ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ :- ਕੈਪਟਨ ਰੋਡੇ
ਬੱਧਨੀ ਕਲਾਂ (ਜਸਮੇਲ ਗ਼ਾਲਿਬ) ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਸਿੱਖ ਸੰਘਰਸ਼ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਚੜ੍ਹਤ ਸਿੰਘ ਰਾਉਕੇ ਕਲਾਂ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਜੰਡ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਰਾਊਕੇ ਕਲਾਂ ਵਿਖੇ ਮਨਾਇਆ ਗਿਆ| ਇਸ ਸਮੇਂ ਪੁਹੰਚੇ ਕੈਪਟਨ ਹਰਚਰਨ ਸਿੰਘ ਰੋਡੇ ਭਰਾਤਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੱਖ ਬੁਲਾਰੇ ਬਲਵਿੰਦਰ ਸਿੰਘ ਰੋਡੇ ਨੇ ਜਥੇਦਾਰ ਚੜ੍ਹਤ ਸਿੰਘ ਰਾਊਕੇ ਦੀ ਸ਼ਹਾਦਤ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਵਲੋਂ ਸਿੱਖ ਕੌਮ ਦੀ ਆਜ਼ਾਦੀ ਲਈ ਆਰੰਭੇ ਸੰਘਰਸ਼ ਵਿੱਚ ਹਜਾਰਾਂ ਸਿੱਖ ਨੌਜਵਾਨਾਂ ਦੀਆਂ ਸ਼ਹਾਦਤਾਂ ਹੋਈਆਂ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਸਿੱਖਾਂ ਨੇ ਇਨਸਾਫ ਦੀ ਲੜਾਈ ਲੜੀ ਪ੍ਰੰਤੂ ਅੱਜ ਵੀ ਸਰਕਾਰਾਂ ਸਿੱਖਾਂ ਤੇ ਜ਼ੁਲਮ ਢਾਹ ਰਹੀਆਂ ਹਨ | ਸਾਰੇ ਬੁਲਾਰਿਆਂ ਨੇ ਇੱਕ ਮੱਤ ਸਿੱਖ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਕੇ ਸਿੱਖ ਕੌਮ ਤੇ ਹੋ ਰਹੇ ਜ਼ੁਲਮਾਂ ਨੂੰ ਠੱਲ ਪਾਉਣ ਦੀ ਅਪੀਲ ਕੀਤੀ,ਅਤੇ ਚੱਲ ਰਹੇ ਕਿਸਾਨੀ ਸੰਘਰਸ਼ ਤੇ ਗੱਲ ਕਰਦਿਆਂ ਕਿਹਾ ਇਹ ਕਨੂੰਨ ਇਕੱਲੇ ਕਿਸਾਨਾਂ ਵਾਸਤੇ ਹੀ ਨਹੀ ਸਮੁੱਚੇ ਵਰਗਾਂ ਬਾਬਤ ਹੀ ਘਾਟੇਵੰਦ ਅਤੇ ਫਾਹੇ ਦਾ ਫੰਦਾਂ ਹੈ। ਮੁੱਖ ਬੁਲਾਰੇ ਬਲਵਿੰਦਰ ਸਿੰਘ ਰੋਡੇ ਨੇ ਕਿਹਾ ਕਿ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਨਹੀਂ ਮਿਲਿਆ ਸਾਰੀਆਂ ਸਰਕਾਰਾਂ ਆਪਣੀ ਆਪਣੀ ਡਫਲੀ ਵਜਾ ਰਹੀਆਂ ਹਨ | ਸਿੱਖ ਕੌਮ ਨੂੰ ਆ ਰਹੀਆਂ ਦਰਪੇਸ਼ ਚਣੌਤੀਆਂ ਖ਼ਿਲਾਫ਼ ਡੱਟਣ ਦੀ ਲੋੜ ਹੈ | ਇਸ ਸਮੇਂ ਢਾਡੀ ਜੱਥਾ ਪ੍ਰੇਮ ਸਿੰਘ ਪਦਮ ਅਤੇ ਕਵੀਸ਼ਰੀ ਜਥਾ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਨੇ ਸਿੱਖ ਇਤਿਹਾਸ ਅਤੇ ਸ਼ਹੀਦ ਸਿੰਘਾਂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਸੁਖਵਿੰਦਰ ਸਿੰਘ ਅਗਵਾਨ ਭਤੀਜੇ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਮੁੱਖ ਸੇਵਾਦਾਰ ਗੁਰਦੁਆਰਾ ਯਾਦਗਾਰ ਸ਼ਹੀਦਾਂ ਅਗਵਾਨ,ਜਗਤਾਰ ਸਿੰਘ ਰੋਡੇ (ਮੈਂਬਰ ਸ਼੍ਰੋਮਣੀ ਕਮੇਟੀ ) ਭਤੀਜੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਹਰੀ ਸਿੰਘ ਕਾੳਕੇਂ ਸਪੁੱਤਰ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਜੀ ਕਾੳਕੇਂ,ਕੁਲਦੀਪ ਸਿੰਘ ਰੋਡੇ, ਗੁਰਸੇਵਕ ਸਿੰਘ ਭਾਣਾ, ਸੁਖਰਾਜ ਸਿੰਘ ਨਿਆਮੀਵਾਲਾ ਸਪੁੱਤਰ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ, ਹਰਜਿੰਦਰ ਸਿੰਘ ਜਿੰਦਾ ਪ੍ਰਧਾਨ ਸ੍ਰੀ ਅੰਮ੍ਰਿਤਸਰ ਸਾਹਿਬ, ਜਸਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਤਹਿਗਡ਼੍ਹ ਸਾਹਿਬ, ਰਾਜਵਿੰਦਰ ਸਿੰਘ ਗੋਲਡੀ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ, ਅਮਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ, ਅਮਰਿੰਦਰ ਸਿੰਘ ਸੰਧੂ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਵੀਰ ਸਿੰਘ ਅੰਮ੍ਰਿਤਸਰ ਸਾਹਿਬ, ਰਾਜਵਿੰਦਰ ਸਿੰਘ ਜ਼ਿਲਾ ਪ੍ਰਧਾਨ ਫਰੀਦਕੋਟ ਪਰਮਿੰਦਰ ਸਿੰਘ ਜ਼ਿਲਾ ਪ੍ਰਧਾਨ ਰੋਪੜ, (ਸਾਰੇ ਜਿਲ੍ਹਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ) ਭਾਈ ਰਣਜੀਤ ਸਿੰਘ ਖ਼ਾਲਸਾ ਲੰਗੇਆਣਾ ਸੀਨੀਅਰ ਮੀਤ ਪ੍ਰਧਾਨ ਮੋਗਾ, ਜਰਨੈਲ ਸਿੰਘ ਸਰਪੰਚ ਰਾਉਕੇ ਕਲਾਂ, ਬਿੱਟੂ ਸਰਪੰਚ ਬੀਡ਼ ਰਾਉਕੇ, ਬੂਟਾ ਸਿੰਘ ਰਾਉਕੇ, ਸੁੱਖੀ ਰਾਊਕੇ, ਕਮਲਜੀਤ ਕੌਰ ਮੈਂਬਰ ਬਲਾਕ ਸੰਮਤੀ, ਮੰਨਾ ਬੱਧਨੀ ਐਮ ਸੀ, ਲਛਮਣ ਸਿੰਘ ਰਾਊਕੇ ਕਰਮਜੀਤ ਸਿੰਘ ਖਾਲ਼ਸਾ ਨਵਦੀਪ ਸਿੰਘ ਧੂੜਕੋਟ ਸਪੁੱਤਰ ਸ਼ਹੀਦ ਭਾਈ ਬਲਦੇਵ ਸਿੰਘ ਦੇਬਾ, ਅਮਰਜੀਤ ਸਿੰਘ ਤਖਾਣਵੱਧ, ਸੁਖਮੰਦਰ ਸਿੰਘ ਬੱਧਨੀ ਕਲਾਂ, ਬਲਵੀਰ ਸਿੰਘ ਬੱਧਨੀ, ਆਦਿ ਹਾਜ਼ਰ ਸਨ | ਇਸ ਸਮੇਂ ਸ਼ਹੀਦ ਭਾਈ ਚੜ੍ਹਤ ਸਿੰਘ ਦੇ ਸਪੁੱਤਰ ਕੁਲਵੰਤ ਸਿੰਘ ਰਾਊਕੇ ਅਤੇ ਪਿੰਡ ਦੀ ਪੰਚਾਇਤ ਵਲੋਂ ਸਿੱਖ ਸੰਘਰਸ਼ ਦੇ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ ਨੂੰ ਸਿਰਪਾਓ ਨਾਲ ਸਨਮਾਨ ਵੀ ਕੀਤਾ ਗਿਆ| ਸਟੇਜ਼ ਦੀ ਸੇਵਾ ਗੁਰਚਰਨ ਸਿੰਘ ਬੀੜ ਰਾਊਕੇ ਨੇ ਨਿਭਾਈ।