You are here

ਬਾਬਾ ਪਾਖਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਢੁੱਡੀਕੇ ਲਈ 35 ਹਜ਼ਾਰ ਰੁਪਏ ਦੇ ਮਾਲੀ ਮੱਦਦ ਭੇਟ

ਸਕੂਲ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਧਿਆਪਕਾਂ ਦਾ  ਵੱਡਾ ਯੋਗਦਾਨ  ਸਵਰਨ ਸਿੰਘ ਕੈਨੇਡਾ

 

ਅਜੀਤਵਾਲ ਬਲਵੀਰ ਸਿੰਘ ਬਾਠ  

ਮੋਗੇ ਜ਼ਿਲ੍ਹੇ ਦੇ ਇਤਿਹਾਸਕ ਅਤੇ ਗਦਰੀ ਬਾਬਿਆਂ ਦੀ ਚਰਨਛੋਹ ਪ੍ਰਾਪਤ ਪਿੰਡ ਢੁੱਡੀਕੇ  ਦੇ ਬਾਬਾ ਪਾਖਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਜੋ ਸਮਾਰਟ ਸਕੂਲ ਬਣਿਆ ਹੈ ਉਸ ਦੇ ਪੰਜ ਕਮਰੇ ਜੋ ਸਮਾਰਟ ਸਕੂਲ ਬਣੇ ਹਨ ਵਿੱਚ ਸਹੂਲਤਾਂ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਸਮਾਜ ਸੇਵੀ ਆਗੂ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਵੱਲੋਂ 35 ਹਜ਼ਾਰ ਰੁਪਏ ਦੀ ਮਾਲੀ ਮਦਦ  ਨਾਲ ਪੰਜਾਂ ਕਮਰਿਆਂ ਵਿੱਚ ਮੈਟ ਅਤੇ  ਪੰਜਾਂ ਕਮਰਿਆਂ ਵਿੱਚ ਮੈਟ ਅਤੇ ਵੈਕਿਊਮ ਕਲੀਨਰ ਦੇ ਸੇਵਾ ਸਕੂਲ ਨੂੰ ਕਰਵਾਈ ਗਈ  ਇਸ ਤੋਂ ਇਲਾਵਾ ਸਵਰਨ ਸਿੰਘ ਗਿੱਲ ਵੱਲੋਂ ਸਕੂਲ ਦੀ ਇਮਾਰਤ ਨੂੰ ਰੰਗ ਰੋਗਨ ਵੀ ਕਰਵਾ ਕੇ ਦੇਣ ਦਾ ਅਤੇ ਇੰਟਰਲਾਕ ਟਾਈਲਾਂ ਲਗਵਾਉਣ ਦਾ ਭਰੋਸਾ ਦਿੱਤਾ ਹੈ  ਇਸ ਸਮੇਂ ਜਨਸੰਘ ਤੇ ਨਿਊਜ਼ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਸਵਰਨ ਸਿੰਘ ਐਬਟਸਫੋਰਡ ਕੈਨੇਡਾ ਨੇ ਕਿਹਾ ਕਿ  ਸਕੂਲ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਧਿਆਪਕਾਂ ਦਾ ਵੱਡਾ ਯੋਗਦਾਨ ਹੈ  ਜਿਨ੍ਹਾਂ ਦੇ ਬਦੌਲਤ ਬੱਚੇ ਪੜ੍ਹ ਲਿਖ ਕੇ ਵੱਡੇ ਅਫ਼ਸਰ ਬਣਦੇ ਹਨ  ਇਨਸਾਨ ਦੀ ਜ਼ਿੰਦਗੀ ਵਿੱਚ ਪੜ੍ਹਾਈ ਲਿਖਾਈ ਅਤੇ ਵਿੱਦਿਆ ਦਾ ਬੜਾ ਯੋਗਦਾਨ ਹੈ ਵਿੱਦਿਆ ਸਾਡੇ ਜੀਵਨ ਦਾ ਇਕ ਅਹਿਮ ਅੰਗ ਹੈ  ਜੋ ਹਰ ਇਕ ਦੇ ਜੀਵਨ ਵਿੱਚ ਅਤਿ ਜ਼ਰੂਰੀ ਹੈ  ਇਸ ਸਮੇਂ ਉਨ੍ਹਾਂ ਨਾਲ ਪ੍ਰਿੰਸੀਪਲ ਬਲਜਿੰਦਰ ਸਿੰਘ ਕੈਲੇ  ਤਰਸੇਮ ਸਿੰਘ ਲੈਕਚਰਾਰ ਅਤੇ ਸਮੂਹ ਸਟਾਫ਼ ਆਦਿ ਹਾਜ਼ਰ ਸਨ ਜਿਨ੍ਹਾਂ ਨੇ ਸਵਰਨ ਸਿੰਘ ਗਿੱਲ ਦਾ ਵਿਸ਼ੇਸ਼ ਤੌਰ ਤੇ  ਧੰਨਵਾਦ ਵੀ ਕੀਤਾ