ਪਿੰਡ ਮੂੰਮ ਵਿਖੇ ਡਕੌਂਦਾ ਜਥੇਬੰਦੀ ਦੇ ਆਗੂ ਦਿੱਲੀ ਜਾਣ ਲਈ ਘਰ-ਘਰ ਕਹਿੰਦੇ ਹੋਏ।  

ਪਿੰਡ ਵਾਸੀਆਂ ਨੇ ਦਿੱਲੀ ਜਾਣ ਲਈ  ਵਿਸ਼ਵਾਸ ਦਿਵਾਇਆ.....  

ਬਰਨਾਲਾ/ਮਹਿਲ ਕਲਾਂ-ਮਈ  -(ਗੁਰਸੇਵਕ ਸਿੰਘ ਸੋਹੀ)-ਸੈਂਟਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਜੋ ਤਿੰਨ ਆਰਡੀਨੈਂਸ ਪਾਸ ਕੀਤੇ ਹਨ। ਉਸ ਦੇ ਵਿਰੋਧ ਵਿੱਚ ਤਕਰੀਬਨ 8 ਮਹੀਨਿਆਂ ਤੋਂ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਹੈ। ਕਾਲੇ ਕਾਨੂੰਨਾਂ ਦਾ ਮੂੰਹ ਤੋੜ ਜਵਾਬ ਦੇਣ ਦੇ ਲਈ ਪਿੰਡ ਪਿੰਡ ਮੂੰਮ (ਬਰਨਾਲਾ) ਵਿਖੇ 31 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਡਕੌਂਦਾ ਜਥੇਬੰਦੀ ਦੇ ਆਗੂ ਦਿੱਲੀ ਜਾਣ ਲਈ ਘਰ-ਘਰ ਕਹਿੰਦੇ ਹੋਏ ਅਤੇ ਆਪਣੀ ਹੋਂਦ ਦੀ ਲੜਾਈ ਲੜਨ ਲਈ ਪਿੰਡ ਵਾਸੀਆਂ ਨੇ ਪੂਰਾ ਸਹਿਯੋਗ ਅਤੇ ਵਿਸਵਾਸ ਦਿਵਾਇਆ ਹੈ ਕਿ ਅਸੀਂ ਤੁਹਾਡੇ ਨਾਲ ਹਾਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਲਾਕ ਮੀਤ ਪ੍ਰਧਾਨ ਜਗਤਾਰ ਸਿੰਘ ਮੂੰਮ ਨੇ ਕਿਹਾ ਕਿ ਪਿੰਡ ਦੇ ਸਹਿਯੋਗ ਨਾਲ ਜੱਥਾ ਦਿੱਲੀ ਲਈ ਰਵਾਨਾ ਹੁੰਦਾ ਹੈ ਅਤੇ  ਦਿੱਲੀ ਦੀਆਂ ਬਰੂਹਾਂ ਤੇ ਡੇਰੇ ਲਾਏ ਹੋਏ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਅਸੀਂ ਆਪਣਾ ਸਾਂਤਮਈ ਢੰਗ ਦੇ ਨਾਲ ਅੰਦੋਲਨ ਜਾਰੀ ਰੱਖਾਂਗੇ।ਮੋਦੀ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਜੇ ਕਾਲੇ ਕੁਨੂੰਨ ਰੱਦ ਨਹੀਂ ਕੀਤੇ ਤਾਂ ਖ਼ੁਦ ਰੱਦ ਹੋ ਜਾਵੇਗੀ।ਦਿੱਲੀ ਵਿਖੇ ਚੱਲ ਰਹੇ ਸੰਯੁਕਤ ਮੋਰਚੇ ਨੂੰ ਢਾਅ ਲਾਉਣ ਲਈ ਮੋਦੀ ਸਰਕਾਰ ਕੋਜੀਆਂ ਚਾਲਾਂ ਚੱਲ ਰਹੀ ਹੈ। ਇਸ ਸਮੇਂ ਉਨ੍ਹਾਂ ਨਾਲ ਜਨਰਲ ਸਕੱਤਰ ਗੁਰਮੇਲ ਸਿੰਘ ਫੌਜੀ, ਜਗਸੀਰ ਸਿੰਘ, ਮੀਤ ਪ੍ਰਧਾਨ ਕਾਲਾ ਸਿੰਘ, ਖਜ਼ਾਨਚੀ ਅਜੀਤ ਸਿੰਘ, ਸਹਾਇਕ ਭਿੰਦਾ ਸਿੰਘ, ਰੁਪਿੰਦਰਪਾਲ ਸਿੰਘ, ਸੱਤਪਾਲ ਸਿੰਘ, ਹਰਬੰਸ ਸਿੰਘ, ਚਡ਼੍ਹਤ ਸਿੰਘ, ਬਲੌਰ ਸਿੰਘ ਆਦਿ ਹਾਜ਼ਰ ਸਨ ।