ਸੰਯੁਕਤ ਕਿਸਾਨ ਮੋਰਚਾ ਵਲੋਂ ਭਾਰਤ ਬੰਦ ਦੇ ਸੱਦੇ ਦਾ ਜਗਰਾਉਂ ਨਿਵਾਸੀਆਂ ਵਲੋਂ ਭਰਪੂਰ ਸਮਰਥਨ

ਜਗਰਾਉਂ ਮਾਰਚ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਅੱਜ ਇਥੇ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਦਾ ਜਗਰਾਉਂ ਨਿਵਾਸੀਆਂ ਨੇ ਭਰਪੂਰ ਸਮਰਥਨ ਕਰਦੇ ਹੋਏ ਆਪਣੇ ਕਾਰੋਬਾਰ ਦੁਕਾਨਾ ਇਥੋਂ ਤੱਕ ਕਿ ਰੇਹੜੀ ਆਦਿ ਛੋਟੇ ਕਾਰੋਬਾਰ ਵੀ ਪੁਰੀ ਤਰ੍ਹਾਂ ਨਾਲ ਬੰਦ ਰਖ ਕੇ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਹਰ ਵਰਗ ਦੇ ਕਾਰੋਬਾਰੀ ਅਦਾਰਿਆਂ ਨੂੰ ਪੂਰੀ ਤਰ੍ਹਾਂ ਬੰਦ ਕੀਤਾ। ਸਾਡੀ ਜਨਸ਼ਕਤੀ ਦੀ ਪਤਰਕਾਰਾਂ ਦੀ ਟੀਮ ਨੇ ਪੂਰੇ ਜਗਰਾਉਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮ ਕੇ ਦੁਕਾਨ ਦਾਰ ਵੀਰ ਛੋਟੇ ਕਾਰੋਬਾਰੀਆਂ ਅਤੇ ਕੲਈ ਲੋਕਾਂ ਨਾਲ ਗੱਲਬਾਤ ਕੀਤੀ ਜਿਸ ਵਿਚ ਜ਼ਿਆਦਾਤਰ ਲੋਕਾਂ ਨੇ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਨੂੰ ਨਿੰਦਿਆ ਅਤੇ ਕਿਹਾ ਕਿ ਕੇਂਦਰ ਪਿਛਲੇ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਸੜਕਾਂ ਤੇ ਬੈਠੇ ਕਿਸਾਨਾਂ ਨੂੰ ਕਿਉਂ ਅਣਗੋਲਿਆਂ ਕੀਤਾ ਹੋਇਆ ਹੈ ਜਿਸ ਕਾਰਨ ਕਿਸਾਨ ਤਾਂ ਪ੍ਰੇਸ਼ਾਨ ਹੈ ਹੀ, ਵਪਾਰੀ ਵਰਗ, ਛੋਟੇ ਦੁਕਾਨਦਾਰ ਰਾਹਗੀਰ ਇਥੋਂ ਤੱਕ ਕਿ ਹਰ ਵਰਗ ਹੀ ਬੇਹੱਦ ਪ੍ਰਭਾਵਿਤ ਹੋਇਆ ਹੈ, ਅੱਜ ਜਗਰਾਉਂ ਦੇ ਪੂਰਨ ਤੌਰ ਤੇ ਬੰਦ ਵਿਚ ਇਥੇ ਬਸ ਅੱਡੇ ਤੋਂ ਲੇ ਕੇ ਤਹਿਸੀਲ ਰੋਡ ਝਾਂਸੀ ਚੋਂਕ,ਕਮਲ ਚੋਂਕ, ਅਨਾਰ ਕਲੀ ਬਜ਼ਾਰ ਮੇਨ ਬਾਜ਼ਾਰ ਪੂਰਾ ਰਾਏਕੋਟ ਰੋਡ ਬੰਦ ਰਹੇ। ਸਾਡੀ ਟੀਮ ਵੱਲੋਂ ਲਗਪਗ ਪੂਰੇ ਸ਼ਹਿਰ ਦਾ ਦੌਰਾ ਕੀਤਾ ਗਿਆ।ਹਰ ਵਰਗ ਕੇਂਦਰ ਸਰਕਾਰ ਤੇ ਬੇਹੱਦ ਖ਼ਫ਼ਾ ਨਜ਼ਰ ਆ ਰਿਹਾ ਸੀ।