ਸੇਵਾ ਮੁਕਤੀ ਤੇ ਵਿਸ਼ੇਸ਼ 

ਸ੍ਰੀਮਤੀ ਪਰਮਿੰਦਰ ਕੌਰ 31 ਮਈ 2021 ਨੂੰ ਗੁੱਜਰਖਾਨ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਲੁਧਿਆਣਾ ਤੋਂ ਤਕਰੀਬਨ 37 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋਏ ਹਨ। ਇਹਨਾਂ ਦਾ ਜਨਮ 23 ਅਕਤੂਬਰ 1970 ਈਸਵੀ ਨੂੰ ਮਾਤਾ ਮੁਖਤਿਆਰ ਕੌਰ ਜੀ ਦੀ ਕੁੱਖੋਂ ਸਰਦਾਰ ਹਰੀ ਸਿੰਘ ਦੇ ਘਰ ਕੋਟਕਪੂਰਾ ਵਿਖੇ ਹੋਇਆ। ਆਪਣੀ ਬੀ ਏ ਬੀ ਐਡ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪ ਜੀ ਨੇ ਡੀਏਵੀ ਸਕੂਲ ਕੋਟਕਪੂਰਾ ਵਿਖੇ 2 ਸਾਲ ਦੀ ਸੇਵਾ ਨਿਭਾਈ। ਮਿਤੀ 22 ਫਰਵਰੀ 1986 ਨੂੰ ਆਪ ਜੀ ਦਾ ਵਿਆਹ ਸਰਦਾਰ ਜਗਜੀਤ ਸਿੰਘ ਜੋ ਕਿ ਯੂਕੋ ਬੈਂਕ ਤੋਂ ਸੀਨੀਅਰ ਮੈਨੇਜਰ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ ਨਾਲ ਹੋਇਆ। ਸਾਰੇ ਪਰਿਵਾਰ ਵਿੱਚ ਆਪ ਜੀ ਦਾ ਪਿਆਰ ਆਪ ਜੀ ਦੀ ਉੱਚੀ ਸੋਚ, ਮਿਲਾਪੜੇ ਅਤੇ ਨਿੱਘੇ ਸੁਭਾਅ ਦਾ ਪ੍ਰਤੀਕ ਹੈ। ਆਪਣੀ ਅਗਾਂਹ ਵਧੂ ਸੋਚ ਦੇ ਸਦਕਾਂ ਆਪ ਜੀ ਨੇ ਵਿਆਹ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ ਏ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਆਪ ਜੀ ਨੇ 4 ਸਾਲ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਦਸਮੇਸ਼ ਨਗਰ ਲੁਧਿਆਣਾ ਵਿਖੇ ਸੇਵਾ ਨਿਭਾਈ ਅਤੇ ਉਸ ਤੋਂ ਬਾਅਦ 11 ਮਈ 1990 ਨੂੰ ਗੁੱਜਰਖਾਨ ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਲੁਧਿਆਣਾ ਏਡਿਡ ਪੋਸਟ ਤੇ ਜੁਆਇੰਨ ਕੀਤਾ। ਆਪ ਜੀ ਨੇ ਆਪਣੀ ਸੂਝ-ਬੂਝ ਸਦਕਾ ਪਰਿਵਾਰ ਅਤੇ ਆਪਣੀ ਡਿਊਟੀ ਵਿੱਚ ਬਹੁਤ ਵਧੀਆ ਤਾਲਮੇਲ ਬਣਾ ਕੇ ਕੰਮ ਕੀਤਾ। ਪਰਮਾਤਮਾ ਦੀ ਮਿਹਰ ਸਦਕਾ ਆਪ ਜੀ ਨੇ 31 ਮਈ 2012 ਨੂੰ ਪ੍ਰਮੋਸ਼ਨ ਹੋਣ ਉਪਰੰਤ ਇਸੇ ਹੀ  ਸਕੂਲ ਵਿੱਚ ਪ੍ਰਿੰਸੀਪਲ ਦੀ ਪੋਸਟ ਤੇ ਜ੍ਰਆਇੰਨ ਕੀਤਾ। ਆਪਣੀ ਇਸ 9 ਸਾਲਾਂ ਦੀ  ਸੇਵਾ ਦੌਰਾਨ ਆਪ ਜੀ ਨੇ ਆਪਣੇ ਸਕੂਲ ਨੂੰ ਬੁਲੰਦੀਆਂ ਤੇ ਪਹੁੰਚਾਇਆ। ਪਰਿਵਾਰ ਦਾ ਸਹਿਯੋਗ ਆਪ ਜੀ ਨੂੰ ਹਮੇਸ਼ਾ ਹੀ ਮਿਲਦਾ ਰਿਹਾ ਹੈ। ਆਪ ਜੀ ਦੇ ਪਰਿਵਾਰ ਵਿੱਚ ਆਪ ਜੀ ਦਾ ਇੱਕ ਬੇਟਾ ਸੁਮਿਤ ਸਿੰਘ ਜੋ ਕਿ ਬੀ ਟੈਕ ਦੀ ਪੜ੍ਹਾਈ ਕਰਨ ਉਪਰੰਤ  ਆਪਣੀ ਪਤਨੀ ਮੰਨਤ ਕੌਰ  ਨਾਲ ਕੈਨੇਡਾ ਵਿੱਚ ਸੈਂਟਲਡ  ਹੈ। ਮਾਂ-ਪਿਉ ਵੱਲੋਂ ਦਿੱਤੇ ਸੰਸਕਾਰ ਬੇਟੇ ਸੁਮਿਤ ਵਿੱਚ ਪ੍ਰਤੱਖ ਦੇਖਣ ਨੂੰ ਮਿਲਦੇ ਹਨ। ਸ੍ਰੀਮਤੀ ਪਰਮਿੰਦਰ ਕੌਰ ਜੀ ਇਕ ਬਹੁਤ ਹੀ ਵਿਲੱਖਣ ਅਤੇ ਪ੍ਰਭਾਵਸ਼ਾਲੀ ਸ਼ਖ਼ਸ਼ੀਅਤ ਦੇ ਮਾਲਕ ਉੱਚੀ ਅਤੇ ਸੁੱਚੀ ਸੋਚ ਦੇ ਧਾਰਨੀ, ਨਿਮਰਤਾ ਅਤੇ ਸਾਦਗੀ ਦੀ ਮੂਰਤ ਹਨ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਨੂੰ ਚੰਗੀ ਸਿਹਤ ਬਖਸ਼ੇ ਅਤੇ ਪਰਿਵਾਰ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ। ਪਰਮਾਤਮਾ ਆਪਣਾ ਮੇਹਰ ਭਰਿਆ ਹੱਥ ਹਮੇਸ਼ਾ ਪਰਿਵਾਰ ਤੇ ਰੱਖਣ।
ਵੱਲੋਂ ਪੱਤਰਕਾਰ ਜਸਮੇਲ ਗ਼ਾਲਿਬ