ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਥੇਦਾਰ ਹਰਮੇਲ ਸਿੰਘ ਮਟਵਾਣੀ ਨੂੰ ਗਹਿਰਾ ਸਦਮਾ ਧਰਮ ਪਤਨੀ ਦਾ ਦੇਹਾਂਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਥੇਦਾਰ ਹਰਮੇਲ ਸਿੰਘ ਮਟਵਾਣੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਹਰਵਿੰਦਰ ਕੌਰ 50ਸਾਲ ਦੀ ਹਾਰਟ ਅਟੈਕ ਦੌਰਾਨ ਮੌਤ ਹੋ ਗਈ  ਜਿਸ ਕਾਰਨ ਪਿੰਡ ਵਿੱਚ ਮਾਤਮ ਛਾ ਗਿਆ ਹੈ  ਮ੍ਰਿਤਕ ਆਪਣੇ ਪਿੱਛੇ ਦੋ ਬੇਟੀਆਂ ਜਿਨ੍ਹਾਂ ਵਿਚ ਇਕ ਦਾ ਵਿਆਹ ਅਜੇ ਇੱਕ ਮਹੀਨਾ ਪਹਿਲਾਂ ਹੀ ਹੋਇਆ ਸੀ  ਇਸ ਬੇਵਕਤੀ ਮੌਤ ਤੇ ਸ਼੍ਰੋਮਣੀ ਗੁਰਦੁਆਰਾ ਗ੍ਰੰਥੀ ਸਭਾ ਰਜਿਸਟਰ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ,ਜਨਰਲ ਸਕੱਤਰ ਸਵਰਨ ਸਿੰਘ ਮਟਵਾਣੀ ,ਭਾਈ ਕੁਲਦੀਪ ਸਿੰਘ ਮਾਹਲਾ ਨਾਨਕ ਸਿੰਘ ਨੱਥੂਵਾਲਾ ਅਵਤਾਰ ਸਿੰਘ ਮਟਵਾਣੀ ਭਾਈ ਛਿੰਦਰਪਾਲ ਸਿੰਘ ਮਟਵਾਣੀ ਆਦਿ ਵੱਲੋਂ  ਜਥੇਦਾਰ ਹਰਮੇਲ  ਸਿੰਘ ਮਟਵਾਣੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ