ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਰਭੁਪਿੰਦਰ ਸਿੰਘ ਲਾਡੀ ਬਣੇ ਮੀਤ ਪ੍ਰਧਾਨ

ਮਿਲੀ  ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ -ਲਾਡੀ ਬੁੱਟਰ
ਅਜੀਤਵਾਲ (ਬਲਵੀਰ ਸਿੰਘ ਬਾਠ  ) ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੇ ਵਰਕਿੰਗ ਕਮੇਟੀ ਬਣਾਈ ਜਿਸ ਵਿੱਚ ਹਲਕਾ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗੇ ਨੂੰ ਮਿਲਿਆ ਵੱਡਾ ਮਾਣ  ਸੀਨੀਅਰ ਆਗੂ ਹਰਭੁਪਿੰਦਰ ਸਿੰਘ ਲਾਡੀ ਬੁੱਟਰ ਬਣੇ ਮੀਤ ਪ੍ਰਧਾਨ  ਇਲਾਕੇ ਚ ਖੁਸ਼ੀ ਦੀ ਲਹਿਰ ਚਾਹੁਣ ਵਾਲਿਆਂ ਨੇ ਵੰਡੇ ਲੱਡੂ ਤੇ ਪਾਏ ਭੰਗੜੇ  ਜਨ ਸਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਲਾਡੀ ਬੁੱਟਰ ਨੇ ਕੁੱਝ ਵਿਚਾਰਾਂ ਸਾਂਝੀਆਂ ਕੀਤੀਆਂ  ਉਨ੍ਹਾਂ ਪਾਰਟੀ ਹਾਈ ਕਮਾਂਡ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ   ਅਤੇ ਪਾਰਟੀ ਦੀ ਚਡ਼੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਨਗੇ