You are here

ਪਿੰਡ ਅਲਕਡ਼ੇ ਦਾ ਵਿਕਾਸ ਸ਼ਹਿਰੀ ਤਰਜ਼ ਤੇ ਕਰਵਾ ਕੇ ਨਕਸ਼ਾ ਬਦਲਿਆ ਜਾ ਰਿਹਾ ਹੈ

ਭਦੌੜ /ਬਰਨਾਲਾ -ਮਾਰਚ 2021 -(ਗੁਰਸੇਵਕ ਸਿੰਘ ਸੋਹੀ)- ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਾਬਕਾ ਐਮ,ਐਲ,ਏ ਬੀਬੀ ਸੁਰਿੰਦਰ ਕੌਰ ਵਾਲੀਆ ਦੇ ਯਤਨਾਂ ਸਦਕਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਅਲਕੜੇ ਵਿਖੇ ਸਰਪੰਚ ਬਲਦੇਵ ਕੌਰ ਦੀ ਅਗਵਾਈ ਵਿੱਚ 1080 ਫੁੱਟ ਸੀਵਰੇਜ ਪਾਈਪ ਲਾਈਨ ਪਾ ਕੇ ਪਿੰਡ ਵਿੱਚ ਪਏ ਬਹੁਤ ਸਾਲਾਂ ਤੋਂ ਗੰਦੇ ਪਾਣੀ ਦਾ ਨਿਕਾਸ ਕੀਤਾ ਗਿਆ। ਇਸ ਸਮੇਂ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਮੰਤਰੀ ਗੁਰਪ੍ਰੀਤ ਕਾਂਗੜ ਦਾ ਧੰਨਵਾਦ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਰ: ਬਲਦੇਵ ਕੌਰ ਦੇ ਸਪੁੱਤਰ ਲਖਵਿੰਦਰ   ਸਿੰਘ ਲੱਖਾ ਨੇ ਕਿਹਾ ਕੇ ਸਰਕਾਰਾਂ ਦੀਆਂ ਗ੍ਰਾਂਟਾਂ ਨਾਲ-ਨਾਲ ਅਤੇ ਪਿੰਡ ਦੇ ਉਪਰਾਲੇ ਨਾਲ ਵਿਕਾਸ ਸ਼ਹਿਰੀ ਤਰਜ ਤੇ ਕਰਵਾਇਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਪਿੰਡ ਵਿੱਚ 17 ਲੱਖ ਦੀ ਲਾਗਤ ਨਾਲ ਇੰਟਰਲੌਕ ਗਲੀਆਂ ਵਿਚ ਲਾ ਕੇ ਨਾਲੀਆਂ ਪੱਕੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ 350 ਲੱਖ ਦੀ ਲਾਗਤ ਨਾਲ ਗਰਾਊਂਡ ਬਣਾਇਆ ਗਿਆ।  ਉਨ੍ਹਾਂ ਕਿਹਾ ਕੇ ਵਿਕਾਸ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਪੰਚਾਇਤ ਵੱਲੋਂ ਸਰਕਾਰਾਂ ਦੀਆਂ ਗ੍ਰਾਂਟਾਂ ਅਤੇ ਪਿੰਡ ਦੇ ਉਪਰਾਲੇ ਨਾਲ ਵਿਕਾਸ ਕਰਵਾ ਕੇ ਪਿੰਡ ਦਾ ਨਕਸ਼ਾ ਬਦਲਿਆ ਜਾ ਰਿਹਾ ਹੈ ਤੇ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਸਮੂਹ ਪਿੰਡ ਵਾਸੀਆਂ ਤੇ ਸਰਕਾਰਾਂ ਦੇ ਨਾਲ-ਨਾਲ ਪਿੰਡ ਦੇ ਵਿਕਾਸ ਕਾਰਜਾਂ ਲਈ ਦਿਲ ਖੋਲ੍ਹ ਕੇ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਕਾਰਜ ਕਰਵਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਪਿੰਡ ਦੇ ਵਿਕਾਸ ਕਾਰਜਾਂ ਲਈ ਕੋਈ ਵੀ ਮਤਾ ਪਾਇਆ ਜਾਂਦਾ ਹੈ ਤਾ ਪਿੰਡ ਵਾਸੀ ਅੱਗੇ ਆ ਕੇ ਪੰਚਾਇਤ ਨਾਲ ਖੜ੍ਹ ਕੇ ਆਪਣੇ ਵੱਡਮੁੱਲਾ ਯੋਗਦਾਨ ਪਾਉਂਦੇ ਆ ਰਹੇ ਹਨ ।ਇਸ ਮੌਕੇ ਪੰਚ ਲਖਵਿੰਦਰ ਸਿੰਘ, ਪੰਚ ਪਰਮਿੰਦਰ ਸਿੰਘ, ਪੰਚ ਬਲੌਰ ਸਿੰਘ, ਪੰਚ ਬਲਵੀਰ ਸਿੰਘ ਫੌਜੀ, ਪੰਚ ਜਸਵੀਰ ਸਿੰਘ, ਪੰਚ ਗੁਰਦੀਪ ਸਿੰਘ, ਬਲਬੀਰ ਸਿੰਘ, ਗੁਰਚਰਨ ਸਿੰਘ, ਰਣਜੀਤ ਸਿੰਘ, ਪਰਗਟ ਸਿੰਘ, ਮਨਜੀਤ ਸਿੰਘ, ਸੁਖਮੰਦਰ ਸਿੰਘ ਪੰਚ ਆਦਿ ਹਾਜ਼ਰ ਸਨ  ।