You are here

ਹਠੂਰ ਦੇ ਨੌਜਵਾਨ ਨੇ ਕਬੈਤ ਵਿਚ ਕੀਤੀ ਖੁਦਕਸੀ

ਹਠੂਰ,18,ਮਾਰਚ-(ਕੌਸ਼ਲ ਮੱਲ੍ਹਾ)-

ਸਥਾਨਿਕ ਕਸਬਾ ਦੇ ਨੌਜਵਾਨ ਵੱਲੋ ਕਬੈਤ ਵਿਚ ਫਾਹਾ ਲੈ ਕੇ ਖੁਦਕਸੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਦੇ ਪਿਤਾ ਬਲਵੰਤ ਸਿੰਘ ਅਤੇ ਮਾਤਾ ਹਰਬੰਸ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਸਾਡਾ ਵੱਡਾ ਪੁੱਤਰ ਅਮਰਜੀਤ ਸਿੰਘ (35)ਪਿਛਲੇ ਦੋ ਸਾਲਾ ਤੋ ਕਬੈਤ ਵਿਖੇ ਰੋਜੀ ਰੋਟੀ ਕਮਾਉਣ ਲਈ ਟਰੱਕ ਡਰਾਇਵਰ ਦੀ ਨੌਕਰੀ ਕਰਦਾ ਹੈ ਉਨ੍ਹਾ ਦੱਸਿਆ ਕਿ ਅਮਰਜੀਤ ਸਿੰਘ ਦੇ ਨਾਲ ਉਨ੍ਹਾ ਦੀ ਆਖਰੀ ਗੱਲਬਾਤ 6 ਮਾਰਚ ਨੂੰ ਹੋਈ ਸੀ ਅਤੇ ਸੱਤ ਮਾਰਚ ਨੂੰ ਉਸ ਦੇ ਦੋਸਤ ਦਾ ਫੋਨ ਆਇਆ ਕਿ ਅਮਰਜੀਤ ਸਿੰਘ ਨੇ ਆਪਣੇ ਗਲ ਵਿਚ ਰੱਸਾ ਪਾ ਕੇ ਟਰੱਕ ਦੀ ਛੱਤ ਤੋ ਛਾਲ ਮਾਰ ਦਿੱਤੀ ਜਿਸ ਨਾਲ ਅਮਰਜੀਤ ਸਿੰਘ ਦੀ ਮੌਤ ਹੋ ਗਈ ਹੈ ਅਤੇ ਸਾਨੂੰ ਅਮਰਜੀਤ ਸਿੰਘ ਵੱਲੋ ਟਰੱਕ ਨਾਲ ਫਾਹਾ ਲੈਣ ਦੀਆ ਤਸਵੀਰ ਭੇਜੀਆ ਹਨ।ਉਨ੍ਹਾ ਦੱਸਿਆ ਕਿ ਜਿਸ ਕੰਪਨੀ ਵਿਚ ਅਮਰਜੀਤ ਸਿੰਘ ਕੰਮ ਕਰਦਾ ਸੀ ਸਾਡੀ ਉਸ ਕੰਪਨੀ ਨਾਲ ਗੱਲਬਾਤ ਹੋਈ ਜੋ ਆਖ ਰਹੇ ਹਨ ਕਿ ਅਮਰਜੀਤ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਕੇ ਮੋਰਚਰੀ ਵਿਚ ਲਾਇਆ ਹੋਇਆ ਹੈ ਅਤੇ ਤੁਸੀ ਪੈਸੇ ਭਰ ਕੇ ਅਮਰਜੀਤ ਸਿੰਘ ਦੀ ਲਾਸ ਲੈ ਕੇ ਜਾ ਸਕਦੇ ਹੋ ਪਰ ਘਰ ਵਿਚ ਗਰੀਬੀ ਜਿਆਦਾ ਹੋਣ ਕਰਕੇ ਅਸੀ ਲਾਸ ਲਿਆਉਣ ਦਾ ਖਰਚ ਨਹੀ ਕਰ ਸਕਦੇ।ਉਨ੍ਹਾ ਦੱਸਿਆ ਕਿ ਅਸੀ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨਾਲ ਸੰਪਰਕ ਕੀਤਾ ਸੀ।ਜਿਨ੍ਹਾ ਨੇ ਮੌਕੇ ਤੇ ਹੀ ਸੰਗਰੂਰ ਤੋ ਮੈਬਰ ਪਾਰਲੀਮੈਟ ਭਗਵੰਤ ਮਾਨ ਨੂੰ ਲਾਸ ਮੰਗਵਾਉਣ ਲਈ ਬੇਨਤੀ ਕੀਤੀ ਤਾਂ ਮੈਬਰ ਪਾਰਲੀਮੈਟ ਭਗਵੰਤ ਮਾਨ ਨੇ ਸਾਨੂੰ ਵਿਸਵਾਸ ਦਿਵਾਇਆ ਕਿ ਅਮਰਜੀਤ ਸਿੰਘ ਦੀ ਮ੍ਰਿਤਕ ਦੇਹ ਜਲਦੀ ਹਠੂਰ ਵਿਖੇ ਲਿਆਦੀ ਜਾਵੇਗੀ।ਉਨ੍ਹਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਮ੍ਰਿਤਕ ਅਮਰਜੀਤ ਸਿੰਘ ਦੀ ਲਾਸ ਜਲਦੀ ਤੋ ਜਲਦੀ ਹਠੂਰ ਵਿਖੇ ਲਿਆਦੀ ਜਾਵੇ।ਇਸ ਮੌਕੇ ਉਨ੍ਹਾ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ,ਛਿੰਦਰਪਾਲ ਸਿੰਘ ਖਾਲਸਾ,ਸਾਬਕਾ ਪੰਚ ਹਰਜਿੰਦਰ ਸਿੰਘ,ਬੰਤ ਸਿੰਘ,ਤਰਸੇਮ ਸਿੰਘ ਖਾਲਸਾ,ਮੀਨਾ ਹਠੂਰ,ਦਿਲਪ੍ਰੀਤ ਕੌਰ,ਰੇਸਮ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਅਮਰਜੀਤ ਸਿੰਘ ਦਾ ਪਰਿਵਾਰ ਅਤੇ ਪਿੰਡ ਵਾਸੀ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ।