ਰਾਮੇਵਾਲ ਪਰਿਵਾਰ ਨੂੰ ਦੋਹਤਰੇ ਦੀ ਦਾਤ ਪ੍ਰਾਪਤ ਹੋਈ

ਬਰਮਿੰਘਮ (ਧਨਵੰਤ ਸਿੰਘ ਬਹਾੜਾ) ਸ: ਬਲਿਹਾਰ ਸਿੰਘ ਰਾਮੇਵਾਲ ਪਰਿਵਾਰ ਨੂੰ ਵਾਹਿਗੁਰੂ ਜੀ ਨੇ ਪਿਛਲੇ ਦਿਨ ਸ਼ਨਿਚਰਵਾਰ ਨੂੰ ਦੋਹਤਰੇ ਦੀ ਦਾਤ ਦੀ ਬਖਸ਼ਸ ਹੋਈ। ਨਾਲ-ਨਾਲ ਉਨ੍ਹਾ ਦੇ ਸੰਬੰਧੀ ਪ੍ਰਰਿਵਾਰ ਚੁਹਾਨ ਸ: ਮਨਜੀਤ ਸਿੰਘ ਚੁਹਾਨ ਅਤੇ ਬੀਬੀ ਬਲਜਿੰਦਰ ਕੌਰ ਦੁਹਾਨ ਨੂੰ ਪੋਤਰੇ ਦੀ ਦਾਤ ਅਤੇ ਸ: ਮਨਪ੍ਰੀਤ ਸਿੰਘ ਅਤੇ ਬੀਬੀ ਜਸਪ੍ਰੀਤ ਕੌਰ ਨੂੰ ਸਪੁੱਤਰ ਦੀ ਦਾਤ ਬਖਸੀ।  ਇਸੇ ਤਰ੍ਹਾਂ ਸ: ਬਲਿਹਾਰ ਸਿੰਘ ਰਾਮੇਵਾਲ ਅਤੇ ਬੀਬੀ ਦਲਜੀਤ ਕੌਰ ਨੂੰ ਦੋਹਤਰੇ ਦੀ ਦਾਤ ਪ੍ਰਾਪਤ ਹੋਈ। ਰਾਮੇਵਾਲ ਜੀ ਲੋਕ ਭਲਾਈ ਅਤੇ ਸਮਾਜ ਸੇਵੀ ਕੰਮਾ ਵਿੱਚ ਆਪਣਾ ਯੋਗਦਾਨ ਪਾਦੇ ਰਹਿੰਦੇ ਹਨ। ਉਥੇ ਨਾਲ-ਨਾਲ ਦੋ ਦਹਾਕਿਆ ਤੋਂ ਵੱਧ ਸਮਾਂ ਸ਼੍ਰੌਮਣੀ ਅਕਾਲੀ ਦਲ ਬਾਦਲ ਯੂ.ਕੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਹਨ। ਜਿੱਥੇ ਰਾਮੇਵਾਲ ਪਰਿਵਾਰ ਅਤੇ ਚੁਹਾਨ ਪਰਿਵਾਰ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਉਥੇ ਨਵਜੰਮੇ ਬੱਚੇ ਦੇ ਮਾਮਾ ਜੀ ਸ: ਜਗਦੀਪ ਸਿੰਘ ਰਾਮੇਵਾਲ ਨੇ ਵੀ ਖੁਸੀ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਸਮੁੱਚੀ ਅਕਾਲ ਦਰਬਾਰ ਦੀ ਪ੍ਰੰਬਧਕ ਕਮੇਟੀ, ਟਰੱਸਟ ਬੋਰਡ ਅਤੇ ਸਮੂਹ ਸਾਧ ਸੰਗਤ ਵੱਲੋਂ ਵੀ ਵਧਾਈਆਂ ਦਿੱਤੀਆ ਗਈਆ। ਉੱਥੇ ਰਾਮੇਵਾਲ ਪਰਿਵਾਰ ਅਤੇ ਦੁਹਾਨ ਪਰਿਵਾਰ ਵੱਲੋਂ ਆਪਣੇ ਸਾਰੇ ਸਾਕ ਸੰਬੰਧੀਆ ਰਿਸ਼ਤੇਦਾਰਾ ਅਤੇ ਮਿੱਤਰ ਪਿਆਰਿਆ ਨੂੰ ਲੱਖ-ਲੱਖ ਵਧਾਈਆਂ।