ਵਾਤਾਵਰਨ ਦੀ ਸੰਭਾਲ ਸਮੇਂ ਦੀ ਮੁੱਖ ਲੋੜ ਹੈ ✍️. ਵਾਤਾਵਰਣ ਪ੍ਰੇਮੀ ਸ਼ ਹਰਨਰਾਇਣ ਸਿੰਘ ਮੱਲੇਆਣਾ  

ਵਾਤਾਵਰਨ ਦੀ ਸੰਭਾਲ ਸਮੇਂ ਦੀ ਮੁੱਖ ਲੋੜ  ਕਈ ਸਦੀਆਂ ਪਹਿਲਾਂ ਮਨੁੱਖ ਨੇ ਕੁਦਰਤ ਦੀ ਗੋਦ ਵਿੱਚ ਰਹਿੰਦਿਆਂ ਉਸ ਦੇ ਓਟ ਆਸਰੇ ਵਿਚ ਆਪਣੇ ਆਪ ਨੂੰ ਜਿਊਂਦੇ ਰੱਖਣ ਦਾ ਢੰਗ ਸਿੱਖ  ਲਿਆ ਸੀ ਮੁੱਢ ਕਦੀਮ ਤੋਂ ਕੁਦਰਤ ਮਨੁੱਖ ਦੀ ਹਮਦਰਦ ਤੇ ਰਖਵਾਲੀ ਰਹੀ ਹੈ  ਪਰ ਬੰਦੇ ਨੇ ਕੁਦਰਤ ਦੀ ਨੇਕੀ ਭੁਲਾ ਕੇ ਉਸ ਨਾਲ ਅਜਿਹੀ ਛੇੜਛਾੜ ਸ਼ੁਰੂ ਕਰ ਦਿੱਤੀ ਕਿ  ਕੁਦਰਤ ਹੁਣ ਮਨੁੱਖ ਨੂੰ ਉਸ ਦੇ ਕੀਤੇ ਮਾੜੇ ਕੰਮਾਂ ਦੀ ਸਜ਼ਾ ਦੇਣ ਦੇ ਦੇਣ ਤੇ ਤੁਲੀ ਨਜ਼ਰ ਆਉਂਦੀ ਹੈ  ਕਰੋਨਾ ਤੇ ਬਲੈਕ ਫੰਗਸ ਵਰਗੀਆਂ ਮਹਾਂਮਾਰੀਆਂ ਵੱਡੇ ਪੱਧਰ ਤੇ ਫੈਲ ਰਹੀਆਂ ਹਨ   ਵਿਗਿਆਨਕ ਕਾਢਾਂ ਨੇ ਮਨੁੱਖ ਨੂੰ ਸੰਵਾਰਿਆ ਹੈ ਪਰ ਮਨੁੱਖ ਦੁਆਰਾ ਵਿਗਿਆਨਕ ਦੀ ਦੁਰਵਰਤੋਂ ਨੇ ਕੁਦਰਤ ਨੂੰ ਕਰੂਪ ਕਰ ਦਿੱਤਾ ਹੈ  ਕੁਦਰਤ ਦਾ ਨਿਯਮ ਹੈ ਜੇ ਤਸੀ ਉਸ ਦੇ ਨਿਯਮਾਂ ਨੂੰ ਭੰਗ ਕਰੋਗੇ ਤਾਂ ਉਹ ਤੁਹਾਡੇ ਲਈ ਵਿਨਾਸ਼ਕਾਰੀ ਅਸਰ  ਦਿਖਾਵੇਗੀ ਕੁਦਰਤ ਦੇ ਵਿਕਰਾਲ ਰੂਪ ਵਿੱਚ ਸਾਹਮਣੇ ਬੰਦੇ ਦੀ ਹੋਂਦ ਹਸਤੀ ਅਤੇ ਵਿਗਿਆਨਕ ਸਿਖਰ ਬਹੁਤ ਛੋਟੀ ਨਜ਼ਰ ਆਵੇਗੀ  ਸਿੱਟੇ ਵਜੋਂ ਭੂਚਾਲ ਹੜ੍ਹ ਸੁਨਾਮੀ ਬੇ ਮੌਸਮੀ ਮੀਂਹ ਗਲੇਸ਼ੀਅਰਾਂ ਦਾ ਪਿਘਲਣਾ ਜਵਾਲਾਮੁਖੀ ਦਾ ਫਟਣਾ ਜੰਗਲਾਂ ਦੀ ਤਬਾਹੀ ਭੌਂ ਖੋਰ  ਬਨਸਪਤੀ ਅਤੇ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਦਾ ਖ਼ਾਤਮਾ ਪਾਣੀਆਂ ਦਾ ਖਾਰੇ ਹੋ ਜਾਣਾ ਰੇਡੀਏਸ਼ਨ ਦਾ ਵਧਣਾ ਰੁੱਤਾਂ ਮੌਸਮਾਂ ਦੇ ਮਿਜ਼ਾਜ ਬਦਲਣੇ ਆਲਮੀ ਤਪਸ਼ ਸਾਰੀਆਂ ਨਿਸ਼ਾਨੀਆਂ ਮਨੁੱਖਤਾ ਦੀ ਤਬਾਹੀ ਵੱਲ ਸੰਕੇਤ ਕਰਦੀਆਂ ਹਨ  ਸਭ ਤੋਂ ਪਹਿਲਾਂ ਉੱਤਰਾਖੰਡ ਦੀ ਗੱਲ ਕਰੀਏ ਤਾਂ ਕੇਦਾਰ ਨਾਥ ਵਿੱਚ ਵਾਪਰੇ ਕੁਦਰਤੀ ਕਹਿਰ ਨੇ ਭਾਰਤ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ  ਹਿਲਾ ਕੇ ਰੱਖ ਦਿੱਤਾ ਸੀ ਪਹਾੜਾਂ ਨੂੰ ਚੀਰ ਕੇ ਬਣਾਈਆਂ ਸੜਕਾਂ ਲਗਾਤਾਰ ਦੌੜ ਰਹੇ ਵਾਹਨਾਂ ਦੇ ਭਾਰ ਅਤੇ ਬਿਨਾਂ ਰੋਕ ਟੋਕ  ਲੋਕਾਂ ਦੇ ਸੰਵੇਦਨਸ਼ੀਲ ਥਾਵਾਂ ਤੇ ਭਾਰੀ ਇਕੱਠ ਨੇ ਇਸ ਇਲਾਕੇ ਨੂੰ ਬਰਬਾਦੀ ਵੱਲ ਤੋਰਿਆਕੁਦਰਤੀ ਜਲ ਸਰੋਤਾਂ ਦੇ ਰਾਹ ਰੋਕੇ ਗਏ ਜਲ ਸਰੋਤਾਂ ਵਿੱਚ ਮਲਵੇ ਦੀ ਰਿਕਾਵਟ ਨੇ ਜਿਹੜਾ ਕਹਿਰ ਢਾਹਿਆ ਉਸ ਦਾ      ਅੰਦਾਜਾ ਲਾਉਣਾ ਅਸੰਭਵ ਹੈ ਇਸੇ ਕਰਕੇ ਜਦੋਂ ਕਿਦਾਰ ਨਾਥ ਦੇ ਉੱਪਰਲੇ ਹਿੱਸੇ ਵਿੱਚ ਬੱਦਲ ਫਟਿਆ ਤਾਂ ਪਾਣੀ ਹੀ ਪਾਣੀ ਦੀ ਰੋਡ ਨੂੰ ਰਾਹ ਨਾ ਮਿਲਣ ਕਰਕੇ ਉਹ ਹਿਮਾਲਿਅਨ ਸੁਨਾਮੀ ਦਾ ਰੂਪ ਧਾਰਨ ਕਰ  ਗਿਆ ਅਤੇ ਸਿੱਟੇ ਵਜੋਂ ਕੁਝ ਮਿੰਟਾਂ ਵਿੱਚ ਹੀ ਕੀਮਤੀ ਜਾਨਾਂ ਤੇ ਬਹੁਤ ਸਰਮਾਇਆ ਨਸ਼ਟ ਹੋ ਗਿਆ       ਅੱਜ ਪੰਜਾਬ ਦੀ ਮਾਲਵਾ ਪੱਟੀ ਕੈਂਸਰ ਪੀੜ੍ਹੀਤ  ਹੈ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ   ਪਾਣੀ ਵਿੱਚ ਯੂਰੇਨੀਅਮ ਦੀ ਵਧੇਰੇ ਮਾਤਰਾ ਹੋਣ ਕਰਕੇ ਬੱਚੇ ਅਪੰਗ ਪੈਦਾ ਹੋ ਰਹੇ ਹਨ ਪਰ ਇਸ ਦਾ ਕਿਸੇ ਨੂੰ ਕੋਈ ਫ਼ਿਕਰ ਨਹੀਂ  ਮਾਲਵੇ ਦੀਆਂ ਨਹਿਰਾਂ ਕੱਸੀਆਂ ਵਿੱਚ ਕਾਲੇ ਰੰਗ ਦਾ ਗਾੜ੍ਹਾ ਤਰਲ ਪਦਾਰਥ ਪਾਣੀ ਦੇ ਰੂਪ ਵਿੱਚ ਵਹਿ ਰਿਹਾ ਹੈ  ਇਸੇ ਕਰਕੇ ਪਾਣੀ ਨੂੰ ਥੋੜ੍ਹਾ ਬਹੁਤਾ ਸੋਧ ਕੇ ਪੀਣ ਲਈ ਦਿੱਤਾ ਜਾ ਰਿਹਾ ਹੈ  ਫ਼ਸਲਾਂ ਤੇ ਵਰਤੇ ਜਾ ਰਹੇ ਕੀਟਨਾਸ਼ਕਾਂ ਬਾਰੇ ਠੋਸ ਨਿਯਮ ਬਣਾਉਣੇ ਚਾਹੀਦੇ ਹਨ  ਖੇਤਾਂ ਵਿੱਚ ਪੰਦਰਾਂ ਲੱਖ ਤੋਂ ਵਧੇਰੇ ਪੰਪ ਧਰਤੀ ਦੀ ਹਿੱਕ ਚੀਰ ਕੇ ਅੰਨ੍ਹੇਵਾਹ ਪਾਣੀ ਕੱਢ ਰਹੇ ਹਨ ਇਸ ਨਾਲ  ਧਰਤੀ ਹੇਠਾਂ ਖਲਾਅ ਬਣ ਰਿਹਾ ਹੈ ਜੋ ਕਿ ਭੂਚਾਲਾਂ ਦੀ ਆਫਤ ਨੂੰ ਸੱਦਾ ਦੇ ਰਿਹਾ ਹੈ  ਪਾਣੀ ਨੂੰ ਰੀਚਾਰਜ ਕਰਨ ਵਾਲੀ ਨੀਤੀ ਨੂੰ ਕਾਰਗਰ ਢੰਗ ਨਾਲ ਲਾਗੂ ਕਰਨ ਦੀ ਲੋਡ਼ ਹੈ  ਵੱਡੀ ਆਬਾਦੀ ਦੂਸ਼ਤ ਪਾਣੀ ਨਾਲ ਦੰਦਾਂ ਹੱਡੀਆਂ ਅਤੇ ਅਲਰਜੀ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਗਈ ਹੈ  ਪੰਜਾਬ ਵਿੱਚ ਜੰਗਲਾਂ ਹੇਠ ਰਕਬਾ ਜੋ ਤੇਤੀ ਫ਼ੀਸਦੀ ਹੋਣਾ ਚਾਹੀਦਾ ਹੈ ਉਹ ਵੀ ਦੋ ਹਜਾਰ ਉਨੀ ਦੀ ਗਣਨਾ ਅਨੁਸਾਰ ਘਟ ਕੇ  3.67ਫਫ਼ੀਸਦੀ ਰਹਿ ਗਿਆ ਹੈ ਜੰਗਲਾਂ ਦੀ ਕਟਾਈ ਜਾਂ ਰੁੱਖਾਂ ਦੀ ਕਟਾਈ ਬਿਨਾਂ ਰੋਕ ਟੋਕ ਜਾਰੀ ਹੈਪੰਜਾਬ ਦੇ ਦਰਿਆਵਾਂ ਨਹਿਰਾਂ ਕੱਸੀਆਂ ਵਿੱਚ ਉਦਯੋਗਾਂ ਦਾ ਗੰਦਾ ਪਾਣੀ ਛੱਡਿਆ ਜਾ ਰਿਹਾ ਹੈ ਪਰ ਸਰਕਾਰ ਚੁੱਪ ਹੈ   ਵਾਤਾਵਰਨ ਮਾਹਿਰਾਂ ਦਾ ਮੰਨਣਾ ਹੈ ਕਿ ਦੁਨੀਆਂ ਦੇ ਔਸਤ ਤਾਪਮਾਨ ਵਿਚ 1.4 ਤੋ 6.4ਡਿਗਰੀ ਸੈਲਸੀਅਸ ਤਕ ਵਾਧਾ ਹੋਣ ਕਰ ਕੇ ਜੀਵਾਂ ਦੀਆਂ ਤੀਹ ਫ਼ੀਸਦੀ ਪ੍ਰਜਾਤੀਆਂਸਨ   2050ਖ਼ਤਮ ਹੋ ਜਾਣਗੀਆਂ      ਅੱਜ ਸਾਨੂੰ ਕੁਝ ਅਜਿਹੇ ਠੋਸ ਕਦਮ ਚੁੱਕਣੇ ਪੈਣਗੇ ਜਿਸ ਨਾਲ ਵਾਤਾਵਰਨ ਸੰਕਟ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ  ਖੇਤਾਂ ਵਿਚ ਮਸ਼ੀਨਾਂ ਕੀਟਨਾਸ਼ਕਾਂ ਅਤੇ ਰਸਾਇਣਕ ੋਓਰ ਵਰਕਾਂ ਦੀ ਵਰਤੋਂ ਨੂੰ ਘੱਟ ਤੋਂ ਘੱਟ ਕਰ ਦਿੱਤਾ ਜਾਵੇ  ਸਗੋਂ ਇਨ੍ਹਾਂ ਦੀ ਥਾਂ ਕੁਦਰਤੀ ਸਾਧਨਾਂ ਦੀ ਵਰਤੋਂ ਨੂੰ ਪਹਿਲ ਦਿੱਤੀ ਜਾਵੇ  ਖੇਤੀ ਆਧਾਰਤ ਲਘੂ ਉਦਯੋਗਾਂ ਨੂੰ ਬੜ੍ਹਾਵਾ ਦੇਣਾ ਹੋਵੇਗਾ  ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀ ਲਿਆਉਣਾ ਜ਼ਰੂਰੀ ਹੈ ਘੱਟ ਕਾਰਬਨ ਨਿਕਾਸੀ ਤਕਨੀਕ ਨੂੰ ਪਹਿਲ ਦੇਣੀ ਹੋਵੇਗੀ  ਵਾਤਾਵਰਨ ਵਿਚ ਵਿਨਾਸ਼ ਦੀ ਕੀਮਤ ਤੇ ਮੁਨਾਫੇ ਤੇ ਆਧਾਰਤ ਪੂੰਜੀਵਾਦੀ ਵਿਵਸਥਾ ਦੇ ਖ਼ਿਲਾਫ਼ ਸੰਘਰਸ਼ ਇਸ ਦਿਸ਼ਾ ਵਿੱਚ  ਸਹੀ ਕਦਮ ਹੈ  ਉਨ੍ਹਾਂ ਦੀਆਂ  ਅਨਿਆਂ ਪੂਰਨ  ਪੂੰਜੀਵਾਦੀ ਵਿਵਸਥਾ ਦੇ ਖ਼ਾਤਮੇ ਅਤੇ ਇੱਕ ਨਿਆਂਪੂਰਨ ਸਮਾਜਵਾਦੀ ਵਿਵਸਥਾ ਦੇ ਨਿਰਮਾਣ ਨਾਲ ਹੀ ਵਾਤਾਵਰਨ ਦੀ  ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਰੁੱਖ ਲਾਉਣੇ ਤੇ ਲੱਗੇ ਹੋਏ ਬਚਾਉਣੇ ਸਾਡੀ ਮੁੱਖ ਤਰਜੀਹ ਹੋਣੀ ਚਾਹੀਦੀ ਹੈ