰਜ ਕਰਕੇ ਅਦਾਲਤ ਚ ਪੇਸ਼ ਕਰ ਜੇਲ ਭੇਜਿਆ ਜਾਵੇਗਾ। 
ਡਾ: ਬਾਲੀ ਨੇ ਕਿਹਾ ਕਿ ਕੋਰੋਨਾ ਦੋਰਾਨ ਲੋਕਾਂ ਦੇ ਕੰਮ ਲਗਾਤਾਰ ਬੰਦ ਰਹਿਣ ਕਰਕੇ ਕੰਮ ਤਬਾਹ ਹੋ ਚੁੱਕੇ ਹਨ। ਉਤੋਂ ਇੰਸਪੈਕਟਰ ਰਾਜ ਲਗਾ ਕੇੇ ਲੋਕਾਂ ਦੇ ਕਿੱਤੇ ਨੂੰ ਤਬਾਹ ਕੀਤਾ ਜਾ ਰਿਹਾ ਹੈ। ਸਗੋਂ ਚਾਹੀਦਾ ਤਾਂ ਹੈ ਕਿ ਸਰਕਾਰ ਕਿੱਤਾ ਤਬਾਹ ਹੋਏ ਲੋਕਾਂ ਨੂੰ ਦੁਬਾਰਾ ਕੰਮ ਚਲਾਉਣ ਲਈ ਆਰਥਿਕ ਮਦਦ ਕਰੇ। ਡਾ: ਬਾਲੀ ਨੇ ਕਿਹਾ ਖੇਤੀ ਕਾਨੂੰਨਾਂ ਦੀ ਤਰ੍ਹਾਂ ਕਾਰਪੋਰੇਟ ਦਾ ਜਮੀਨ ਤੇ ਕਬਜਾ ਕਰਨਾ ਹੈ ਤੇ ਕਿਸਾਨਾਂ ਨੂੰ ਦਿਹਾੜੀਦਾਰ ਬਨਾਉਣਾ ਹੈ। ਇਸ ਹੀ ਤਰ੍ਹਾਂ ਕਿੱਤਿਆਂ ਦਾ ਖਾਤਮਾ ਕਰਕੇ ਆਮ ਲੋਕਾਂ ਨੂੰ ਦਿਹਾੜੀਦਾਰ ਬਣਾ ਕੇ ਗੁਲਾਮ ਪ੍ਥਾ ਨੂੰ ਸ਼ੂੁਰੁ ਕਰਨ ਦੀ ਲੁਕਵੀਂ ਚਾਲ ਹੈ ।
ਡਾ: ਬਾਲੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਨੀਤੀਆਂ ਇੱਕੋ ਹੀ ਹਨ। ਸਗੋਂ ਕੇਂਦਰ ਦੀਆਂ ਹੀ ਪਾਸ ਕੀਤੀਆਂ ਗਈਆਂ ਹਨ ।ਆਓ ਸਭ ਲੋਕ ਇੱਕੱਠੇ ਹੋ ਕੇ ਇਸਦਾ ਡੱਟਵਾਂ ਵਿਰੋਧ ਕਰੀਏ। ਕਾਲੇ ਕਾਨੂੰਨਾਂ ਨੂੰ ਬਨਣ ਤੇ ਰੋਕ ਲਾਈਏ।