ਯੂਕੇ ਦੀ ਧਰਤੀ ਤੋਂ 25 ਮਈ ਨੂੰ ਹੋਵੇਗਾ ਗੀਤ ਤੁਹਾਡੇ ਰੂਬਰੂ
ਮਾਨਚੈਸਟਰ , ਗਿਆਨੀ ਅਮਰੀਕ ਸਿੰਘ ਰਾਠੌਰ
ਭਾਰਤ ਦੀ ਧਰਤੀ ਉਪਰ ਚੱਲ ਰਹੇ ਕਿਸਾਨ ਸੰਘਰਸ਼ ਨੂੰ ਲੈ ਕੇ ਮਾਨਚੈਸਟਰ ਦੇ ਨੌਜਵਾਨ ਸੁਖਬੀਰ ਪਾਲ ਸਿੰਘ ਜਾਬਾ ਵੱਲੋਂ ਆਪਣੀ ਮਿਹਨਤ ਦੇ ਨਾਲ ਦੋ ਭਾਸ਼ੀਏ ਗੀਤ ਫਾਰਮਰ ਇਨ ਡੇਂਜਰ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ । ਸਾਨੂੰ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੇ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਵਿਦੇਸ਼ਾਂ ਦੀ ਧਰਤੀ ਉੱਪਰ ਵੀ ਕਿਸਾਨ ਸੰਘਰਸ਼ ਨੂੰ ਲੈ ਕੇ ਨੌਜਵਾਨ ਚਿੰਤਤ ਹਨ ਅਤੇ ਭਾਰਤ ਸਰਕਾਰ ਦੇ ਕਿਸਾਨਾਂ ਪ੍ਰਤੀ ਰਵੱਈਏ ਦੇ ਵਿਰੋਧ ਵਿਚ ਅੱਗੇ ਆ ਰਹੇ ਹਨ । ਪੱਚੀ ਮਈ ਨੂੰ ਰਿਲੀਜ਼ ਹੋਣ ਜਾ ਰਹੇ ਇਸ ਕਲਚਰ ਅਤੇ ਸਮੇਂ ਦੇ ਅਨੁਕੂਲ ਗੀਤ ਵਿੱਚ ਸਭ ਕੁਸ਼ ਬਹੁਤ ਹੀ ਸੁਚੱਜੇ ਢੰਗ ਨਾਲ ਕਲਮਬੱਧ ਕੀਤਾ ਗਿਆ ਹੈ । ਜਿੱਥੇ ਯੂ ਕੇ ਵਿਚ ਇਸ ਗੀਤ ਪ੍ਰਤੀ ਬੜੀ ਉਤਸੁਕਤਾ ਨਾਲ ਉਡੀਕ ਕੀਤੀ ਜਾ ਰਹੀ ਹੈ ਉਥੇ ਪੰਜਾਬ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਇਸ ਗੀਤ ਨੂੰ 25 ਮਈ ਨੂੰ ਭਰਵਾਂ ਹੁੰਗਾਰਾ ਦਿੱਤਾ ਜਾਵੇ।