You are here

ਕਿਸਾਨ ਬਿਲਾਂ ਦੇ ਮੁੱਦੇ ਤੇ ਢੀਠਤਾ ਧਾਰਨ ਦਾ ਕੀਤਾ ਵਿਰੋਧ

ਮਹਿਲ ਕਲਾਂ/ ਬਰਨਾਲਾ -ਮਈ 2021 - (ਗੁਰਸੇਵਕ ਸਿੰਘ ਸੋਹੀ)-

ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਭੁੱਗਤਦੇ ਹੋਏ ਜੋ ਲੋਕ ਮਾਰੂ ਬਿਲ ਲਾਗੂ ਕੀਤੇ ਗਏ ਹਨ। ਉਹਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ ਤੇ ਆਪਣੀਆਂ ਹੱਕੀ ਮੰਗਾਂ ਲਈ ਧਰਨਾ ਲਗਾਈ ਬੈਠੇ ਕਿਸਾਨਾਂ ਨੂੰ ਅੱਜ ਛੇ ਮਹੀਨੇ ਬੀਤ ਗਏ ਹਨ। ਮਨ ਕੀ ਬਾਤ ਕਰਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਅਵਾ ਕਰਦਾ ਹੈ ਕਿਸਾਨਾਂ ਨਾਲ ਗੱਲਬਾਤ ਇਕ ਫੋਨ ਕਾਲ ਦੀ ਦੂਰੀ ਤੇ ਹੈ। ਗਿਆਰਵੇਂ ਦੌਰ ਦੀ ਗੱਲਬਾਤ 22 ਜਨਵਰੀ ਨੂੰ ਟੁੱਟ ਗਈ ਸੀ ਉਸ ਤੋਂ ਬਾਅਦ ਭਾਜਪਾ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਵੀ ਕਿਸਾਨਾਂ ਨਾਲ ਗੱਲਬਾਤ ਤੋਰਨ ਦੀ ਕੋਸ਼ਿਸ਼ ਨਹੀਂ ਕੀਤੀ, ਜੋ ਕਿ ਬਹੁਤ ਹੀ ਬੇਸ਼ਰਮੀ ਅਤੇ ਢੀਠਤਾ ਵਾਲੀ ਗੱਲ ਹੈ। ਕਲੱਬ ਦੇ ਚੇਅਰਮੈਨ ਰਜਿੰਦਰ ਸਿੰਗਲਾ, ਕਨਵੀਨਰ ਵਰਿੰਦਰ ਕੁਮਾਰ ਪੱਪੂ ਅਤੇ ਪ੍ਰੈੱਸ ਸਕੱਤਰ ਬਲਜਿੰਦਰ ਪ੍ਰਭੂ ਬੁਲਾਰਿਆਂ ਨੇ ਬੋਲਦੇ ਹੋਏ ਕਿਹਾ ਖੇਤੀ ਬਿਲਾਂ ਨੂੰ ਕਿਸਾਨਾਂ ਦੇ ਹਿੱਤਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਪ੍ਰੰਤੂ ਕਿਸਾਨ ਇਹਨਾਂ ਬਿਲਾਂ ਦੇ ਪਿੱਛੇ ਛੁਪੇ ਹੋਏ ਮਨਸੂਬਿਆਂ ਨੂੰ ਬਾਖੂਬੀ ਸਮਝਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਹ ਬੇਲ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਹਨ। ਇਹਨਾਂ ਬਿਲਾਂ ਦੇ ਲਾਗੂ ਹੋਣ ਉਪਰੰਤ ਮਹਿਗਾਈ ਸਭ ਹੱਦਾਂ ਪਾਰ ਕਰ ਜਾਵੇਗੀ ਕਿਉਂਕਿ ਖਾਣ-ਪੀਣ ਦੀਆਂ ਚੀਜ਼ਾਂ ਉੱਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਵੇਗਾ ਜਿਸਦਾ ਉਦਾਹਰਨ ਪਿਛਲੇ ਦਿਨਾਂ ਵਿੱਚ ਵੇਖਣ ਨੂੰ ਮਿਲਿਆ ਹੈ ਜੋ ਪਿਆਜ਼ ਕਿਸਾਨਾਂ ਨੇ ਮੰਡੀ ਵਿੱਚ 6 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੇਚਿਆ ਉਹ ਪਿਆਜ਼ ਆਮ ਲੋਕਾਂ ਨੂੰ ਕਾਰਪੋਰੇਟਾਂ ਦੇ ਹੱਥਾਂ ਵਿੱਚ ਆਉਣ ਤੋਂ ਬਾਅਦ 80 ਰੁਪਏ ਕਿਲੋ ਦੇ ਹਿਸਾਬ ਨਾਲ ਖ਼ਰੀਦਣਾ ਪਿਆ, ਆਧੁਨਿਕ ਅਜਿਹਾ ਕੁਝ ਹੀ ਆਲੂ ਦੀ ਫਸਲ ਨਾਲ ਵੀ ਹੋਇਆ ਜੋ ਲੋਕਾਂ ਨੂੰ 40 ਤੋਂ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖ਼ਰੀਦਣਾ ਪਿਆ। ਲੋਕਤੰਤਰੀ ਸਰਕਾਰਾਂ ਦਾ ਫਰਜ਼ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੁੰਦਾ ਹੈ ਭਾਰਤ ਦੀ ਭਾਜਪਾ ਸਰਕਾਰ ਲੋਕਾਂ ਦੀ ਭਲਾਈ ਦੀ ਬਜਾਏ ਕਾਰਪੋਰੇਟ ਘਰਾਣਿਆਂ ਨੂੰ ਲਾਭ ਪੁਚਾਉਣ ਵਿੱਚ ਜੁਟੀ ਹੋਈ ਹੈ। ਕੇਂਦਰ ਸਰਕਾਰ ਦੇ ਇਸ ਗੈਰ ਲੋਕਤੰਤਰੀ ਗੈਰ-ਜ਼ਿੰਮੇਵਾਰ ਅਤੇ ਲੋਕ-ਵਿਰੋਧੀ ਵਤੀਰੇ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਕਾਲਾ ਦਿਵਸ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ ਜਿਸ ਸੱਦੇ ਅਨੁਸਾਰ ਕਲੱਬ ਨੇ ਮਹਿਲ ਕਲਾਂ ਦੇ ਬਾਜ਼ਾਰਾਂ ਵਿਚ ਕਾਲੀਆਂ ਝੰਡੀਆਂ ਲਗਾ ਕੇ ਅਤੇ ਨਾਅਰੇਬਾਜ਼ੀ ਕਰਦੇ ਹੋਏ ਰੋਸ ਮਾਰਚ ਕੀਤਾ ਉਪਰੰਤ ਮੁੱਖ ਚੌਂਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਮਹਿਲ ਕਲਾਂ ਦੇ ਦੁਕਾਨਦਾਰਾਂ ਨੇ ਵੀ ਭਰਮਾਂ ਸਹਿਯੋਗ।ਇਸ ਸਮੇਂ ਕਲੱਬ ਦੇ ਸਕੱਤਰ ਜਗਦੀਪ ਸ਼ਰਮਾ ,ਖ਼ਜ਼ਾਨਚੀ ਹਰਪਾਲ ਪਾਲਾ, ਕੋਚ, ਕੀਤ, ਬੱਬੂ , ਸੰਜੀਵ, ਦੀਪਾ ਆਦਿ ਹਾਜ਼ਰ ਸਨ।