ਸਾਬਕਾ ਸੈਨਿਕ ਵਿੰਗ ਆਮ ਆਦਮੀ ਪਾਰਟੀ ਬਰਨਾਲਾ ਦੇ ਅਹੁਦੇਦਾਰਾਂ ਵੱਲੋਂ ਜ਼ਿਲ੍ਹੇ ਦੇ 100 ਸਾਲਾਂ ਫੌਜੀ ਬਾਪੂ ਦਰਬਾਰਾ ਸਿੰਘ ਜੀ ਨੂੰ ਸਨਮਾਨਿਤ ਕੀਤਾ

ਮਹਿਲ ਕਲਾਂ/ਬਰਨਾਲਾ-ਮਈ 2021 (ਗੁਰਸੇਵਕ ਸਿੰਘ ਸੋਹੀ)-

ਸਾਬਕਾ ਸੈਨਿਕ ਵਿੰਗ ਆਮ ਆਦਮੀ ਪਾਰਟੀ ਬਰਨਾਲਾ ਦੇ ਅਹੁਦੇਦਾਰਾਂ ਨੇ ਜ਼ਿਲ੍ਹੇ ਦੇ ਸੌ ਸਾਲਾਂ ਬਾਪੂ ਦਰਬਾਰਾ ਸਿੰਘ ਜੀ ਨੂੰ ਵਿਸ਼ੇਸ਼ ਸਨਮਾਨਿਤ ਕੀਤੇ ਗਏ। ਪ੍ਰਧਾਨ ਸਾਬਕਾ ਸੈਨਿਕ ਵਿੰਗ ਆਮ ਆਦਮੀ ਪਾਰਟੀ ਸੂਬੇਦਾਰ ਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਚ ਆਪਣੇ ਸਾਥੀਆਂ ਸਮੇਤ ਜ਼ਿਲ੍ਹੇ ਦੇ ਸਭ ਵੈਟਰਨ ਸਿਪਾਹੀ ਬਾਪੂ ਦਰਬਾਰਾ ਸਿੰਘ ਜੀ ਨੂੰ ਸਿਰੋਪਾ ਨਾ ਕੇ ਸਨਮਾਨਿਤ ਕੀਤਾ ਗਿਆ। ਬਾਪੂ ਦਰਬਾਰਾ ਸਿੰਘ ਦਾ ਜਨਮ ਪਿੰਡ ਬੁੱਗਰਾ ਵਿਖੇ ਸਾਲ 1921ਵਿੱਚ ਇੱਕ ਗਰੀਬ ਪਰਿਵਾਰ ਵਿੱਚ ਸਰਦਾਰ ਮੇਹਰ ਸਿੰਘ ਜੀ ਦੇ ਘਰ ਹੋਇਆ।1ਅਗਸਤ 1943 ਵਿੱਚ ਮਹਾਰਾਜਾ ਪਟਿਆਲਾ ਦੀ ਫੌਜ ਵਿਚ ਭਰਤੀ ਹੋਏ।1947 ਵਿੱਚ ਰਿਆਸਤੀ ਫੌਜ ਭੰਗ ਕਰ ਕੇ ਇੰਡੀਅਨ ਆਰਮੀ ਬਣਾ ਦਿੱਤੀ ਗਈ।ਜਿਸ ਦਾ ਨਾਮ ਪੰਜਾਬ ਰੈਜੀਮੈਂਟ ਰੱਖ ਦਿੱਤਾ।1948 ਵਿਚ ਪਾਕ ਕਵਾਈਲਿਆ ਨੇ ਜੰਮੂ ਕਸ਼ਮੀਰ ਤੇ ਹਮਲਾ ਕਰ ਦਿੱਤਾ। ਪੰਜਾਬ ਬਟਾਲੀਅਨ ਜਿਸ ਵਿੱਚ ਸਰਦਾਰ ਦਰਬਾਰਾ ਸਿੰਘ ਸ਼ਾਮਲ ਸਨ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਕਸ਼ਮੀਰ ਵਿਚ ਭੇਜਿਆ ਗਿਆ। ਜਿਸ ਯੁੱਧ ਵਿਚ ਸਰਦਾਰ ਦਰਬਾਰਾ ਸਿੰਘ ਨੂੰ ਗਲੈਟਰੀ ਅਵਾਰਡ ਵੀ ਮਿਲਿਆ।1953 ਵਿੱਚ ਫੌਜ ਤੋਂ ਰਿਟਾਇਰ ਹੋਕੇ ਬਾਪੂ ਦਰਬਾਰਾ ਸਿੰਘ ਅੱਜ ਕੱਲ ਆਪਣੇ ਪੁੱਤਰਾਂ ਅਤੇ ਪਰਿਵਾਰ ਵਿੱਚ ਤੰਦਰੁਸਤੀ ਨਾਲ ਰਹਿ ਰਹੇ ਹਨ। ਬਾਪੂ ਦਰਬਾਰਾ ਸਿੰਘ ਜੀ ਨੂੰ ਸਨਮਾਨਿਤ ਕਰਦੇ ਸਮੇਂ ਸੂਬੇਦਾਰ ਮਹਿੰਦਰ ਸਿੰਘ ਸਿੱਧੂ ਨਾਲ ਸੈਨਿਕ ਵਿੰਗ ਦੇ ਅਹੁਦੇਦਾਰਾਂ ਸੋਹਣ ਸਿੰਘ ਭੱਠਲ, ਸੂਬੇਦਾਰ ਮੇਜਰ ਦਰਸ਼ਨ ਸਿੰਘ ਧਾਲੀਵਾਲ,ਕੈਪਟਨ ਮੋਹਣ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਹੌਲਦਾਰ ਪ੍ਰਗਟ ਸਿੰਘ, ਹੌਲਦਾਰ ਸੁਖਜੀਤ ਸਿੰਘ ਔਲਖ,ਚਰਨ ਸਿੰਘ, ਗੁਲਜ਼ਾਰ ਮੁਹੰਮਦ, ਸਿਪਾਹੀ ਜੱਗਾ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਮਾਸਟਰ ਭੋਲਾ ਸਿੰਘ ਜੀ ਅਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।