ਮਹਿਲ ਕਲਾਂ /ਬਰਨਾਲਾ -ਮਈ 2021- (ਗੁਰਸੇਵਕ ਸਿੰਘ ਸੋਹੀ)-
ਪਿੰਡ ਕਲਾਲ ਮਾਜਰਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ, ਸਿੱਧੂਪੁਰ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਮਿਲਕੇ ਜਨਰਲ ਵਰਗ ਦੀ ਧਰਮਸ਼ਾਲਾ ਵਿੱਚ ਕਿਸਾਨ,ਮਜ਼ਦੂਰਾਂ ਦਾ ਭਰਵਾਂ ਇਕੱਠ ਕਰ ਕੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਕਾਲੇ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਗਈ। ਕਿਸਾਨ ਮਜ਼ਦੂਰਾਂ ਦੇ ਭਰਵੇਂ ਇਕੱਠ ਨੂੰ ਸਕੱਤਰ ਕਿਸਾਨ ਮੋਰਚੇ ਦੇ ਆਗੂ ਪਵਿੱਤਰ ਸਿੰਘ ਲਾਲੀ ਕਾਲਸਾਂ ,ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ, ਦਲਿਤ ਵੈੱਲਫੇਅਰ ਸੰਗਠਨ ਪੰਜਾਬ ਦੇ ਸੂਬਾ ਸਕੱਤਰ ਗੁਰਮੇਲ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਤਿੰਨ ਖੇਤੀ ਵਿਰੋਧੀ ਕਾਨੂੰਨ ਪਾਸ ਕੀਤੇ ਹਨ। ਇਸ ਨਾਲ ਰੋਟੀ ਖਾਣ ਵਾਲੇ ਹਰ ਵਿਅਕਤੀ ਤੇ ਮਾੜਾ ਪ੍ਰਭਾਵ ਪਵੇਗਾ। ਮਜ਼ਦੂਰ ਹੋਰ ਬੇਰੁਜ਼ਗਾਰ ਹੋ ਜਾਣਗੇ ਬਾਜ਼ਾਰਾਂ ,ਦੁਕਾਨਦਾਰਾਂ ਦੀਆਂ ਦੁਕਾਨਦਾਰੀਆਂ ਖ਼ਤਮ ਹੋ ਜਾਣਗੀਆਂ ਮਾਲ ਢੁਆਈ ਕਰਨ ਵਾਲੇ ਟਰੱਕਾਂ ਸਾਧਨਾ ਦਾ ਕਾਰੋਬਾਰ ਬੰਦ ਹੋ ਜਾਵੇਗਾ। ਸਰਕਾਰ ਕਾਰਪੋਰੇਟ ਘਰਾਣਿਆਂ ਤੇ ਕੰਪਨੀਆਂ ਦੇ ਮੁਨਾਫ਼ੇ ਵਧਾਉਣ ਲਈ 85 % ਲੋਕਾਂ ਦਾ ਰੁਜ਼ਗਾਰ ਖੋਹ ਰਹੀ ਹੈ। ਦੇਸ਼ ਨੂੰ ਲੋਕਾਂ ਦੀ ਵਿੱਦਿਆ ਤੇ ਸਿਹਤ ਸਹੂਲਤਾਂ ਰੁਜ਼ਗਾਰ ਦੇਣ ਦੇ ਮਸਲੇ ਤੇ ਫੇਲ੍ਹ ਹੋਈ ਹੈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਮਾਜ ਸੇਵੀ ਭੁਪਿੰਦਰਪਾਲ ਸ਼ਰਮਾ ਵੱਲੋਂ ਨਿਭਾਈ ਗਈ ।ਇਸ ਸਮੇਂ ਬਲਦੇਵ ਸਿੰਘ, ਭਿੰਦਰ ਸਿੰਘ ਮੰਡੇਰ,ਸਾਬਕਾ ਸਰਪੰਚ ਲਖਵਿੰਦਰ ਸਿੰਘ,ਦੀਦਾਰ ਸਿੰਘ, ਲਾਭ ਸਿੰਘ, ਭਜਨ ਸਿੰਘ,ਸੁਰਜੀਤ ਸਿੰਘ ,ਰਾਮਪ੍ਰਵੇਸ਼ ਸਿੰਘ,ਮਨਿੰਦਰ ਸਿੰਘ ਧਾਲੀਵਾਲ, ਬਲਬੀਰ ਕੌਰ, ਘੋਟੀ, ਰਾਣੀ ਕੌਰ, ਗੁਰਦੇਵ ਕੌਰ, ਕੁਲਦੀਪ ਕੌਰ,ਆਦਿ ਹਾਜ਼ਰ ਸਨ।