You are here

ਕਿਸਾਨ ਯੂਨੀਅਨ ਨੇ ਚਿੱਪ ਵਾਲੇ ਬਿਜਲੀ ਮੀਟਰਾ ਦਾ ਕੀਤਾ ਵਿਰੋਧ

ਹਠੂਰ,27 ਮਾਰਚ-(ਕੌਸ਼ਲ ਮੱਲ੍ਹਾ)-ਭਾਰਤੀ  ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਹੇਠ ਪਿੰਡਾ ਵਿਚ ਚਿੱਪ ਵਾਲੇ ਬਿਜਲੀ ਦੇ ਮੀਟਰ ਲਾਉਣ ਦਾ ਵਿਰੋਧ ਕਰਦਿਆ ਕੇਂਦਰ ਸਰਕਾਰ ਖਿਲਾਫ ਪਿੰਡ ਬੱਸੂਵਾਲ ਵਿਖੇ ਨਾਅਰੇਬਾਜੀ ਕੀਤੀ।ਇਸ ਮੌਕੇ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਸਮੇਂ-ਸਮੇਂ ਤੇ ਪੰਜਾਬ ਨੂੰ ਨਿਸਾਨਾ ਬਣਾਇਆ ਜਾ ਰਿਹਾ ਹੈ ਭਾਵੇ ਕਾਲੇ ਕਾਨੂੰਨ ਕਿਸਾਨਾ ਦੇ ਏਕੇ ਨੇ ਰੱਦ ਕਰਵਾ ਦਿੱਤੇ ਹਨ ਪਰ ਕੇਂਦਰ ਸਰਕਾਰ ਵੱਲੋ ਕਿਸਾਨਾ ਅਤੇ ਪੰਜਾਬ ਵਿਰੋਧੀ ਅਨੇਕਾ ਕਾਨੂੰਨ ਤਿਆਰ ਕੀਤੇ ਜਾ ਰਹੇ ਹਨ।ਉਨ੍ਹਾ ਕਿਹਾ ਕਿ ਅਸੀ ਪਿੰਡਾ ਅਤੇ ਸਹਿਰਾ ਵਿਚ ਚਿੱਪ ਵਾਲੇ ਬਿਜਲੀ ਦੇ ਮੀਟਰ ਨਹੀ ਲੱਗਣ ਦੇਵਾਗੇ।ਚਿੱਪ ਵਾਲੇ ਮੀਟਰ ਤਿਆਰ ਕਰਨ ਵਾਲੀਆ ਨਿਜੀ ਕੰਪਨੀਆ ਕੇਂਦਰ ਸਰਕਾਰ ਦੇ ਚਹੇਤਿਆ ਦੀਆ ਕੰਪਨੀਆ ਹਨ।ਜਿਸ ਕਰਕੇ ਪੰਜਾਬ ਵਿਚ ਚਿੱਪ ਵਾਲੇ ਮੀਟਰ ਲਾਉਣ ਲਈ ਪੰਜਾਬ ਦੇ ਲੋਕਾ ਨਾਲ ਧੱਕਾ ਵਰਤਿਆ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਪੰਜਾਬ ਵਿਚ ਪਾਵਰਕਾਮ ਵੱਲੋ ਬਿਜਲੀ ਦੇ ਮੀਟਰ 13 ਸਾਲ ਪਹਿਲਾ ਹੀ ਘਰਾ ਵਿਚੋ ਬਾਹਰ ਕੱਢੇ ਕੇ ਲਗਾ ਦਿੱਤੇ ਸਨ,ਜਿਸ ਨਾਲ ਪੰਜਾਬ ਵਿਚ ਬਿਜਲੀ ਚੋਰੀ ਬੰਦ ਹੋ ਚੁੱਕੀ ਹੈ,ਮੌਜੂਦਾ ਸਮੇਂ ਵਿੱਚ ਚਿੱਪ ਵਾਲੇ ਮੀਟਰ ਲਾਉਣ ਦੀ ਕੋਈ ਜਰੂਰਤ ਨਹੀ ਹੈ।ਉਨ੍ਹਾ ਸਮੂਹ ਪਿੰਡਾ ਅਤੇ ਸਹਿਰਾ ਦੇ ਲੋਕਾ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਪਾਵਰਕਾਮ ਦਾ ਅਧਿਕਾਰੀ ਚਿੱਪ ਵਾਲਾ ਮੀਟਰ ਲਾਉਣ ਲਈ ਆਉਦਾ ਹੈ ਤਾਂ ਉਸ ਦਾ ਸਖਤ ਵਿਰੋਧ ਕਰੋ ਅਤੇ ਭਾਰਤੀ  ਕਿਸਾਨ ਯੂਨੀਅਨ (ਏਕਤਾ) ਡਕੌਂਦਾ ਤੁਹਾਡੇ ਨਾਲ ਖੜ੍ਹੀ ਹੈ।ਇਸ ਮੌਕੇ ਉਨ੍ਹਾ ਨਾਲ ਮਨਦੀਪ ਸਿੰਘ ਭੰਮੀਪੁਰਾ ਕਲਾਂ,ਇਕਬਾਲ ਸਿੰਘ ਮੱਲ੍ਹਾ,ਲਖਵੀਰ ਸਿੰਘ,ਗੁਰਦੇਵ ਸਿੰਘ,ਕੁਲਵਿੰਦਰ ਸਿੰਘ,ਬਲਵੀਰ ਸਿੰਘ,ਵਜੀਰ ਸਿੰਘ,ਤੇਜਾ ਸਿੰਘ ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਆਪਣੇ ਸਾਥੀਆ ਸਮੇਂਤ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰਦੇ ਹੋਏ