You are here

ਕਸੂਰ-ਗੋਪੀ ਦੇਹੜਕਾ

ਨੰਬਰਦਾਰ ਜੀਤ ਸਿੰਘ ਦੀ ਪੋਤੀ ਪੰਮੀ ਨੇ ਹੁਣ ਆਪਣੀ ਬਾਰਵੀ ਦੀ ਪੜਾਈ ਪੂਰੀ ਕਰ ਲਈ  ਅਤੇ ਅੱਗੇ ਪੜਨ ਦਾ ਖਿਆਲ ਬੁਣ ਰਹੀ ਸੀ ਪੰਮੀ ਕਰਕੇ ਉਸਦੇ ਪਰਿਵਾਰ ਦਾ ਨਾਂ ਕਾਫੀ ਉੱਚਾ ਸੀ ਕਿਉਕਿ ਪੰਮੀ  ਮੁੱਢ ਤੋ ਪੜਨ ਵਿੱਚ ਕਾਫੀ ਹੁਸਿਆਰ ਸੀ ਜਿਸ ਕਰਕੇ ਉਸਦੀ ਤਰੀਫ ਸਕੂਲ ਦਾ ਸਾਰਾ ਸਟਾਫ ਕਰਦਾ ਸੀ ਪਰਿਵਾਰ ਵਿੱਚ ਉਸਦੀ ਮਾਂ ਮਹਿੰਦਰ ਕੋਰ ਪਿਤਾ ਜੰਗੀਰ ਸਿੰਘ ਤੇ ਛੋਟਾ ਭਰਾ ਮਨੀ ਸੀ ਘਰ ਵਿੱਚ ਕਿਸੇ ਵੀ ਚੀਜ ਦੀ ਕਮੀ ਨਹੀ ਸੀ ਕਿਉਕਿ ਜੰਗੀਰ ਸਿੰਘ ਕੋਲ ਜੱਦੀ ਚਾਰ ਛਿੱਲੜ ਵੀ ਸਨ ਪੰਮੀ ਸਰੀਫ ,ਸਰਮੀਲੀ ਤੇ ਸਨੁੱਖੀ ਸੀ 
ਘਰ ਦੇ ਸਾਰੇ ਮੈਬਰਾ ਨੇ ਰੈਅ ਮੁਸਬਰਾ ਕਰਕੇ ਪੰਮੀ ਨੂੰ ਖਾਲਸਾ ਕਾਲਜ B.A ਕਰਵਾਉਣ ਦਾ ਫੈਸਲਾ ਕਰ ਲਿਆ ਪੰਮੀ ਪੂਰੀ ਖੁਸ ਸੀ ਕਿਉਕਿ ਹੁਣ ਉਹਨੇ ਪਿੰਡੋ ਬਹਾਰ ਅਤੇ ਨਵੇ ਪੱਧਰ ਤੇ ਪੈਰ ਧਰਨਾ ਸੀ ਪਿੰਡ ਦੇ ਸਰਪੰਚ ਨੂੰ ਨਾਲ ਲੈਕੇ ਪੰਮੀ ਦੇ ਪਿਤਾ ਨੇ ਨੇੜਲੇ ਪਿੰਡ ਦੇ ਖਾਲਸਾ ਕਾਲਜ ਵਿੱਚ ਪੰਮੀ ਦੀ ਅੈਡਮਿਸ਼ਨ ਕਰਾ ਦਿੱਤੀ ਪੰਮੀ ਦਾ ਸੁਪਨਾ IPS ਬਣਨਾ ਸੀ ਉਹ ਇਸਨੂੰ ਕਿਸੇ ਵੀ ਹਾਲਤ ਵਿੱਚ ਪੂਰਾ ਕਰਨਾ ਚਹੁੰਦੀ ਸੀ ਕਾਲਜ ਦਾ ਪਹਿਲਾ ਦਿਨ ਸੀ ਪੰਮੀ ਆਪਣੇ ਆਪ ਨੂੰ ਪੂਰਾ ਨਿਖਾਰ ਰਹੀ ਸੀ ਪਰ ਉਸਦੀ ਮਾਂ ਉਸਨੂੰ ਸਿਰ ਤੋ ਚੁੰਨੀ ਲਾਉਣ ਤੇ ਵੀ ਟੋਕ ਦਿੰਦੀ ਉਹ ਜਾਣਦੀ ਸੀ ਕਿ ਪੰਮੀ ਅਠਾਰਾ ਸਾਲ ਤੋ ਟੱਪ ਗਈ ਹੈ ਅੱਲੜ ਉਮਰ ਦਾ ਕੋਈ ਭਰੋਸਾ ਨੀ ਹੁੰਦਾ ਕਾਲਜ ਦੇ ਕੁਝ ਦਿਨ ਬੀਤੇ ਪੰਮੀ ਨੇ ਸਹੇਲੀਆਂ ਵੀ ਬਣਾ ਲਈਆ ਸੀ ਸਾਰੀਆ ਸਹੇਲੀਆਂ ਵਿੱਚੋ ਪ੍ਰੀਤੀ ਉਸਦੀ ਪੱਕੀ ਸਹੇਲੀ ਬਣ ਗਈ ਕਾਲਜ ਦੇ ਨਲਾਇਕ ਮੁੰਡੇ ਹੁਣ ਪੰਮੀ ਨਾਲ ਗੱਲ ਕਰਨ ਲਈ ਪ੍ਰੀਤੀ ਤੱਕ ਸਿਫਾਰਸਾ ਪਾਉਦੇ ਪਰ ਪੰਮੀ ਨੇ ਕਈ ਵਾਰ ਨਾਹ ਕਰ ਦਿੱਤੀ ਕਿਉਕਿ ਉਹ ਇਹਨਾ ਇਸਕ ਵਾਲੇ ਚੱਕਰਾ ਤੋ ਦੂਰ ਰਹਿਣਾ ਚਾਹੁੰਦੀ ਸੀ ਉਸਦਾ ਸਾਰਾ ਧਿਆਨ ਆਪਣੇ ਸੁਪਨੇ ਵੱਲ ਸੀ ਕੁਝ ਮਹੀਨੇ ਬੀਤ ਗਏ ਹੁਣ ਸਾਰੇ ਪਾਸੇ ਪਹਿਲੇ ਸਮੈਸਟਰ ਦੇ ਪੇਪਰਾ ਦੀਆਂ ਤਿਆਰੀਆ ਸੀ ਪਰ ਰੱਬ ਨੂੰ ਕੁਝ ਹੋਰ ਮਨਜੂਰ ਸੀ ਦੁਨੀਆ ਵਿੱਚ ਫੈਲੀ ਮਹਾਂਮਾਰੀ ਕਰੋਨਾ ਦਾ ਜਿਕਰ ਹੋਣ ਲੱਗਾ ਸਰਕਾਰ ਨੇ ਹਦਾਇਤਾ, ਨਿਰਦੇਸ ਯਾਰੀ ਕੀਤੇ ਕੇ ਸਾਰੇ ਸਕੂਲ, ਕਾਲਜ ਬੰਦ ਹੋ ਗਏ ਕਿਉਕਿ ਕਰੋਨਾ ਕਾਰਨ ਕਾਫੀ ਮੌਤਾਂ ਹੋ ਚੁੱਕੀਆਂ ਸੀ ਕਾਲਜ ਦੇ ਪ੍ਰਿਸੀਪਲ ਨੇ ਹੁਕਮ ਦਿੱਤਾ ਕੇ ਸਾਰੀ ਪੜਾਈ ਅੌਨਲਾਈਨ ਹੋਵੇਗੀ ਪਰ ਪੰਮੀ ਜਾਣਦੀ ਸੀ ਘਰ ਵਿੱਚ ਉਸਨੂੰ ਫੋਨ ਚਲਾਉਣ ਤੋ ਮਨਾਹੀ ਹੈ ਪਰ ਪੜਾਈ ਵੀ ਪੂਰੀ ਕਰਨੀ ਸੀ ਆਖਰ ਪੰਮੀ ਨੇ ਜਿਦ ਕੀਤੀ ਤੇ ਨਵਾ ਫੋਨ ਲੈ ਲਿਆ ਹੁਣ ਪੰਮੀ ਫੋਨ ਉੱਤੇ ਸਹੇਲੀਆਂ ਨਾਲ ਗੱਲਾਂ ਕਰਦੀ ਤੇ ਅੌਨਲਾਈਨ ਪੜਾਈ ਕਰਦੀ ਪਰ ਪੰਮੀ ਦੀ ਮਾਂ ਨੂੰ ਫੋਨ ਵਾਲੀ ਪੜਾਈ ਤੇ ਇਤਰਾਜ ਸੀ ਉਹ ਗੱਲਾਂ ਗੱਲਾਂ ਵਿੱਚ ਉਸਨੂੰ ਟੋਕ ਦੀ ਰਹਿੰਦੀ ਪਰ ਸਿੱਧਾ ਨਹੀ ਕਹਿੰਦੀ ਸੀ ਇੱਕ ਦਿਨ ਪ੍ਰੀਤੀ ਨੇ ਪੰਮੀ ਦੀ ਗੱਲ ਕਾਲਜ ਵਿੱਚ ਪੜਦੇ ਰਾਜ ਨਾਂ ਦੇ ਲੜਕੇ ਨਾਲ ਕਰਵਾ ਦਿੱਤੀ ਪੰਮੀ ਦੇ ਮਨਾ ਕਰਨ ਤੇ ਵੀ ਪ੍ਰੀਤੀ ਨੇ ਉਸਨੂੰ ਹੋਸਲਾ ਦਿੱਤਾ ਕਿਹਾ ਮੁੰਡਾ ਬਹੁਤ ਸਮਝਦਾਰ ਹੈ ਤੂੰ ਫੋਨ ਤੇ ਦੋਸਤੀ ਕਰਲਾ ਕੁਝ ਨੀ ਹੁੰਦਾ ਅੰਤ ਪ੍ਰੀਤੀ ਦੇ ਕਹਿਣ ਤੇ ਪੰਮੀ ਨੇ ਰਾਜ ਨਾਲ ਫੋਨ ਤੇ ਗੱਲ ਕੀਤੀ ਹੁਣ ਉਹ ਹੋਣਾ ਸੀ ਜੋ ਨਹੀ ਹੋਣਾ ਚਾਹੀਦਾ ਸੀ ਪੰਮੀ ਤੇ ਰਾਜ ਰੋਜ ਅੌਨਲਾਈਨ ਗੱਲਾਂ ਕਰਦੇ ਪਰ ਇਹ ਗੱਲਾ ਦੋਸਤੀ ਨੂੰ ਛੱਡ ਹੱਦ ਤੋ ਪਾਰ ਹੋ ਗਈਆ ਸੀ ਹੁਣ ਪੰਮੀ ਕਿਸੇ ਹੋਰ ਨਾਲ ਗੱਲ ਕਰਨ ਦੀ ਵਜਾਏ ਦਿਨ ਰਾਤ ਰਾਜ ਨਾਲ ਚੈਟ ਕਰਦੀ ਉਸਨੇ ਅੌਨਲਾਈਨ ਆਉਂਦਾ ਕਾਲਜ ਦਾ ਕੰਮ ਵੀ ਕਰਨਾ ਛੱਡ ਦਿੱਤਾ ਸੀ ਆਖਰ ਉਸਨੇ ਅੰਨੇ ਇਸਕ ਦੇ ਮੈਦਾਨ ਵਿੱਚ ਪੈਰ ਧਰ ਲਿਆ ਸੀ ਪੰਮੀ ਦੀ ਮਾਂ ਨੂੰ  ਚਿੰਤਾ ਹੋਣ ਲੱਗੀ ਕਿ ਉਹ ਫੋਨ ਉੱਤੇ ਦਿਨ ਰਾਤ ਕੀ ਕਰਦੀ ਪੰਮੀ ਝੂਠ ਬੋਲਦੀ ਕਿ ਉਹ ਕਾਲਜ ਦਾ ਕੰਮ ਕਰਦੀ ਹੈ ਇਸ ਅੰਦਾਜ ਵਿੱਚ ਉਸਨੇ ਅਪਣੇ ਆਪ ਨੂੰ ਪੂਰਾ ਬਦਲ ਲਿਆ ਸੀ ਜਦੋ ਵੀ ਰਾਜ ਦਾ ਫੋਨ ਜਾ ਮੈਸਜ ਆਉਦਾ ਪੰਮੀ ਸਭ ਕੋਲੋ ਵੱਖਰਾ ਹੋ ਕਿ ਬੈਠ ਜਾਦੀ ਅਤੇ ਬਹਾਨਾ ਲਾਉਦੀ ਕਿ ਪ੍ਰੀਤੀ ਦਾ ਫੋਨ ਆਇਆ ਸੀ ਰਾਜ ਨੇ ਪੰਮੀ ਨੂੰ ਪੁਰਾਣੇ ਖੂਹ ਤੇ ਰਾਤ ਨੂੰ ਮਿਲਣ ਲਈ ਬੁਲਾਇਆ ਪੰਮੀ ਨੂੰ ਘਰ ਦਾ ਡਰ ਤਾ ਸੀ ਪਰ ਮਿਲਣ ਦੀ ਤਾਂਘ ਵੀ ਸੀ ਰਾਤ ਦੇ ਬਾਰਾਂ ਵੱਜੇ ਪੰਮੀ ਦੱਬੇ ਪੈਰੀ ਘਰੋ ਬਹਾਰ ਰਾਜ ਨੂੰ ਮਿਲਣ ਚਲੀ ਗਈ ਪੰਮੀ ਦੇ ਪਿਤਾ ਨੇ ਮੋਟਰ ਤੋ ਆਉਦਿਆ ਵੇਖਿਆ ਕਿ ਘਰ ਦਾ ਅੱਧਾ ਬੂਹਾ ਖੁੱਲਾ ਕਿਉ ਹੈ ਜਦ ਉਸਨੇ ਘਰ ਆਕੇ ਆਪਣੀ ਘਰਵਾਲੀ ਮਹਿੰਦਰ ਕੌਰ ਨੂੰ  ਪੰਮੀ ਬਾਰੇ ਪੁੱਛਿਆ ਤੇ ਕਮਰੇ ਵਿੱਚ ਦੇਖਿਆ ਤਾ ਉਹ ਉੱਥੇ ਨਹੀ ਸੀ ਇਹ ਦੇਖਕਿ ਸਭ ਦੇ ਪੈਰਾ ਥੱਲੋ ਮਿੱਟੀ ਨਿਕਲ ਗਈ ਕਿ ਆਖਿਰ ਪੰਮੀ ਚਲੀ ਕਿੱਥੇ ਗਈ ਕੁਝ ਸਮੇ ਬਆਦ ਪੰਮੀ ਦੇ ਸਿਰ ਤੋ ਚੁੰਨੀ ਲੱਥੀ ਵਾਲ ਖੁੱਲੇ ਸਭ ਨੂੰ ਸਾਹਮਣੇ ਦੇਖਕੇ ਹੈਰਾਨ ਰਹਿ ਗਈ ਪੰਮੀ ਦੀ ਮਾਂ ਨੇ ਪੁੱਛਿਆ ਕਿੱਥੋ ਆਈਏ ਕਲਿਹਣੀਏ ਖੇਹ ਖਾਕੇ ਤੂੰ ਸਾਨੂੰ ਕਿਸੇ ਜੋਗਾ ਨੀ ਛੱਡਿਆ ਏ ਸਾਰੀ ਗਲਤੀ ਤੇਰੀ ਹੈ ਮੈ ਕਿਹਾ ਸੀ ਇਹਨੂੰ ਫੋਨ ਲੈਕੇ ਨਾ ਦਿਉ ਪੰਮੀ ਦੇ ਪਿਤਾ ਨੇ ਗੁੱਸੇ ਵਿੱਚ ਕਿਹਾ ਸਭ ਦੀਆ ਉਮੀਦਾ ਤੇ ਪਾਣੀ ਫਿਰ ਗਿਆ ਉਹ ਕੀ ਚਹੁੰਦੇ ਸੀ ਤੇ ਕੀ ਹੋਗਿਆ ਅੰਤ ਸਰਗੀ ਵੇਲਾ ਹੋਇਆ ਪੰਮੀ ਦੀ ਮਾਂ ਨੇ ਉਸਦੀ ਭੂਆ ਨੂੰ ਕੋਈ ਕੰਮ ਧੰਦੇ ਵਾਲਾ ਮੁੰਡਾ ਲੱਭਣ ਲਈ ਕਿਹਾ ਉਹ ਪੰਮੀ ਦਾ ਜਲਦ ਵਿਆਹ ਕਰ ਦੇਣਾ ਚਾਹੁੰਦੇ ਸੀ ਪੰਮੀ ਦਾ ਫੋਨ ਵੀ ਖੋਹ ਲਿਆ ਗਿਆ ਭੂਆ ਦੇ ਜਵਾਬ ਆਉਣ ਤੇ ਪੰਮੀ ਦਾ ਵਿਆਹ ਕਰ ਦਿੱਤਾ ਗਿਆ ਮੁੰਡਾ ਦਾਰੂ ਪੀਂਦਾ ਅਤੇ ਨਸਾ ਕੋਈ ਨਹੀ ਛੱਡਦਾ ਸੀ ਇਹ ਉਸਨੂੰ ਵਿਆਹ ਤੋ ਬਾਅਦ ਪਤਾ ਲੱਗਾ ਸੁਹਰੇ ਘਰ ਪੈਦੇ ਤਾਨੇ ਮਿਹਣੇ ਅਤੇ ਘਰਵਾਲੇ ਦੀ ਕੁੱਟਮਾਰ ਤੋ ਪੰਮੀ  ਪੂਰੀ ਤੰਗ ਸੀ ਪੇਕੇ ਪਰਿਵਾਰ ਵੀ ਉਸ ਨਾਲ ਚੰਗੀ ਤਰਾ ਗੱਲ ਨਹੀ ਕਰਦਾ ਸੀ ਇਹ ਹਲਾਤਾਂ ਚੋਂ ਗੁਜਰਦੀ ਪੰਮੀ ਬਹੁਤ ਕਮਜੋਰ ਪੈ ਚੁੱਕੀ ਸੀ ਉਹ ਜਾਣਦੀ ਸੀ ਕਿ ਇਹ ਸਜਾ ਅੱਲੜ ਉਮਰ ਵਿੱਚ ਕੀਤੇ ਉਸਦੇ ਕਸੂਰ ਦੀ ਹੈ ਪਰ ਉਹ ਵੀ ਕੀ ਕਰ ਸਕਦੀ ਸੀ ਜੋ ਉਸ ਨਾਲ ਹੋ ਰਿਹਾ ਸੀ ਉਸਨੂੰ ਬਦਲਣਾ ਮੁਸਕਿਲ ਸੀ ਕਿੳਕਿ ਕੋਈ ਉਸਦੇ ਦਰਦ ਦੀ ਰਮਜ ਨਹੀ ਜਾਣਦਾ ਸੀ ਅੰਤ ਉਸਨੇ ਇਸਨੂੰ ਹੀ ਆਪਣੀ ਜਿੰਦਗੀ ਮੰਨ ਲਿਆ ਉਹ ਘਰ ਦਾ ਰੋਟੀ ਟੁੱਕ ਵੀ ਕਰਦੀ ਸੱਸ ਦੇ ਤਾਨੇ ਵੀ ਸੁਣਦੀ ਘਰਵਾਲੇ ਦੀ ਕੁੱਟਮਾਰ ਵੀ ਜਰ ਲੈਦੀ ਅਤੇ ਅੰਦਰੋ ਅੰਦਰੀ ਬੈਠਕੇ ਰੋ ਲੈਦੀ IPS ਬਣਨ ਦਾ ਸੁਪਨਾ ਦੁਆਰਾ ਬੁਣਨਾ ਬਹੁਤ ਮੁਸਕਿਲ ਸੀ ਇਹ ਕਸੂਰ ਦੀ ਸਜਾ ਤੋ ਉਸਨੂੰ ਗਿਆਨ ਹੋਗਿਆ ਕਿ ਮਾਤਾ ਪਿਤਾ ਤੋ ਬਹਾਰ ਅਤੇ ਘਰ ਦੀ ਇੱਜਤ ਸਿਰਫ ਕੁੜੀਆ ਦੇ ਹੱਥ ਵਿੱਚ ਵਿੱਚ ਹੁੰਦੀ ਹੈ।

                         ਕਹਾਣੀਕਾਰ - ਗੋਪੀ ਦੇਹੜਕਾ