ਜੇਲ ਵਿਚੋਂ ਬੈਠ ਕੇ ਚਲਾਉਂਦੇ ਸਨ ਨਸ਼ਾ ਸਮਗਲਿੰਗ ਦਾ ਨੈਟਵਰਕ 35 ਕਵਿੰਟਲ 35 ਕਿਲੇ ਭੁੱਕੀ ਸਮੇਤ ਦੋ ਗਿਰਫਤਾਰ

ਜਗਰਾਓਂ, ਮਈ ( ਮਨਜਿੰਦਰ ਗਿੱਲ)—ਪੁਲਿਸ ਜਿਲਾ ਲੁਧਿਆਣਾ ਦਿਹਾਤੀ ਅਧੀਨ ਪੁਲਿਸ ਪਾਰਟੀ ਨੇ 35 ਕਵਿੰਟਲ 35 ਕਿਲੋ ਗ੍ਰਾਮ ਭੁੱਕੀ ਸਮੇਤ ਦੋ ਨੂੰ ਗਿਰਫਤਾਰ ਕੀਤਾ। ਐਸ. ਐਸ. ਪੀ ਵਰਿੰਦਰ ਸਿੰਘ ਬਰਾੜ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਦਿਲਬਾਗ ਸਿੰਘ ਡੀ.ਐਸ.ਪੀ(ਇੰਨ:) ਅਤੇ ਇੰਸਪੈਕਟਰ ਇਕਬਾਲ ਹੁਸੈਨ, ਇੰਚਾਰਜ ਸੀ.ਆਈ.ਏ ਸਟਾਫ, ਜਗਰਾਂਉ ਦੀ ਨਿਗਰਾਨੀ ਹੇਠ ਏ.ਐਸ.ਆਈ ਜਨਕ ਰਾਜ ਸੀ.ਆਈ.ਏ ਸਟਾਫ ਜਗਰਾਉ ਸਮੇਤ ਪੁਲਿਸ ਪਾਰਟੀ ਦੇ ਪੁਲ ਸੂਆ ਮੱਲਾ ਰੋਡ ਪਿੰਡ ਚਕਰ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੱਪਲ ਸਿੰਘ ਅਤੇ ਨਿਸ਼ਾਨ ਸਿੰਘ ਪੁੱਤਰਾਨ ਮਲੂਕ ਸਿੰਘ ਵਾਸੀ ਦੌਲੇਵਾਲਾ ਜਿਲ੍ਹਾ ਮੋਗਾ ਜੋ ਨਸ਼ਾ ਤਸਕਰੀ ਦੇ ਬਹੁਤ ਵੱਡੇ ਸਮੱਗਲਰ ਹਨ ਅਤੇ ਇਸ ਸਮੇਂ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਜੇਲ੍ਹ ਵਿੱਚ ਬੰਦ ਹਨ।ਇਹ ਦੋਵੇਂ ਜਣੇ ਪੁਰਾਣੇ ਸਮੱਗਲਰ ਹੋਣ ਕਰਕੇ ਜੇਲ੍ਹ ਅੰਦਰ ਬੈਠੇ ਆਪਣੇ ਨੈੱਟਵਰਕ ਰਾਂਹੀ ਬਚਿੱਤਰ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਹਿਰਦੇਵਾਲ ਹਾਲ ਵਾਸੀ ਮੋਗਾ ਅਤੇ ਮੰਨੂ ਵਾਸੀ ਭਿੰਡਰ ਕਲਾਂ ਹਾਲ ਵਾਸੀ ਮੋਗਾ ਨਾਲ ਮਿਲਕੇ ਨਸ਼ੇ ਦੀ ਤਸਕਰੀ ਕਰਵਾ ਰਹੇ ਹਨ।ਬਚਿੱਤਰ ਸਿੰਘ ਅਤੇ ਮੰਨੂੰ ਭੁੱਕੀ ਚੂਰਾ ਪੋਸਤ ਦੀ ਖੇਪ ਪਿੱਪਲ ਸਿੰਘ ਅਤੇ ਨਿਸ਼ਾਨ ਸਿੰਘ ਦੇ ਨੈੱਟਵਰਕ ਰਾਂਹੀ ਗੁਰਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਗੁਰਦਿਆਲ ਸਿੰਘ ਵਾਸੀ ਸਿੱਧਵਾਂ ਖੁਰਦ, ਗੁਰਦੀਪ ਸਿੰਘ ਉਰਫ ਦੀਪੂ ਉਰਫ ਬੱਕਰੀ ਪੁੱਤਰ ਸੁਰਜੀਤ ਸਿੰਘ ਵਾਸੀ ਸਵੱਦੀ ਖੁਰਦ ਪਾਸੋਂ ਉਹਨਾਂ ਦੇ ਟਰੱਕ ਨੰਬਰ ਪੀ.ਬੀ-10-ਸੀ.ਐਲ-1806 ਰਾਂਹੀ ਮਗਵਾਂਉਦੇ ਹਨ,ਜੋ ਇਹਨਾਂ ਸਾਰਿਆਂ ਨੇ ਆਪਣੇ ਕੁੱਝ ਹੋਰ ਨਾ ਮਲੂਮ ਸਾਥੀਆਂ ਨਾਲ ਮਿਲਕੇ ਉੱਕਤ ਟਰੱਕ ਵਿੱਚ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲੋਡ ਕਰਕੇ ਲਿਆਂਦਾ ਹੋਇਆ ਹੈ। ਉੱਕਤ ਭੁੱਕੀ-ਚੂਰਾ ਪੋਸਤ ਇਹਨਾਂ ਨੇ ਅੱਗੇ ਸਕਾਰਪੀਓ ਗੱਡੀਆਂ ਜਿਹਨਾਂ ਵਿੱਚੋਂ ਇੱਕ ਦਾ ਨੰਬਰ ਐਚ.ਆਰ-14-ਡੀ-9976 ਅਤੇ ਦੂਜੀ ਦਾ ਪੀ.ਬੀ-29-ਆਰ-3849 ਗਲਤ ਨੰਬਰ ਲੱਗਾ ਹੈ, ਇੱਕ ਇਨੋਵਾ ਗੱਡੀ ਅਤੇ ਇੱਕ ਵਰਨਾ ਕਾਰ ਵਿੱਚ ਗੱਡੀਆਂ ਦੀਆਂ ਪਿਛਲੀਆਂ ਸੀਟਾ ਕੱਢਕੇ ਟਰੱਕ ਵਿੱਚਂੋ ਪਲਟੀ ਕਰਕੇ ਥਾਣਾ ਹਠੂਰ ਦੇ ਏਰੀਏ ਅਤੇ ਇਸਦੇ ਆਸ ਪਾਸ ਦੇ ਏਰੀਏ ਵਿੱਚ ਸਪਲਾਈ ਕਰਨਾ ਹੈ।ਜਿਸਤੇ ਉੱਕਤਾਨ ਵਿਰੁੱਧ ਮੁਕੱਦਮਾ ਨੰਬਰ 54 ਮਿਤੀ 22.05.2019 ਅ/ਧ 15/25/61/85 ਐਨ.ਡੀ.ਪੀ.ਐਸ ਐਕਟ ਥਾਣਾ ਹਠੂਰ ਦਰਜ ਰਜਿਸਟਰ ਕੀਤਾ ਗਿਆ ਅਤੇ ਇੰਸਪੈਕਟਰ ਇਕਬਾਲ ਹੁਸੈਨ, ਇੰਚਾਰਜ ਸੀ.ਆਈ.ਏ,ਸਟਾਫ ਜਗਰਾਂਉ ਅਤੇ ਦਿਲਬਾਗ ਸਿੰਘ,ਡੀ.ਐਸ.ਪੀ ਮੇਜਰ ਕਰਾਇਮ ਨੂੰ ਇਤਲਾਹ ਦਿੱਤੀ ਗਈ।ਜਿਸ ਤੇ ਇੰਸਪੈਕਟਰ ਇਕਬਾਲ ਹੁਸੈਨ, ਨੇ ਸਮੇਤ ਆਪਣੀ ਪੁਲਿਸ ਪਾਰਟੀ ਦੇ ਮੌਕਾ ਤੇ ਪਹੁੰਚ ਕੇ ਪਿੰਡ ਚਕਰ ਤੋ ਰਾਮਾ ਰੋਡ ਪੁਲ ਸੂਆ ਪਰ ਨਾਕਾਬੰਦੀ ਕਰਕੇ ਪਿੰਡ ਰਾਮਾ ਸਾਈਡ ਤੋ ਆ ਰਹੀਆਂ ਦੋ ਸਕਾਰਪੀਓ ਗੱਡੀਆਂ ਨੰਬਰ ਐਚ.ਆਰ-14-ਡੀ-9976 ਅਤੇ ਪੀ.ਬੀ-29 ਆਰ-3849 ਨੂੰ ਰੋਕ ਕੇ ਗੱਡੀ ਚਾਲਕਾਂ ਦਾ ਨਾਮ ਪਤਾ ਪੁੱਛਿਆ ਤਾਂ ਇੱਕ ਨੇ ਆਪਣਾ ਨਾਮ ਗੁਰਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਗੁਰਦਿਆਲ ਸਿੰਘ ਵਾਸੀ ਸਿੱਧਵਾਂ ਖੁਰਦ ਅਤੇ ਦੂਸਰੇ ਨੇ ਆਪਣਾ ਨਾਮ ਗੁਰਦੀਪ ਸਿੰਘ ਉਰਫ ਦੀਪੂ ਉਰਫ ਬੱਕਰੀ ਪੁੱਤਰ ਸੁਰਜੀਤ ਸਿੰਘ ਵਾਸੀ ਸਵੱਦੀ ਖੁਰਦ ਦੱਸਿਆ।ਇਸੇ ਦੌਰਾਨ ਦਿਲਬਾਗ ਸਿੰਘ,ਡੀ.ਐਸ.ਪੀ ਮੇਜਰ ਕਰਾਇਮ ਵੀ ਮੌਕਾ ਪਰ ਪਹੁੰਚ ਗਏ।ਜਿਹਨਾਂ ਦੀ ਨਿਗਰਾਨੀ ਹੇਠ ਸਕਾਰਪੀਓ ਗੱਡੀ ਨੰਬਰ ਐਚ.ਆਰ-14-ਡੀ-9976 ਦੀ ਤਲਾਸ਼ੀ ਜਾਬਤੇ ਅਨੁਸਾਰ ਅਮਲ ਵਿੱਚ ਲਿਆਦੀ ਤਾਂ ਗੱਡੀ ਦੇ ਪਿਛਲੇ ਪਾਸੇ ਸੀਟਾਂ ਵਾਲੀ ਜਗ੍ਹਾਂ ਪਰ ਗੱਟੂ ਪਲਾਸਟਿਕ ਰੰਗ ਚਿੱਟਾ ਮੂੰਹ ਬੰਨੇ ਹੋਏ ਵਜਨਦਾਰ ਬਰਾਮਦ ਹੋਏ ਗੱਟੂਆ ਨੂੰ ਗੱਡੀ ਵਿੱਚੋ ਥੱਲੇ ਉਤਾਰ ਕੇ ਗਿਣਤੀ ਕੀਤੀ ਗਈ ਜੋ 20 ਗੱਟੂ ਹੋਏ।ਗੱਟੂ ਰੱਖਣ ਲਈ ਗੱਡੀ ਦੀਆਂ ਪਿਛਲੀਆਂ ਸੀਟਾਂ ਕੱਢੀਆਂ ਹੋਈਆਂ ਸਨ।ਗੱਟੂਆਂ ਦੇ ਮੂੰਹ ਖੋਲ੍ਹ ਕੇ ਚੈਕ ਕੀਤੇ ਤਾਂ ਹਰੇਕ ਗੱਟੂ ਵਿੱਚੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ।ਗੱਟੂਆਂ ਦਾ ਵਜਨ ਕਰਨ ਤੇ ਹਰੇਕ ਗੱਟੂ 35/35 ਕਿਲੋਗ੍ਰਾਮ ਹੋਇਆ।ਇਸੇ ਤਰ੍ਰਾਂ ਦੂਸਰੀ ਸਕਾਰਪੀਓ ਗੱਡੀ ਨੰਬਰ ਪੀ.ਬੀ-29-ਆਰ-3849 ਦੀ ਤਲਾਸ਼ੀ ਕਰਨ ਤੇ ਗੱਡੀ ਦੇ ਪਿਛਲੇ ਪਾਸੇ ਸੀਟਾਂ ਵਾਲੀ ਜਗ੍ਹਾਂ ਪਰ ਗੱਟੂ ਪਲਾਸਟਿਕ ਜਿਹਨਾਂ ਦੇ ਮੂੰਹ ਬੰਨੇ ਹੋਏ ਸਨ, ਵਜਨਦਾਰ ਬਰਾਮਦ ਹੋਏ।ਗੱਟੂਆ ਨੂੰ ਗੱਡੀ ਵਿੱਚੋ ਥੱਲੇ ਉਤਾਰ ਕੇ ਗਿਣਤੀ ਕੀਤੀ ਗਈ ਜੋ 20 ਗੱਟੂ ਹੋਏ।ਗੱਟੂਆਂ ਦੇ ਮੂੰਹ ਖੋਲ੍ਹ ਕੇ ਚੈਕ ਕੀਤੇ ਤਾਂ ਹਰੇਕ ਗੱਟੂ ਵਿੱਚੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ।ਗੱਟੂਆਂ ਦਾ ਵਜਨ ਕਰਨ ਤੇ ਹਰੇਕ ਗੱਟੂ 35/35 ਕਿਲੋਗ੍ਰਾਮ ਹੋਇਆ।ਜੋ ਕੁੱਲ 14 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ।ਜਿਸ ਤੇ ਉਕਤ ਦੋਵਾ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ।ਗ੍ਰਿਫਤਾਰ ਦੀ ਨਿਸ਼ਾਨਦੇਹੀ ਤੇ ਪੈਟਰੋਲ ਪੰਪ ਚੌਹਾਨ ਕੇ ਜਿਲ੍ਹਾ ਬਰਨਾਲਾ ਤੋ ਟਰੱਕ ਨੰਬਰ ਪੀ.ਬੀ-10-ਸੀ.ਐਲ-1806 ਬਰਾਮਦ ਕੀਤਾ ਗਿਆ ਅਤੇ ਦੋਸ਼ੀਆਂ ਵੱਲੋ ਦੱਸੀ ਜਗ੍ਹਾਂ ਤੋ 61 ਗੱਟੂ ਹੋਰ ਭੁੱਕੀ ਚੂਰਾ ਪੋਸਤ ਦੇ ਬਰਾਮਦ ਕੀਤੇ ਗਏ।ਇਸ ਤਰ੍ਹਾਂ ਕੁੱਲ 101 ਗੱਟੂਆਂ ਵਿੱਚੋ 35 ਕੁਇੰਟਲ 35 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ। ਐਸ. ਐਸ. ਪੀ ਬਰਾੜ ਨੇ ਦੱਸਿਆ ਕਿ ਗ੍ਰਿਫਤਾਰ ਗੁਰਪਰਮਜੀਤ ਸਿੰਘ ਉਰਫ ਪੰਮਾ ਖਿਲਾਫ ਪਹਿਲਾਂ ਵੀ ਮੁਕੱਦਮਾਂ ਨੰਬਰ 189 ਮਿਤੀ 27.04.2007 ਅ/ਧ 15/25/61/85 ਐਨ.ਡੀ.ਪੀ.ਐਸ.ਐਕਟ ਥਾਣਾ ਸਦਰ ਪਟਿਆਲਾ ਬਰਾਮਦਗੀ- 51 ਬੋਰੀਆਂ ਭੁੱਕੀ ਚੂਰਾ ਪੋਸਤ। ਉੱਕਤ ਮੁਕੱਦਮਾਂ ਵਿੱਚ 10 ਸਾਲ ਦੀ ਸਜਾ ਹੋਈ ਹੈ। ਜਿਸ ਵਿੱਚ ਪੈਰੋਲ ਤੇ ਆਇਆ ਸੀ, ਜੋ ਛੁੱਟੀ ਕੱਟਣ ਤੋ ਬਾਅਦ ਵਾਪਸ ਹਾਜਰ ਨਹੀਂ ਹੋਇਆ, ਜੋ ਭਗੌੜਾ ਸੀ। ਮੁਕੱਦਮਾਂ ਨੰਬਰ 35 ਮਿਤੀ 12.01.2018 ਅ/ਧ 15/25/61/85 ਐਨ.ਡੀ.ਪੀ.ਐਸ.ਐਕਟ,ਥਾਣਾ ਸਦਰ ਜਗਰਾਂਉ ਵਿਖੇ 85 ਬੋਰੀਆਂ(29 ਕੁਇੰਟਲ 75 ਕਿਲੋਗ੍ਰਾਮ) ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ ਸੀ। ਇਸੇ ਤਰਾਂ ਗਿਰਫਤਾਰ ਕੀਤੇ ਗਏ ਗੁਰਦੀਪ ਸਿੰਘ ਖਿਲਾਫ ਵੀ ਪਹਿਲਾਂ ਇੱਕ ਮੁਕੱਦਮਾ ਨੰਬਰ 05 ਮਿਤੀ 12.01.2015 ਅ/ਧ 15/61/85 ਐਨ.ਡੀ.ਪੀ.ਐਸ.ਐਕਟ ਥਾਣਾ ਸਿੱਧਵਾਂ ਬੇਟ ਬਰਾਮਦਗੀ- 20 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਤਹਿਤ ਦਰਜ ਹੈ। ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਇਸ ਤੋ ਇਲਾਵਾ ਬਚਿੱਤਰ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਹਿਰਦੇਵਾਲ ਹਾਲ ਵਾਸੀ ਮੋਗਾ ਅਤੇ ਮੰਨੂ ਵਾਸੀ ਭਿੰਡਰ ਕਲਾਂ ਹਾਲ ਵਾਸੀ ਮੋਗਾ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ। ਪਿੱਪਲ ਸਿੰਘ ਅਤੇ ਨਿਸ਼ਾਨ ਸਿੰਘ ਪੁੱਤਰਾਨ ਮਲੂਕ ਸਿੰਘ ਵਾਸੀ ਦੌਲੇਵਾਲਾ ਨੂੰ ਜੇਲ੍ਹ ਵਿੱਚੋ ਪ੍ਰੋਡੇਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।