ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)-
ਪਿਛਲੇ ਦਿਨੀਂ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਭਾਰਤੀ ਜਥੇਬੰਦੀਆਂ ਨਾਲ ਮਿਲ ਕੇ ਇਕ ਐਕਸ਼ਨ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਬੀ ਕੇ ਯੂ ਡਕੌਂਦਾ,ਬੀ ਕੇ ਯੂ ਉਗਰਾਹਾਂ,ਬੀ ਕੇ ਯੂ ਕਾਦੀਆਂ, ਬੀਕੇਯੂ ਸਿੱਧੂਪੁਰ, ਜਮਹੂਰੀ ਅਧਿਕਾਰ ਸਭਾ,ਦਿਹਾਤੀ ਮਜ਼ਦੂਰ ਸਭਾ, ਦੁਕਾਨਦਾਰ, ਟਰੱਕ ਯੂਨੀਅਨ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ,ਭਾਰਤ ਨੌਜਵਾਨ ਸਭਾ, ਮਜ਼ਦੂਰ ਮੁਕਤੀ ਮੋਰਚਾ,ਦਿਹਾਤੀ ਮਜ਼ਦੂਰ ਸਭਾ ,ਭਾਰਤ ਨੌਜਵਾਨ ਸਭਾ ਦੇ ਆਗੂ ਸ਼ਾਮਲ ਕੀਤੇ ਗਏ ਸਨ ।
ਸੰਯੁਕਤ ਮੋਰਚਾ ਦਿੱਲੀ ਵੱਲੋਂ ਪੂਰੇ ਭਾਰਤ ਸਮੇਤ ਪੂਰੇ ਪੰਜਾਬ ਵਿੱਚ ਦੁਕਾਨਦਾਰ ਭਾਈਚਾਰੇ ਦੀਆਂ ਦੁਕਾਨਾਂ (ਬਜਾਰ)ਖੋਲ੍ਹਣ ਲਈ ਮੋਰਚੇ ਲਗਾਏ ਗਏ ਸਨ ।ਇਸੇ ਕੜੀ ਤਹਿਤ ਮਹਿਲਕਲਾਂ ਦਾ ਬਾਜ਼ਾਰ ਖੋਲ੍ਹਣ ਲਈ ਭਾਰਤੀ ਜਥੇਬੰਦੀਆਂ ਨੇ ਪੂਰਨ ਸਹਿਯੋਗ ਦਿੱਤਾ ਸੀ ਪਰ ਇਸ ਦੇ ਬਾਵਜੂਦ ਕੁਝ ਕੁ ਦੁਕਾਨਦਾਰਾਂ ਵੱਲੋਂ ਯੂਨੀਅਨ ਦਾ ਸਾਥ ਨਾ ਦਿੱਤੇ ਜਾਣ ਤੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਰਾਂ ਵੱਲੋਂ ਆਪਣਾ ਅਸਤੀਫ਼ਾ ਦਿੱਤਾ ਗਿਆ ਸੀ।ਇਸ ਅਸਤੀਫ਼ੇ ਸਬੰਧੀ ਅੱਜ ਕਮੇਟੀ ਦੇ ਚੇਅਰਮੈਨ ਪ੍ਰੇਮ ਕੁਮਾਰ ਪਾਸੀ ਅਤੇ ਕਮੇਟੀ ਜਨਰਲ ਸਕੱਤਰ ਹਰਦੀਪ ਸਿੰਘ ਬੀਹਲਾ ਦੀ ਅਗਵਾਈ ਹੇਠ ਸਮੂਹ ਦੁਕਾਨਦਾਰਾਂ ਦੇ 33 ਐਗਜੈਕਟਿਵ ਮੈਂਬਰਾਂ ਵੱਲੋਂ ਦਾਣਾ ਮੰਡੀ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਚਾਰ ਵਟਾਂਦਰਾ ਕਰਨ ਉਪਰੰਤ ਪ੍ਰਧਾਨ ਗਗਨ ਸਰਾਂ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਅਤੇ ਆਪਣੇ ਅਹੁਦੇ ਨੂੰ ਬਰਕਰਾਰ ਰੱਖਣ ਲਈ ਬੇਨਤੀ ਕੀਤੀ ਗਈ ।ਸਮੂਹ ਦੁਕਾਨਦਾਰਾਂ ਦੇ ਪਿਆਰ ਭਰੇ ਸਹਿਮਤੀ ਦੇ ਇਸ ਸੁਨੇਹੇ ਨੂੰ ਪ੍ਰਧਾਨ ਗਗਨ ਸਰਾਂ ਨੇ ਖਿੜੇ ਮੱਥੇ ਪ੍ਰਵਾਨ ਕਰਦਿਆਂ,ਸਮੂਹ ਦੁਕਾਨਦਾਰਾਂ ਨੂੰ ਵਿਸ਼ਵਾਸ ਦੁਆਇਆ ਕਿ ਆਉਣ ਵਾਲੇ ਦਿਨਾਂ ਵਿਚ ਉਹ ਜਲਦੀ ਹੀ ਆਪਣਾ ਅਹੁਦਾ ਸੰਭਾਲਣਗੇ ਅਤੇ ਪਹਿਲਾਂ ਦੀ ਤਰ੍ਹਾਂ ਸਮੂਹ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਆਪਣਾ ਸੰਘਰਸ਼ ਜਾਰੀ ਰੱਖਣਗੇ ।ਇਸੇ ਤਰ੍ਹਾਂ ਮੁੱਖ ਬੁਲਾਰਾ ਕਰਮ ਉੱਪਲ ਵੱਲੋਂ ਵੀ ਦੁਕਾਨਦਾਰਾਂ ਭਰਾਵਾਂ ਦੀ ਸਹਿਮਤੀ ਨਾਲ ਆਪਣੇ ਅਹੁਦੇ ਤੇ ਕੰਮ ਕਰਦੇ ਰਹਿਣ ਦਾ ਵਿਸਵਾਸ ਦੁਆਇਆ ਗਿਆ ।ਇੱਥੇ ਦੱਸਣਯੋਗ ਬਣਦਾ ਹੈ ਕਿ ਮਾਰਕੀਟ ਕਮੇਟੀ ਗਰੁੱਪ ਵਿਚ ਆਨਲਾਈਨ ਵੋਟਿੰਗ ਰਾਹੀਂ ਵੀ ਪ੍ਰਧਾਨ ਗਗਨਦੀਪ ਸਿੰਘ ਸਰਾਂ ਅਤੇ ਮੁੱਖ ਬੁਲਾਰਾ ਕਰਮ ਉੱਪਲ ਨੂੰ ਵੱਡੀ ਗਿਣਤੀ ਵਿਚ ਮੈਂਬਰਾਂ ਨੇ "YES" ਕਰਕੇ ਆਪਣਾ ਪੂਰਨ ਵਿਸ਼ਵਾਸ ਦੁਆਇਆ ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਹੈਰੀ, ਲੱਕੀ ਪਾਸੀ,ਡਾਕਟਰ ਕਾਕਾ ਮਹਿਲ ਖੁਰਦ ,ਜਗਦੀਸ਼ ਪੰਨੂੰ,ਜਸਵਿੰਦਰ ਮਠਾੜੂ ,ਮਨਦੀਪ ਚੀਕੂ,ਪੰਨਾ ਮਿੱਤੂ, ਜਗਤਾਰ ਗਿੱਲ ,ਕੁਲਦੀਪ ਸਿੰਘ ,ਬਾਵਾ ਟੇਲਰ ,ਹੈਪੀ ਅਰੋੜਾ,ਰਾਜਵਿੰਦਰ ਸਰਦਾਰਾ, ਸੰਜੀਵ ਕੁਮਾਰ ,ਜਗਦੀਸ਼ ਮਠਾਡ਼ੂ ,ਬਲਦੇਵ ਸਿੰਘ ਗਾਗੇਵਾਲ, ਰੇਸ਼ਮ ਸਿੰਘ ਰਾਮਗੜ੍ਹੀਆ ,ਅਮਨਦੀਪ ਕੁਮਾਰ ,ਪ੍ਰੇਮ ਕੁਮਾਰ ਪਾਸੀ ,ਅਮਨਦੀਪ ਸਿੰਘ, ਬੂਟਾ ਸਿੰਘ ਗੰਗੋਹਰ, ਜਗਜੀਤ ਸਿੰਘ ਆਦਿ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜ਼ਰ ਸਨ ।