ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਬਲਾਕ ਪੱਧਰੀ ਮੀਟਿੰਗ ਹੋਈ ।

ਮਹਿਲ ਕਲਾਂ ਬਰਨਾਲਾ-ਮਾਰਚ 2021-(ਗੁਰਸੇਵਕ ਸੋਹੀ)  

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਪੰਜਾਬ) ਬਲਾਕ ਮਹਿਲ ਕਲਾਂ ਐਗਜ਼ੈਕਟਿਵ ਦੀ ਇੱਕ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਬਲਦੇਵ ਸਿੰਘ ਬਿੱਲੂ ਰਾਏਸਰ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ। ਜਿਸ ਵਿੱਚ ਜ਼ਿਲ੍ਹੇ ਦੇ ਸੂਬਾ ਸਕੱਤਰ ਕੁਲਵੰਤ ਰਾਏ ਪੰਡੋਰੀ, ਜ਼ਿਲ੍ਹਾ ਪ੍ਰਧਾਨ ਅਮਰਜੀਤ ਕੁੱਕੂ ਅਤੇ ਜ਼ਿਲ੍ਹਾ ਖਜ਼ਾਨਚੀ ਗੁਰਮੀਤ ਸਿੰਘ ਦੀਵਾਨਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਨੂੰ ਉਕਤ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ  ਸਰਦਾਰ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ 23 ਮਾਰਚ ਨੂੰ ਮਨਾਇਆ ਜਾ ਰਿਹਾ ਇਹ ਦਿਹਾੜਾ ਅੱਜ ਦੇ ਹਿੰਦੁਸਤਾਨ ਦੇ ਮੌਜੂਦਾ ਹਾਲਾਤਾਂ ਬਾਰੇ ਜਿਵੇਂ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਨੂੰ ਪਾਸ ਕਰ ਕੇ ਸਮੁੱਚੀ ਕਿਸਾਨੀ ਨੂੰ ਖਤਮ ਕਰਨਾ ,ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਅਤੇ ਨੈਸ਼ਨਲ ਮੈਡੀਕਲ ਕੌਂਸਲ ਐਕਟ ਖ਼ਿਲਾਫ਼ ਇੱਕ ਸੈਮੀਨਾਰ ਦੇ ਰੂਪ ਵਿੱਚ ਮਨਾਇਆ ਜਾਵੇਗਾ ।ਉਕਤ ਆਗੂਆਂ ਨੇ ਕਿਹਾ ਕਿ ਕਿਸਾਨੀ ਮਸਲਿਆਂ ਖ਼ਿਲਾਫ਼ ਮੋਦੀ ਸਰਕਾਰ ਨੇ ਜੋ ਚੁੱਪ ਧਾਰੀ ਹੋਈ ਹੈ ਜਿਸ ਨਾਲ ਸਮੁੱਚੇ ਹਿੰਦੁਸਤਾਨ ਦੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਇਹ ਕਿਸਾਨੀ ਘੋਲ ਸਿਰਫ਼ ਕਿਸਾਨਾਂ ਦਾ ਹੀ ਘੋਲ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੇ ਲੋਕਾਂ ਦਾ ਘੋਲ ਬਣ ਗਿਆ ਹੈ ।ਇਹ ਘੋਲ ਸਰਕਾਰ ਦੀਆਂ ਹਰ ਚੁਣੌਤੀਆਂ ਦਾ ਟਾਕਰਾ ਕਰਦੇ ਹੋਏ ਦਿਨ ਬ ਦਿਨ ਅੱਗੇ ਵਧ ਰਿਹਾ ਹੈ ਤੇ ਇਹ ਘੋਲ ਜਿੱਤ ਕੇ ਹੀ ਸਮਾਪਤ ਹੋਵੇਗਾ ।ਆਗੂਆਂ ਨੇ ਕਿਹਾ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਕਿਸਾਨੀ ਸੰਘਰਸ਼ ਵਿੱਚ ਵਿੱਚ ਪਹਿਲਾਂ ਨਾਲੋਂ ਵੀ ਵਧ ਕੇ ਸਮੂਲੀਅਤ ਕਰਨ ਤਾਂ ਜੋ ਹੰਕਾਰੀ ਹੋਈ ਮੋਦੀ ਸਰਕਾਰ ਨੂੰ ਗੋਡਿਆਂ ਪਰਨੇ ਕੀਤਾ ਜਾ ਸਕੇ। ਮੀਟਿੰਗ ਵਿੱਚ ਨਿਰਭੈ ਸਿੰਘ ਬਲਾਕ ਸਕੱਤਰ, ਜੁਆਇੰਟ ਸਕੱਤਰ ਬਲਦੇਵ ਸਿੰਘ ਧਨੇਰ,ਡਾ ਜਰਨੈਲ ਸਿੰਘ ਗਿੱਲ ਸਹੌਰ, ਹਰੀ ਸਿੰਘ ਮੂੰਮ, ਗੁਰਚਰਨ ਸਿੰਘ ਬੁੱਟਰ ,ਰਮੇਸ਼ ਕੁਮਾਰ ਸ਼ਰਮਾ ,ਕੇਵਲ ਸਿੰਘ ਜਲਾਲਦੀਵਾਲ, ਬਚਿੱਤਰ ਸਿੰਘ ਜਲਾਲਦੀਵਾਲ, ਮੇਜਰ ਸਿੰਘ ਛਾਪਾ ,ਮੇਜਰ ਸਿੰਘ ਗੰਗੋਹਰ, ਡਾ ਅਮਰਜੀਤ ਸਿੰਘ ਮਹਿਲ ਕਲਾਂ ਨੇ ਵੀ ਆਪਣੇ ਵਿਚਾਰ ਰੱਖੇ।