ਢੁੱਡੀਕੇ ਪਿੰਡ ਵਾਸੀਆਂ ਵਲੋਂ ਸ਼ਰਾਬ ਦਾ ਠੇਕਾ ਪਿੰਡ ਤੋਂ ਬਾਹਰ ਕਰਨ ਦੀ ਮੰਗ ਨੇ ਫੜਿਆ ਜ਼ੋਰ

ਅਜੀਤਵਾਲ ਬਲਵੀਰ ਸਿੰਘ ਬਾਠ

ਢੁੱਡੀਕੇ ਪਿੰਡ ਵਾਸੀਆਂ ਵਲੋਂ ਸ਼ਰਾਬ ਦੇ ਠੇਕਾ ਪਿੰਡ ਤੋਂ ਬਾਹਰ ਕਰਨ ਦੀ ਮੰਗ ਢੁੱਡੀਕੇ ਪਿੰਡ ਵਿਖੇ ਗ੍ਰਾਮ ਪੰਚਾਇਤ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਰਾਬ ਦਾ ਠੇਕਾ ਜੋ ਘਰਾਂ ਦੇ ਬਿਲਕੁਲ ਨਾਲ ਹੈ, ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ, ਤੇ ਸਰਕਾਰ ਸੀਨੀਅਰ ਸੈਕੰਡਰੀ ਸਕੂਲ  ਦੇ ਨੇੜੇ ਹੈ। ਬੈਂਕ ਵਿੱਚ ਆਉਣ ਵਾਲੀਆਂ ਔਰਤਾਂ ਤੇ ਸਕੂਲ ਆਉਣ ਜਾਣ ਵਾਲੀਆਂ ਕੁੜੀਆਂ ਨੂੰ ਬਹੁਤ ਔਖਾ ਹੁੰਦਾ । ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ , ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਵਲੋਂ ਸ਼ਰਾਬ ਦੇ ਠੇਕੇ ਦੇ ਸਾਹਮਣੇ ਧਰਨਾ ਦਿੱਤਾ ਗਿਆ । ਪਹਿਲਾਂ ਵੀ ਇਸ ਵਾਰੇ ਕਿਹਾ ਗਿਆ ਸੀ, ਪਰ ਧਿਆਨ ਨਹੀਂ ਦਿੱਤਾ ਗਿਆ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਗੁਰਸ਼ਰਨ ਸਿੰਘ ,ਗੁਰਮੀਤ ਸਿੰਘ, ਸਤਨਾਮ ਬਾਬਾ, ਦਵਿੰਦਰ ਮਧੋਲਾ,  ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ ,ਇਕਬਾਲ ਸਿੰਘ ਨੰਬਰਦਾਰ,  ਸ਼ਮਸ਼ੇਰ ਜੋਤੀ, ਚਮਕੌਰ ਸਿੰਘ ਚੰਨੀ, ਹਰਵਿੰਦਰ ਗੋਲੂ,  ਕਰਤਾਰ ਸਿੰਘ ਮਾਸਟਰ, ਰਾਜਾ, ਸੰਜੂ, ਬੇਅੰਤ,  ਮਨਦੀਪ,ਮੁਕੰਦ, ਮੈਂਬਰ ਪੰਚਾਇਤ ਸੋਨੀ, ਰਣਜੀਤ ਸਿੰਘ, ਗਿਆਨੀ ਡਰਾਈਵਰ ਤੇ ਹੋਰ ਸ਼ਾਮਲ ਸਨ