ਯੂਥ ਅਕਾਲੀ ਦਲ ਦੀ ਰਾਏਕੋਟ ਰੈਲੀ ਵਿਰੋਧੀਆਂ ਨੂੰ ਪਾਏਗੀ ਭਾਜੜਾਂ-ਧਾਲੀਵਾਲ

ਰੈਲ਼ੀ ਸੰਬੰਧੀ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਜੋਰਾਂ ਤੇ  

ਰਾਏਕੋਟ 4 ਅਪ੍ਰੈਲ (ਗੁਰਕੀਰਤ ਸਿੰਘ/ਮਨਜਿੰਦਰ ਗਿੱਲ)-

ਕਾਂਗਰਸ ਦੀਆਂ ਵਾਅਦਾ ਖਿਲਾਫੀਆਂ ਦੇ ਰੋਸ ਵਜੋਂ ਯੂਥ ਅਕਾਲੀ ਦਲ ਵੱਲੋਂ ''ਪੰਜਾਬ ਮੰਗਦਾ ਜਵਾਬ'' ਦੇ ਤਹਿਤ ਸ਼ੁਰੂ ਕੀਤੀਆਂ ਗਈਆਂ ਰੈਲੀਆਂ ਦੌਰਾਨ 6 ਅਪ੍ਰੈਲ ਨੂੰ ਰਾਏਕੋਟ ਦੇ ਬਲੈਸਿੰਗ ਪੈਲੇਸ ਵਿਖੇ ਹੋਣ ਵਾਲੀ ਰੈਲੀ ਬਾਰੇ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਰੈਲੀ ਸੰਬਧੀ ਸਾਰੀਆਂ ਤਿਆਰੀਆਂ ਬਹੁਤ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ।ਜਿਸ ਸੰਬੰਧੀ ਹਲਕੇ ਦੇ ਸਾਰੇ ਹੀ ਵਾਰਡਾਂ ਅਤੇ ਪਿੰਡਾਂ ਵਿੱਚ ਜਾ ਕੇ ਵਰਕਰਾਂ ਨੂੰ ਲਾਮਬੱਧ ਕੀਤਾ ਜਾ ਰਿਹਾ ਹੈ ਤੇ ਸਾਰੇ ਹੀ ਯੂਥ ਵਿੱਚ ਬਹੁਤ ਉਤਸ਼ਾਹ ਵੀ ਹੈ।ਉਨਾਂ ਦੱਸਿਆ ਕਿ ਇਸ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦੀ ਸਮੂਹ ਲੀਡਰਸ਼ਿਪ ਉਚੇਚੇ ਤੌਰ ਤੇ ਸ਼ਿਰਕਤ ਕਰੇਗੀ।ਧਾਲੀਵਾਲ ਨੇ ਕਿਹਾ ਕਿ ਚੋਣਾਂ ਦੌਰਾਨ ਯੂਥ ਦਾ ਅਹਿਮ ਰੋਲ ਕਿਸੇ ਤੋਂ ਛੁਪਿਆ ਨਹੀਂ ਹੈ ਤੇ ਇਸ ਵਾਰ ਵੀ ਯੂਥ ਅਕਾਲੀ ਦਲ ਜਿੱਥੇ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੰਚਾ ਕੇ ਪਾਰਟੀ ਨੂੰ ਮਜਬੂਤੀ ਪ੍ਰਦਾਨ ਕਰੇਗਾ। ਉੱਥੇ ਹੀ ਕਾਂਗਰਸ ਦੇ ਝੂਠ ਨੂੰ ਬੇਨਕਾਬ ਵੀ ਕਰੇਗਾ।ਧਾਲੀਵਾਲ ਨੇ ਕਿਹਾ ਕਿ ਕਾਂਗਰਸ ਨੇ ਗੁੰਮਰਾਹ ਕੁੰਨ ਪ੍ਰਚਾਰ ਕਰਦਿਆਂ ਅਨੇਕਾਂ ਝੂਠੇ ਵਾਅਦੇ ਅਤੇ ਝੂਠੀਆਂ ਸੋਹਾਂ ਖਾ ਕੇ ਸੱਤਾ ਹਾਸਿਲ ਕੀਤੀ ਸੀ।ਜਿਸ ਉਪਰੰਤ ਉਨਾਂ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।ਜਿਸਦੇ ਚਲਦਿਆਂ ਪੰਜਾਬ ਦੇ ਲੋਕ ਹੁਣ ਪਛਤਾ ਰਹੇ ਹਨ ਤੇ ਸ.ਬਾਦਲ ਦੇ ਕਰਵਾਏ ਵਿਕਾਸ ਕਾਰਜਾਂ ਨੂੰ ਵੀ ਯਾਦ ਕਰਦੇ ਹਨ।ਉਨਾਂ ਕਿਹਾ ਕਿ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਦੁਖੀ ਹੋਏ ਲੋਕ ਅਕਾਲੀ ਦਲ ਦੇ ਨਾਲ ਜੁੜ ਰਹੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਕੇ ਅਕਾਲੀ ਦਲ ਦੀ ਸਰਕਾਰ ਜਰੂਰ ਬਣਾਉਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਗਗਨ ਛੰਨਾ,ਟਹਿਲਜੀਤ ਤਲਵੰਡੀ, ਜੋਤ ਹੇਰਾ, ਹਰਜੋਤ ਗਰੇਵਾਲ਼, ਬਲਰਾਜ ਸਿੰਘ, ਗੁਰਦੀਪ ਧਾਲੀਵਾਲ, ਗਗਨ ਰਾਏਕੋਟ, ਰਵੀ ਔਲ਼ਖ, ਸਨੀ ਗਰੇਵਾਲ਼, ਰਿਸਵ ਅਰੋੜਾ,  ਆਦਿ ਹਾਜਿਰ ਸਨ।