5 ਜੂਨ ਨੂੰ ਬੀਕੇਯੂ ਰਾਜੇਵਾਲ ਦੇ ਆਗੂਆਂ ਵੱਲੋਂ ਭਾਜਪਾ ਲੀਡਰਾਂ ਦੇ ਦਫਤਰਾਂ ਅੱਗੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ-ਨਿਰਭੈ ਸਿੰਘ ਗਿਆਨੀ   

ਦਿੱਲੀ - 4 ਜੂਨ -2021- (ਗੁਰਸੇਵਕ ਸਿੰਘ ਸੋਹੀ)- ਸੈਂਟਰ ਸਰਕਾਰ ਵੱਲੋਂ ਪਾਸ ਕੀਤੇ ਹੋਏ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਤੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਿਰਭੈ ਸਿੰਘ ਗਿਆਨੀ ਜੀ ਨੇ ਪ੍ਰੈੱਸ ਨਾਲ ਸੰਪਰਕ ਕਰਨ ਤੇ ਕਿਹਾ ਕਿ 5 ਜੂਨ  ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਾਰੇ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਐਸਡੀਐਮ ਅਤੇ ਭਾਜਪਾ ਲੀਡਰਾਂ ਦੇ ਦਫਤਰਾਂ ਸਾਹਮਣੇ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਨੂੰ  ਕਾਲੇ ਕਾਨੂੰਨਾਂ ਦਾ ਘੱਟ ਦੁੱਖ ਹੈ ਜਿਹੜੇ ਕਿਸਾਨ ਪੰਜ ਸੌ ਦੇੇ ਕਰੀਬ ਕਿਸਾਨੀ ਸੰਘਰਸ ਵਿੱਚ ਕਿਸਾਨ ਸ਼ਹੀਦੀਆਂ ਪਾ ਗਏ ਹਨ ਅਤੇ ਕਦੇ ਵੀ ਨਾ ਭੁੱਲਣ ਵਾਲਾ ਜ਼ਖ਼ਮ ਦਿੱਤਾ ਜ਼ਾਲਮ ਸਰਕਾਰ ਨੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ 6 ਮਹੀਨੇ ਹੋ ਗਏ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਨ ਰਾਤ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਅਖੀਰ ਦੇ ਵਿਚ ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ, ਬਜ਼ੁਰਗ, ਨੌਜਵਾਨ, ਬੀਬੀਆਂ, ਭੈਣਾਂ 5 ਤਰੀਕ ਵੱਡੀ ਗਿਣਤੀ ਦੇ ਵਿੱਚ ਕਾਲੇ ਕਾਨੂੰਨਾ ਦੀਆਂ ਕਾਪੀਆਂ ਬੀਜੇਪੀ ਰੀਡਰਾਂ ਦੇ ਦਫ਼ਤਰਾਂ ਸਾਹਮਣੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਨ ਧਰਨਿਆਂ 'ਚ ਵੱਡੀ ਗਿਣਤੀ ਵਿਚ ਆਪਣੀ ਹਾਜ਼ਰੀ ਲਗਵਾਉਣ। ਇਸ ਸਮੇ ਜਰਨਲ ਸਕੱਤਰ ਉਂਕਾਰ ਸਿੰਘ ਰਜਿੰਦਰ ਸਿੰਘ ਕੋਟਪਨੈਚ ਜਰਨਲ ਸਕੱਤਰ ਲੁਧਿਆਣਾ, ਘੁੰਮਣ ਸਿੰਘ ਕਾਦੂਪੁਰ ਸਾਹਿਬ ਨਾਭਾ ਆਦਿ ਹਾਜ਼ਰ ਸਨ ।