ਸਰਹਿੰਦ ਫਤਿਹ ਦਿਵਸ ਦਾ ਇਤਿਹਾਸਿਕ ਦਿਾਹਾੜਾ ਬਾਬਾ ਬੰਦਾ ਸਿੰਘ ਬਹਾਦਰ ਕਾਨਵੈਂਟ ਸਕੂਲ, ਸਿੱਧਵਾਂ ਬੇਟ (ਜਗਰਾਂਉ) ਵਿਖੇ ਮਨਾਇਆ ਗਿਆ-

ਜਗਰਾਉਂ, ਮਈ 2021 (ਜਸਮੇਲ ਗਾਲਿਬ / ਮਨਜਿੰਦਰ ਗਿੱਲ)
ਭਾਬਾ ਬੰਦਾ ਸਿੰਘ ਬਹਾਦਰ ਕਾਨਵੈਂਟ ਸਕੂਲ, ਸਿਧਵਾਂ ਬੇਟ ਵਿਖੇ ਸਰਹਿੰਦ ਫਤਿਹ ਦਿਵਸ ਦਾ ਇਤਿਹਾਸਕ ਦਿਹਾੜਾ ਮਨਾਇਆ ਗਿਆ। ਇਸ ਸਮੇ ਕੋਵਿਡ – 19 ਨੂੰ ਧਿਆਨ ਵਿੱਚ ਰੱਖਦੇ ਹੋਏ ਮੈਨੇਜਮੈਂਟ, ਪ੍ਰਿੰਸੀਪਲ ਮੈਡਮ ਅਨੀਤਾ ਕਾਲੜਾ ਅਤੇ ਅਧਿਆਪਕ ਇਸ ਵਿੱਚ ਸ਼ਾਮਿਲ ਹੋਏ ਅਤੇ ਬੱਚੇ ਅਰਦਾਸ ਵਿੱਚ ਆਨਲਾਈਨ (ਵੀਡੀਓ ਕਾਲ) ਸ਼ਾਮਿਲ ਹੋਏ। ਇਸ ਸਮੇਂ ਸਕੂਲ ਚੇਅਰਮੈਨ ਸਤੀਸ਼ ਕਾਲੜਾ ਜੀ ਨੇ ਆਨਲਾਈਨ ਬੱਚਿਆਂ ਨੂੰ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮਗਲਾਂ ਦੇ 700 ਸਾਲਾ ਦੇ ਰਾਜ ਦਾ ਖਾਤਮਾ 2 ਸਾਲਾ ਅੰਦਰ ਕਰਕੇ ਪਹਿਲੇ ਸਿੱਖ ਲੋਕ ਰਾਜ ਦੀ ਨੀਹ 12 ਮਈ 1710 ਨੂੰ ਰੱਖੀ ਅਤੇ 14 ਮਈ ਨੂੰ ਸਰਹਿੰਦ ਤੇ ਫਤਿਹ ਦਾ ਝੰਡਾ ਲਹਿਰਾਇਆ। ਉਨ੍ਹਾਂ ਦੱਸਿਆ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਇਸ ਧਰਤੀ ਤੇ ਜਬਰ ਜੁਲਮ ਹੋਇਆ। ਉਦੋ ਹੀ ਉਸ ਨੂੰ ਮਿਟਾਉਣ ਲਈ ਕੋਈ ਨਾ
ਕੋਈ ਸੂਰਵੀਰ ਅੱਗੇ ਆਇਆ। ਉਨ੍ਹਾ ਨੇ ਸਮੁੱਚੀ ਮਾਨਵਤਾ ਦੇ ਭਲੇ ਦੀ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜੁਲਮ ਕਰਨਾ ਤੇ ਸਹਿਣਾ ਦੋਨੋਂ ਹੀ ਪਾਪ ਹਨ। ਇਸ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਅਰਦਾਸ ਉੱਪਰੰਤ ਕੜਾਹ – ਪ੍ਰਸ਼ਾਦਿ ਦੀ ਦੇਗ ਵੀ ਵਰਤਾਈ ਗਈ। ਇਸ ਸਮੇਂ ਸਕੂਲ ਦੇ ਮਨੇਜਮੈਂਟ ਦੇ ਮੈਬਰ ਚੇਅਰਮੈਨ ਸਤੀਸ਼ ਕਾਲੜਾ, ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਅਤੇ ਡਇਰੈਕਟਰ ਰਾਜੀਵ ਸੱਗੜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।