ਪੱਤਰਕਾਰਾਂ ਨੇ ਕਾਲੇ ਬਿੱਲੇ ਲਾ ਕੇ ਕੇਂਦਰ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਮਹਿਲ ਕਲਾ/ ਬਰਨਾਲਾ-ਅਪ੍ਰੈਲ-(ਗੁਰਸੇਵਕ ਸਿੰਘ ਸੋਹੀ)- ਸੰਯੁਕਤ ਸੰਘਰਸ਼ ਕਮੇਟੀ ਦੀ ਸੁਚੱਜੀ ਅਗਵਾਈ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਸਮੁੱਚੇ ਮਿਹਨਤਕਸ਼ ਵਰਗ ਦੀਆਂ ਔਰਤਾਂ, ਨੌਜਵਾਨਾਂ,ਮਜ਼ਦੂਰਾਂ,ਬੁੱਧੀਜੀਵੀਆਂ, ਸੇਵਾ ਮੁਕਤ ਅਫਸਰਾਂ ਅਤੇ ਦੁਕਾਨਦਾਰਾਂ,ਪੇਂਡੂ ਅਤੇ ਸ਼ਹਿਰੀ  ਡਾਕਟਰਾਂ ਵਲੋ ਵੱਡੀ ਪੱਧਰ ਤੇ ਕੀਤੀ ਜਾ ਰਹੀ ਸ਼ਮੂਲੀਅਤ ਇਸ ਘੋਲ ਦੀ ਸ਼ਾਨਾਮੱਤੀ ਪ੍ਰਾਪਤੀ ਅਤੇ ਜਿੱਤ ਦੀ ਗਰੰਟੀ ਹੈ। ਇਨਾਂ ਵਿਚਾਰਾਂ ਦਾ ਪ੍ਰਗਾਟਾਵਾ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਸਰਪ੍ਰਸਤ ਪ੍ਰੀਤਮ ਸਿੰਘ ਦਰਦੀ ਨੇ ਟੋਲ ਪਲਾਜ਼ਾ ਉੱਪਰ ਮਹਿਲ ਕਲਾਂ ਉੱਪਰ ਕਿਸਾਨ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਕੇਂਦਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਖਿਲਾਫ ਚੱਲ ਰਹੇ ਇਸ ਸੰਘਰਸ਼ ਦਾ ਘੇਰਾ ਹੋਰ ਵਿਸ਼ਾਲ ਕਰਕੇ ਸੰਘਰਸ਼ ਨੂੰ ਤਿੱਖਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਅੱਜ ਦੇ ਕਿਸਾਨ ਧਰਨੇ ਵਿੱਚ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ,ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ:295) ਦੇ ਵਲੰਟੀਅਰਾਂ ਨੇ ਕਾਲੇ ਬਿੱਲੇ ਲਾ ਕੇ ਕੇਂਦਰ ਸਰਕਾਰ ਖਿਲਾਫ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਧਰਨੇ ਵਿੱਚ ਸ਼ਮੂਲੀਅਤ ਕੀਤੀ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰੈਣ ਦੱਤ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ :295) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ,ਡਕੌਦਾ ਦੇ ਗੁਰਦੇਵ ਸਿੰਘ ਮਾਂਗੇਵਾਲ, ਮਲਕੀਤ ਸਿੰਘ ਈਨਾ, ਅਮਰਜੀਤ ਸਿੰਘ ਠੁੱਲੀਵਾਲ,ਡਾ  ਕੇਸ਼ਰ ਖਾਂ ਮਾਗੇਵਾਲ, ਗੁਰਮੇਲ ਸਿੰਘ ਠੁੱਲੀਵਾਲ, ਮਾ: ਸੋਹਣ ਸਿੰਘ ਸਿੱਧੂ, ਗੋਬਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸੰਘਰਸ਼ ਦੀ ਅਗਲੀ ਕੜੀ ਵਜੋ 5 ਅਪ੍ਰੈਲ ਨੂੰ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਐਫ ਸੀ ਆਈ ਮਹਿਲ ਕਲਾਂ ਦੇ ਗੋਦਾਮਾਂ ਦਾ ਘਿਰਾਉ ਕੀਤਾ ਜਾਵੇਗਾ, ਉਨਾਂ ਸਮੂਹ ਲੋਕਾਂ ਨੂੰ ਵੱਡੀ ਗਿਣਤੀ ਚ ਪਹੁੰਚਣ ਦੀ ਅਪੀਲ ਕੀਤੀ। ਪੱਤਰਕਾਰ ਭਾਈਚਾਰੇ ਵਲੋ ਬਲਜਿੰਦਰ ਸਿੰਘ ਢਿੱਲੋ, ਮੇਘ ਰਾਜ ਜੋਸ਼ੀ, ਡਾ: ਜਗਰਾਜ ਸਿੰਘ ਮੂੰਮ, ਬਲਵੰਤ ਸਿੰਘ ਚੁਹਾਣਕੇ, ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ ਆਦਿ ਨੇ ਕਿਸਾਨ ਸੰਘਰਸ਼ ਨੂੰ ਜਿੱਤ ਦੀ ਪ੍ਰਾਪਤੀ ਤੱਕ ਡਟਵੀਂ ਹਮਾਇਤ ਦਾ ਐਲਾਨ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਸੋਨੀ,ਰਮਨਦੀਪ ਸਿੰਘ ਧਾਲੀਵਾਲ, ਅਵਤਾਰ ਸਿੰਘ ਅਣਖੀ,ਸੁਖਵੀਰ ਜਗਦੇ,ਜਗਸੀਰ ਸਿੰਘ ਧਾਲੀਵਾਲ, ਪ੍ਰਦੀਪ ਸਿੰਘ ਲੋਹਗੜ੍ਹ, ਡਾ: ਰਾਜੂ ਗਿੱਲ,ਪਰਮਜੀਤ ਸਿੰਘ ਗਾਂਧੀ, ਬਲਿਹਾਰ ਗੋਬਿੰਦਗੜੀਆਂ, ਸੁਖਵਿੰਦਰ ਸਿੰਘ ਬਾਪਲਾ,ਬਲਜੀਤ ਸਿੰਘ ਸੋਢਾ,ਜਸਬੀਰ ਸਿੰਘ, ਜਗਜੀਤ ਸਿੰਘ ਕਾਲਸਾਂ,ਢਾਡੀ ਪਰਮਜੀਤ ਸਿੰਘ ਪੰਮਾ,ਨਾਹਰ ਸਿੰਘ, ਸੁਖਵਿੰਦਰ ਸਿੰਘ ਘਨੌਰ,ਸਾਧੂ ਸਿੰਘ ਕ੍ਰਿਪਾਲੇ ਵਾਲ ਤੋ ਇਲਾਵਾ ਵੱਡੀ ਗਿਣਤੀ ਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮੇਂ ਮੱਖਣ ਸ਼ਹਿਣਾ, ਜੱਗਾ ਜੌਹਲ,ਨੰਨ੍ਹਾਂ ਬੱਚਾ ਕਪਤਾਨ ਸਿੰਘ ਨੇ ਕਿਸਾਨੀ ਸੰਘਰਸ਼ ਨਾਲ ਸਬੰਧਤ ਗੀਤ ਪੇਸ਼ ਕਰਕੇ ਰੰਗ ਬੰਨ੍ਹਿਆ।