ਮਾਈ ਭਾਗੋ ਦੀਆਂ ਬਾਰਸ਼ਾਂ ਬੀਬੀਆਂ ਦਾ ਕਿਸਾਨੀ ਸੰਘਰਸ਼ ਵਿੱਚ ਅਹਿਮ ਰੋਲ- ਲਾਡੀ ਸਹੌਲੀ        

ਰਾਏਕੋਟ/ਲੁਧਿਆਣਾ -ਅਪ੍ਰੈਲ 2021 - (ਗੁਰਸੇਵਕ ਸਿੰਘ ਸੋਹੀ)- ਲਗਾਤਾਰ ਸਾਢੇ 6 ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਕਰ ਰਹੇ ਭਾਰਤੀ ਕਿਸਾਨ ਯੂਨੀਅਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਬੀਬੀਆਂ ਵੱਲੋਂ ਅਗਲੀ ਕਤਾਰ ਵਿੱਚ ਲੱਗ ਕੇ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਨਰਿੰਦਰ ਸਿੰਘ ਲਾਡੀ ਸਹੌਲੀ ਨੇ ਕਿਹਾ ਕਿ ਦਿੱਲੀ ਮੋਰਚੇ ਤੇ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ 8 ਮਾਰਚ ਨੂੰ ਦਿੱਲੀ ਵਿਖੇ ਮਹਾ ਰੈਲੀ ਕਰਕੇ ਟਿਕਰੀ ਬਾਰਡਰ ਤੇ ਔਰਤ ਦਿਵਸ ਮਨਾਇਆ ਗਿਆ ਅਤੇ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤੇ ਗਏ। ਬੀਬੀਆਂ ਨੇ ਕਿਰਤੀ ਔਰਤਾਂ ਨੂੰ ਵੱਧ ਤੋਂ ਵੱਧ ਜਾਣ ਲਈ ਪ੍ਰੇਰਿਆ। ਲਾਡੀ ਸਹੌਲੀ ਨੇ ਕਿਹਾ ਕਿ ਔਰਤਾਂ ਉੱਪਰ ਜਬਰ ਜ਼ੁਲਮ ਸਦੀਆਂ ਤੋਂ ਹੁੰਦੇ ਆ ਰਹੇ ਹਨ ਤੇ ਅੱਜ ਵੀ ਔਰਤਾਂ ਸੁਰੱਖਿਅਤ ਨਹੀਂ ਬਰਾਬਰੀ ਦੇ ਹੱਕ ਅੱਜ ਵੀ ਨਹੀਂ ਦਿੱਤੇ ਜਾ ਰਹੇ। ਰਾਜਨੀਤਿਕ ਤੇ ਸਮਾਜਿਕ ਪੱਖ ਤੋਂ ਔਰਤਾਂ ਨਾਲ ਧੱਕੇ ਹੋ ਰਹੇ ਹਨ ਜੇ ਔਰਤਾਂ ਨੂੰ ਥੋੜ੍ਹੀ ਬਹੁਤੀ ਆਜ਼ਾਦੀ ਤੇ ਬਰਾਬਰੀ ਦੀ ਹਵਾ ਮਿਲੀ ਹੈ ਤਾਂ ਸਾਡੇ ਜਥੇਬੰਧਕ ਵੀਰਾਂ ਨੇ ਔਰਤਾਂ ਨੂੰ ਦਿਵਾਈ ਹੈ। ਔਰਤ ਆਗੂਆਂ ਨੇ ਪਿੰਡਾਂ ਵਿਚ ਭੈਣਾਂ ਨੂੰ ਸੱਦਾ ਦੇ ਕੇ ਚੁਕੰਨਾ ਕੀਤਾ ਕਿ ਰਾਜਨੀਤਿਕ ਪਾਰਟੀਆਂ ਨੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੈ ਝੂਠੇ ਵਾਅਦੇ ਕਰਕੇ ਮੁੱਕਰ ਜਾਂਦੇ ਹਨ । ਵਿੱਦਿਆ, ਸਿਹਤ, ਬਿਜਲੀ, ਪਾਣੀ ਖੋਹਿਆ ਜਾ ਰਿਹਾ ਹੈ ਮੋਦੀ ਹਕੂਮਤ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇ ਕੇ ਸਾਡੇ ਬੱਚਿਆਂ ਦੇ ਮੂੰਹੋਂ ਰੋਟੀ ਖੋਹ ਰਹੀ ਹੈ ਅਸੀਂ ਕਿਸੇ ਵੀ ਹਾਲਤ ਵਿੱਚ ਆਪਣੇ ਖੇਤ ਵਿਦੇਸੀ ਗਿਰਝਾਂ ਦੇ ਹਵਾਲੇ ਨਹੀਂ ਹੋਣ ਦੇਵਾਂਗੇ। ਬੀਬੀਆਂ ਭੈਣਾਂ ਵੱਲੋਂ ਦਿੱਲੀ ਦੀਆਂ ਬਰੂਹਾਂ ਤੇ ਝਾਂਸੀ ਦੀ ਰਾਣੀ, ਮਾਈ ਭਾਗੋ ਤੇ ਗ਼ਦਰੀ ਗੁਲਾਬ ਕੌਰ ਦੀਆਂ ਵਾਰਸਾਂ ਮੋਦੀ ਹਕੂਮਤ ਨੂੰ ਕਿਸਾਨੀ ਸੰਘਰਸ਼ ਅੱਗੇ ਗੋਡੇ ਟੇਕਣ ਨੂੰ ਮਜਬੂਰ ਕਰ ਦੇਣਗੀਆਂ l