Khalsa Aid ਵੱਲੋਂ India ਨੂੰ ਭੇਜੇ ਜਾ ਰਹੇ ਹਨ ਵੱਡੀ ਗਿਣਤੀ ਵਿਚ ਆਕਸੀਜਨ ਕੰਸੇਨਟ੍ਰੇਟਰ  -Video

ਲੰਡਨ ,ਅਪ੍ਰੈਲ  2021- (ਗਿਆਨੀ ਰਵਿੰਦਰਪਾਲ ਸਿੰਘ)- 

ਕੋਰੋਨਾ ਵਾਇਰਸ ਨੂੰ ਲੈ ਕੇ ਇੰਡੀਆ ਵਿਚ ਹਾਲਾਤ ਬਹੁਤ ਗੰਭੀਰ ਹਨ । ਆਕਸੀਜਨ ਦੀ ਕਿੱਲਤ ਨੇ ਇਸ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਹੈ । ਇਸ ਸਮੇਂ ਤੇ ਇੰਡੀਆ ਵਾਸੀਆਂ  ਦੀ ਸਹਾਇਤਾ ਕਰਨ ਲਈ ਬਹੁਤ ਸਾਰੇ ਮੁਲਕਾਂ ਨੇ ਅਤੇ  ਵੱਖ ਵੱਖ ਐੱਨ ਜੀ ਓਜ਼ ਨੇ ਵੀ ਮੁਹਿੰਮ ਵਿੱਢੀ ਹੋਈ ਹੈ  । ਇਸੇ ਤਰ੍ਹਾਂ ਹੀ ਸਿੱਖਾਂ ਦੀ ਨਾਮੀ ਸੰਸਥਾ ਖ਼ਾਲਸਾ ਏਡ ਵੱਲੋਂ ਵੀ ਇਸ ਵਿਚ ਵੱਡੀ ਪੱਧਰ ਤੇ ਮੂਹਰਲੀ ਕਤਾਰ ਵਿੱਚ ਖੜੋ ਕੇ ਆਪਣੀਆਂ ਸੇਵਾਵਾਂ ਨਾਲ ਯੋਗਦਾਨ ਪਾਇਆ ਜਾ ਰਿਹਾ ਹੈ । ਮਿਲੀ ਜਾਣਕਾਰੀ ਅਨੁਸਾਰ ਅੱਜ ਖ਼ਾਲਸਾ ਏਡ ਦੇ ਮੁੱਖ ਪ੍ਰਬੰਧਕ ਰਵੀ ਸਿੰਘ ਵੱਲੋਂ ਇਕ ਜਾਣਕਾਰੀ ਸਾਂਝੀ ਕਰਦੇ ਦੱਸਿਆ ਗਿਆ  ਕਿ ਖ਼ਾਲਸਾ ਏਡ ਵੱਲੋਂ ਯੂਕੇ ਤੋਂ  ਆਕਸੀਜਨ ਦੇ ਕੰਸਟਰੇਟ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ  ਜੋ ਕਿ ਸ਼ਨਿੱਚਰਵਾਰ ਨੂੰ ਵਰਜ਼ਨ ਏਅਰਲਾਈਨ ਦੇ ਜਹਾਜ਼ ਰਾਹੀਂ ਇੰਡੀਆ ਨੂੰ ਰਵਾਨਾ ਹੋਣਗੇ  ਇਕ ਹੋਰ ਖਾਸ ਜਾਣਕਾਰੀ ਲਈ ਦੱਸ ਦਈਏ ਕਿ ਉਸ ਜਹਾਜ਼ ਦੇ ਪਾਇਲਟ ਵੀ ਸਿੱਖ ਪਾਇਲਟ ਹਨ ਅਤੇ ਵਰਜ਼ਨ ਏਅਰਲਾਈਨ ਇਹ ਸਾਰਾ ਕੁਸ਼  ਬਿਨਾਂ ਕਿਸੇ ਖ਼ਰਚ ਤੋਂ ਇੰਡੀਆ ਪਹੁੰਚਦਾ ਕਰੇਗੀ  ।