ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕੀਤਾ ਜਾਵੇ: ਪ੍ਰਧਾਨ ਸਰਤਾਜ ਸਿੰਘ ਗਾਲਬ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਰਾਜਸਥਾਨ ਵਿੱਚ ਇੱਕ ਭੀੜ ਵੱਲੋਂ ਇੱਕ ਸਿੱਖ ਨੌਜਵਾਨ ਨੂੰ ਜਾਨੋਂ ਮਾਰ ਦੇਣ ਦੇ ਇਰਾਦੇ ਨਾਲ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ ਅਤੇ ਕੇਸਾਂ ਦੀ ਕੀਤੀ ਗਈ ਬੇਅਦਬੀ ਵਿਰੁੱਧ ਜੋ ਬਣਦੀ ਧਾਰਾ ਸੀ ਉਹ ਨਾ ਲਾ ਕੇ ਸਿੱਖਾਂ ਨੂੰ ਇੱਕ ਵਾਰ ਫੇਰ ਤੋਂ ਦੇ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗਾਲਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਤਾਜ ਸਿੰਘ ਗਾਲਬ ਨੇ  ਕਹੇ ਅਤੇ ਕਿਹਾ ਹੈ ਕਿ  ਇੱਕ ਕੇਸਾਧਾਰੀ ਨੌਜਵਾਨ ਜੈਸਾ ਕੋਈ ਕਸੂਰ ਵੀ ਨਹੀਂ ਸੀ ਇੱਕ ਭੀੜ ਦੇ ਵੱਲੋਂ ਉਸ ਨੂੰ ਘੇਰ ਕੇ ਉਸ ਉੱਤੇ ਛੇ ਸੱਤ ਗੁੰਡਿਆਂ ਦੀ ਭੀੜ ਵੱਲੋਂ ਮਾਰ ਦੇਣ ਦੀ ਨੀਅਤ ਨਾਲ ਜੋ ਹਮਲਾ ਕੀਤਾ ਗਿਆ ਇਹ ਸੈਂਟਰ ਸਵੀਕਾਰ ਜਾਂ ਫਿਰ ਸੂਬੇ ਸਰਕਾਰ ਨੂੰ ਨਹੀਂ ਦਿਸਿਆ ਇਹ ਘਟਨਾ ਬਹੁਤ ਮੰਦਭਾਗੀ ਹੈ ਉਨ੍ਹਾਂ ਕਹਿ ਕੇ ਬਹੁਤ ਦੁੱਖ ਦੀ ਗੱਲ ਹੈ ਕਿ ਵੀਡੀਓ ਵਿੱਚ ਐਨਾ ਦਰਦਨਾਕ ਤਰੀਕੇ ਲਿਖ ਸੁਣੋ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਉਥੇ ਖਡ਼੍ਹੇ ਸੈਂਕਡ਼ੇ ਹੀ ਭੀੜ ਵਿੱਚ ਇੱਕ ਵਿਅਕਤੀ ਦੇ ਹਾਅ ਦਾ ਨਾਅਰਾ ਨਾ ਮਾਰਿਆ ਹੋਵੇ ਇਸ ਗੱਲ ਤੋਂ ਸਾਬਤ ਹੁੰਦਾ ਹੈ ਜੋ ਭਾਰਤ ਦੇ ਕੱਟੜਵਾਦੀ ਸੋਚ ਦੇ ਲੋਕ ਹਨ ਉਨ੍ਹਾਂ ਦੇ ਮਨਾਂ ਵਿੱਚ ਸਿੱਖ ਪ੍ਰਤੀ ਕਿੰਨਾ ਕੁ ਨਫ਼ਰਤ ਅਤੇ ਜ਼ਹਿਰ ਘੁੱਟ ਘੁੱਟ ਕੇ ਭਰਿਆ ਪਿਆ ਹੈ ਇਸ ਸਮੇਂ ਪ੍ਰਧਾਨ ਸਰਤਾਜ ਸਿੰਘ ਗਾਲਿਬ ਨੇ ਰਾਜਸਥਾਨ ਵਿਚ ਹੋਈ ਇਕ ਸਿੱਖ ਨੌਜਵਾਨ ਬੜੀ ਬੇਰਹਿਮੀ ਨਾਲ ਕੁੱਟਮਾਰ ਦੇ ਵਿਰੋਧ ਵਿਚ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਦੇ ਖਿਲਾਫ ਬਣਦੀਆਂ ਧਾਰਾਵਾਂ 307 ਧਰਾਵਾਂ   ਅਤੇ  ਹੋਰ ਜੋ ਆਸੇ ਪਾਸੇ ਖੜ੍ਹ ਕੇ ਸਿੱਖ ਨੌਜਵਾਨ ਦਾ ਮਜ਼ਾਕ ਉਡਾ ਰਹੇ ਹਨ ਉਨ੍ਹਾਂ ਦੇ ਵਿਰੁੱਧ ਵੀ ਵੀਡੀਓ ਦੇਖ ਕੇ ਉਨ੍ਹਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ ।