ਖਰਾਬ ਮੋਸਮ ਮੀਂਹ ਗੜੇ ਨੇ ਬਿਗਾੜੇ ਬਿਜਲੀ ਸਪਲਾਈ ਦੇ ਕੰਮ 

ਜਗਰਾਉਂ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਸਾਰੀ ਰਾਤ ਬਿਜਲੀ ਸਪਲਾਈ ਨੂੰ ਤੇ ਦਿਨ ਬਿਜਲੀ ਨਾ ਹੋਣ ਕਾਰਨ ਪਾਣੀ ਦੀ ਸਪਲਾਈ ਕਾਰਨ ਪੇ੍ਰਸਾਨੀ ਨਾਲ ਗੁਜ਼ਰਿਆ ਜ਼ਿਆਦਾ ਤਰ ਲੋਕ ਫੋਨ ਕਰਕੇ ਪੁਛਦੇ ਰਹੇ ਕਿ ਪਾਵਰ ਕਦ ਚਾਲੂ ਹੋਵੇਗੀ ਦੂਸਰੇ ਪਾਸੇ ਪਾਵਰ ਸਪਲਾਈ ਵਲੋਂ ਆਪਣੇ ਤਰਕ ਅਨੁਸਾਰ ਕਿਹਾ ਗਿਆ ਕਿ ਜ਼ਿਆਦਾ ਤਰ ਖਪਤਕਾਰ ਸਿਆਣੇ-ਸਮਝਦਾਰ ਹਨ ਜਿੰਨਾਂ ਨੂੰ ਪਾਵਰਕਾਮ ਦੇ ਸਾਰੇ ਹਾਲਾਤਾਂ ਦੀ ਸਮਝ ਹੈ, ਕਿ ਕਿਵੇਂ ਘੱਟ ਸਟਾਫ ਦੇ ਬਾਵਜੂਦ ਆਮ ਦਿਨਾਂ ਜਾਂ ਹਨੇਰੀਆਂ-ਤੂਫ਼ਾਨਾਂ ਤੇ ਬਾਰਸ਼ਾਂ ਵਿੱਚ ਐਸ.ਡੀ.ਓ ਦੀ ਅਗਵਾਈ ਹੇਠ, ਜੇਈਆਂ ਅਤੇ ਕਰਮਚਾਰੀਆਂ ਵਲੋਂ ਦਿਨ ਰਾਤ ਲਾਈਨਾਂ ਥੱਲੇ ਫਿਰਕੇ ਅਤੇ ਰਾਤਾਂ ਨੂੰ ਲੁੱਟਾਂ ਖੋਹਾਂ ਵਾਲੇ ਖਤਰਨਾਕ ਹਾਲਤਾਂ ਵਿੱਚ ਜਾਨ ਜੋਖਮ ਵਿਚ ਪਾਕੇ ਫੀਡਰ ਚਾਲੂ ਰਖਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ।               
 15-18 ਸਾਲ ਪਹਿਲਾਂ ਇੱਕ ਜੇਈ ਕੋਲ 15-20 ਕਰਮਚਾਰੀ ਹੁੰਦੇ ਸਨ, ਜੋ ਹੁਣ ਘਟਕੇ 2-3 ਕਰਮਚਾਰੀ ਰਹਿ ਗਏ ਹਨ। ਇਕੱਲੇ-ਇਕੱਲੇ ਜੇਈ ਕੋਲ 15-15 ਫੀਡਰ ਹਨ, ਇਕੱਲੇ-ਇਕੱਲੇ ਫੀਡਰ ਦੀ ਲੰਬਾਈ 25-30 ਕਿਲੋਮੀਟਰ ਹੈ। ਚਾਰ ਜਾਂ ਪੰਜ ਸੌ ਟਰਾਂਸਫਾਰਮਰ ਹਨ, ਹਜ਼ਾਰਾਂ ਦੀ ਗਿਣਤੀ ਵਿਚ ਟਿਊਬਵੈਲ ਕੁਨੈਕਸ਼ਨ, 6-7 ਹਜ਼ਾਰ ਘਰੇਲੂ ਅਤੇ ਕਮਰਸੀਅਲ, ਦੁਕਾਨਾਂ, ਰੈਸਟੋਰੈਂਟ, ਟਾਵਰ ਅਤੇ ਜ਼ਰੂਰੀ ਸੇਵਾਵਾਂ  ਹਸਪਤਾਲ, ਤਹਿਸੀਲ, ਬੈਂਕਾਂ, ਥਾਣਾ, ਸੁਵਿਧਾ-ਸੈਂਟਰਾਂ ਦੇ ਕੁਨੈਕਸ਼ਨ ਹਨ। ਇਸਤੋਂ ਇਲਾਵਾ ਕਿੰਨੇ ਇੰਡਸਟਰੀਅਲ ਕੁਨੈਕਸ਼ਨ ਹਨ। ਪਰ ਬੜੀ ਪ੍ਰੇਸਾਨੀ ਅਤੇ ਵਾਧੂ ਟੈਂਨਸ਼ਨ ਵਾਲੀ ਗੱਲ ਇਹ ਹੈ ਕਿ ਹਰੇਕ ਏਰੀਏ ਦੇ ਵਿੱਚ ਕੁਝ ਅਜਿਹੇ ਖਪਤਕਾਰ ਹੁੰਦੇ ਹਨ, ਜਿਹੜੇ ਕਿਸੇ ਵੀ ਫੀਡਰ ਤੇ ਨਾਰਮਲ ਟ੍ਰਿਪਿੰਗ ਆਉਣ ਤੇ ਚਾਰ-ਪੰਜ ਮਿੰਟ wait ਨੀ ਕਰਦੇ, ਫੋਨ ਤੇ ਫੋਨ ਕਰਨ ਲੱਗ ਜਾਂਦੇ ਹਨ। ਹਨੇਰੀ, ਤੂਫ਼ਾਨ ਜਾਂ ਲਾਈਨਾਂ ਚ ਕਿਸੇ ਕਾਰਨ ਬਰੀਕੀ ਫਾਲਟ ਪੈਣ ਤੇ, ਇਕ ਵਾਰ ਨਹੀਂ ਸਗੋਂ ਲਗਾਤਾਰ ਵਾਰ-ਵਾਰ ਫੋਨ ਕਰੀਂ ਜਾਂਦੇ ਹਨ। ਲਾਈਨ ਦਾ ਫਾਲਟ ਜਲਦੀ ਤੋਂ ਜਲਦੀ ਕੱਢਣ ਲਈ ਲਾਈਨ ਚੈੱਕ ਕਰ ਰਹੇ ਕਰਮਚਾਰੀਆਂ ਦਾ ਆਪਸ ਵਿੱਚ ਅਤੇ ਗਰਿੱਡ ਸਟਾਫ ਨਾਲ ਲਗਾਤਾਰ ਸੰਪਰਕ ਬਣਾਈ ਰੱਖਣਾ ਪੈਂਦਾ ਹੈ ਅਤੇ ਲਾਈਨ ਦਾ ਫਾਲਟ ਕੱਢਣ ਲਈ ਜ਼ਰੂਰੀ Supervision(ਕਮਾਂਡ) ਦੇਣੀ ਅਤਿ ਜ਼ਰੂਰੀ ਹੁੰਦੀ ਹੈ, ਪਰ ਅਜਿਹੇ ਨਾ-ਸਮਝ ਖਪਤਕਾਰਾਂ ਦੀਆਂ ਲਗਾਤਾਰ ਫੋਨ ਕਾਲਾਂ ਕਾਰਨ ਅਜਿਹਾ ਕਰਨਾ ਅਸੰਭਵ ਹੋ ਜਾਂਦਾ ਹੈ ਅਤੇ ਵਾਧੂ ਦਿਮਾਗੀ ਪ੍ਰੇਸ਼ਾਨੀ ਹੁੰਦੀ ਹੈ। ਏਰੀਏ ਦੇ ਕਿਸੇ ਖਪਤਕਾਰ ਨੂੰ ਜੇ ਲਾਈਨ ਦਾ ਫਾਲਟ ਪਤਾ ਲਗਦੈ, ਤਾਂ ਉਸਨੇ ਫਾਲਟ ਬਾਰੇ ਦੱਸਣਾ ਹੁੰਦਾ ਹੈ, ਪਰ ਘਰਾਂ, ਦੁਕਾਨਾਂ ਅਤੇ ਮੋਟਰਾਂ ਤੇ ਬੈਠੇ ਲੋਕਾਂ ਦੀਆਂ ਫਾਲਤੂ(uncessary)ਕਾਲਾਂ ਕਾਰਣ ਉਹ ਵੀ ਅਸੰਭਵ ਹੋ ਜਾਂਦਾ ਹੈ।      
 ਇੰਨ੍ਹਾਂ ਲੋਕਾਂ ਨੂੰ ਇੰਨੀ ਵੀ ਸਮਝ ਨਹੀਂ ਕਿ ਜਿੰਨਾ ਚਿਰ ਫੀਡਰ ਚਾਲੂ ਨਹੀਂ ਹੁੰਦੇ, ਉਨ੍ਹਾਂ ਚਿਰ ਚਾਹੇ ਸਿਖਰ ਦੁਪਹਿਰ ਹੋਵੇ, ਚਾਹੇ ਰਾਤ ਹੋਵੇ, ਜੇਈ ਜਾਂ ਮੁਲਾਜ਼ਮ ਫੀਡਰ ਬੰਦ ਪਿਆ ਛੱਡਕੇ ਘਰ ਨਹੀਂ ਜਾਂਦੇ ਅਤੇ ਜੇ ਫਾਲਟ ਹੀ ਰਾਤ ਨੂੰ ਪੈ ਜਾਵੇ ਤਾਂ ਫੇਰ ਘਰੇ ਆਰਾਮ ਨਾਲ ਨਹੀਂ ਸੌਂ  ਸਕਦੇ । ਜਿੰਨ੍ਹਾਂ ਚਿਰ ਫੀਡਰ ਚਲਦਾ ਨਹੀ, ਉਨ੍ਹਾਂ ਚਿਰ ਸਿਰ ਤੇ ਤਲਵਾਰ ਲਟਕਦੀ ਹੀ ਰਹਿੰਦੀ ਹੈ। 
ਬਿਨਾਂ ਵਜ੍ਹਾ ਲਗਾਤਾਰ ਫੋਨ ਕਰਨ ਵਾਲੇ ਅਜਿਹੇ ਖਪਤਕਾਰ ਵੀਰਾਂ ਨੂੰ ਸੁਝਾਅ ਹੈ ਕਿ ਉਪਰੋਕਤ ਦੱਸੇ ਹਾਲਾਤਾਂ ਤੇ ਗੌਰ ਕਰਦੇ ਹੋਏ, ਬਾਕੀ ਸਾਰੇ ਪਿੰਡਾਂ, ਕਸਬਿਆਂ, ਖੇਤੀਬਾੜੀ ਨਾਲ ਸਬੰਧਤ ਸੂਝਵਾਨ ਖਪਤਕਾਰਾਂ ਵਾਂਗ ਥੋੜ੍ਹੇ ਸੰਜਮ, ਸਿਆਣਪ ਅਤੇ ਸਹਿਣਸ਼ੀਲਤਾ ਤੋਂ ਕੰਮ ਲੈ ਲਿਆ ਕਰੋ । ਉਹ ਸਮਾਂ ਵੀ ਯਾਦ ਕਰੋ ਜਦ 24 ਘੰਟਿਆਂ ਵਿੱਚ ਮੋਟਰਾਂ ਵਾਲੀ ਸਪਲਾਈ ਦੇ ਨਾਲ 8-10 ਘੰਟੇ ਸਪਲਾਈ ਆਉਂਦੀ ਸੀ, ਉਹ ਵੀ ਕਦੇ ਡਿੰਮ ਅਤੇ ਕਦੇ ਘੱਟਦੀ ਵਧਦੀ ਹੈ।
ਏਸੇ ਤਰਾਂ ਕੁਝ ਖਪਤਕਾਰ ਜਾਂ ਮੋਹਤਬਰ ਸੱਜਣ, ਉਹ ਚਾਹੇ ਕਿਸੇ ਵੀ ਰਾਜਸੀ ਪਾਰਟੀ ਨਾਲ ਸਬੰਧਤ ਹੋਣ, ਆਪਣੇ ਲੀਡਰਾਂ ਤੋਂ ਉੱਚ ਅਧਿਕਾਰੀਆਂ ਨੂੰ ਫੋਨ ਕਰਾਕੇ ਮਹਿਕਮੇ ਦੇ ਕੰਮਾਂਕਾਰਾਂ ਸਬੰਧੀ ਜਾਂ ਕਿਸੇ ਫਾਲਟ ਕਾਰਨ ਬੰਦ ਹੋਈ ਬਿਜਲੀ ਸਪਲਾਈ ਤੁਰੰਤ ਚਾਲੂ ਕਰਨ ਲਈ ਉੱਚ ਅਧਿਕਾਰੀਆਂ ਤੋਂ ਵਾਰ- ਵਾਰ ਦਬਾਅ ਪਵਾਉਂਦੇ ਹਨ। ਜਿਸ ਕਾਰਨ ਕਾਹਲੀ ਵਿਚ ਕੰਮ ਕਰਦੇ ਹੋਏ ਕਈ ਵਾਰ ਕਰਮਚਾਰੀ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ।     ਪਰ ਇਹ ਸਭ ਕੁਝ ਦੇ ਬਾਵਜੂਦ ਲੋਕਾਂ ਨੂੰ ਜ਼ਰਾ ਜਿਹੀ ਮੀਂਹ ਹਨੇਰੀ ਨੇ ਬਹੁਤ ਪ੍ਰੇਸ਼ਾਨੀ ਝਲਨੀ ਪਾਈ।                      

ਸਾਰੀਆਂ ਰਾਜਨੀਤਕ ਪਾਰਟੀਆਂ ਨਾਲ ਸਬੰਧਤ ਸਿਆਸੀ ਲੀਡਰਾਂ ਅਤੇ ਮੋਹਤਬਰ ਸੱਜਣਾਂ ਨੂੰ ਪਾਵਰਕਾਮ ਵਿਚ ਘੱਟ ਸਟਾਫ, ਐਸ.ਡੀ.ਓ, ਜੇਈਆਂ ਅਤੇ ਕਰਮਚਾਰੀਆਂ ਤੇ ਕੰਮ ਦਾ ਦਸ ਗੁਣਾ ਵੱਧ ਬੋਝ ਦਾ ਪਤਾ ਹੋਣ ਦੇ ਬਾਵਜੂਦ ਉੱਚ ਅਧਿਕਾਰੀਆਂ ਤੇ ਬਿਨਾਂ ਵਜ੍ਹਾ ਦਬਾਅ ਪਾਉਣਾ ਠੀਕ ਨਹੀਂ ਹੈ ਕਿਉਂਕਿ ਅੱਗੇ ਉੱਚ ਅਫਸਰਾਂ ਤੇ ਪਹਿਲਾਂ ਕਿਹੜਾ ਘੱਟ ਦਬਾਅ ਹੁੰਦਾ ਹੈ?? ਅਫਸਰਾਂ ਨੇ ਅੱਗੇ ਤੋਂ ਅੱਗੇ ਕਿੰਨੇ-ਕਿੰਨੇ ਦਫ਼ਤਰਾਂ, ਗਰਿੱਡਾਂ ਨੂੰ ਕੰਟਰੋਲ ਕਰਨਾ ਹੁੰਦਾ ਹੈ, ਇਸ ਲਈ ਅਜਿਹੇ ਕੁਝ ਸ਼ਿਕਾਇਤ ਕਰਨ ਦੇ ਆਦੀ ਖਪਤਕਾਰਾਂ ਜਾਂ ਸਿਆਸੀ ਪਹੁੰਚ ਵਾਲੇ ਮੋਹਤਬਰ ਸੱਜਣਾਂ ਨੂੰ ਜ਼ਰੂਰੀ ਬੇਨਤੀ ਹੈ ਕਿ ਆਪਣੀ ਪਹੁੰਚ ਅਤੇ ਅਸਰ ਰਸੂਖ ਦੀ ਵਰਤੋਂ ਪਬਲਿਕ ਹਿਤ ਵਿੱਚ ਕਰਦੇ ਹੋਏ ਸਰਕਾਰ ਨੂੰ ਮਹਿਕਮੇਂ ਵਿੱਚ ਖਾਲੀ ਪਈਆਂ ਪੋਸਟਾਂ ਤੇ ਨਵੀਂ ਰੈਗੂਲਰ ਭਰਤੀ ਕਰਨ ਲਈ ਦਬਾਅ ਬਣਾਓ। ਜਿਸ ਨਾਲ ਹਜ਼ਾਰਾਂ-ਲੱਖਾਂ ਦੀ ਗਿਣਤੀ ਵਿਚ ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ। ਕਿਉਂਕਿ ਇਕੱਲੇ ਐਮਰਜੈਂਸੀ ਸੇਵਾਵਾਂ ਵਾਲੇ ਮਹਿਕਮੇ ਪਾਵਰਕਾਮ  ਵਿੱਚ ਹੀ ਇੱਕ ਲੱਖ ਤੋਂ ਵੱਧ ਪੋਸਟਾਂ ਖਾਲੀ ਪਈਆਂ ਹਨ। ਨਵੀਂ ਭਰਤੀ ਹੋਣ ਨਾਲ ਪਾਵਰਕਾਮ ਦਾ ਕੰਮ ਹੋਰ ਵੀ ਸੁਚਾਰੂ ਢੰਗ ਨਾਲ ਚਲ ਸਕਦਾ ਹੈ।