ਲੰਡਨ, ਮਈ (ਜਨ ਸ਼ਕਤੀ ਨਿਊਜ਼ )- 1980 ਦੇ ਦਹਾਕੇ 'ਚ ਇਕ ਗੋਰੇ ਨੇ 20 ਪੌਾਡ 'ਚ ਇਕ ਚੀਨੀ ਕਟੋਰਾ ਖ਼ਰੀਦਿਆ ਸੀ | ਉਸ ਨੂੰ ਨਹੀਂ ਪਤਾ ਸੀ ਕਿ ਇਹ ਉਸ ਦੀ ਲਾਟਰੀ ਦਾ ਟਿਕਟ ਸਾਬਤ ਹੋਵੇਗਾ | ਉਸ ਨੇ ਇਕ ਨਿਲਾਮੀ 'ਚ ਉਸ ਨੂੰ ਵੇਚਿਆ ਤੇ ਉਸੇ ਕਟੋਰੇ ਦੀ ਕੀਮਤ ਉਸ ਨੂੰ 40 ਹਜ਼ਾਰ ਪੌਾਡ ਮਿਲੀ | ਦਰਅਸਲ ਇਹ 4 ਇੰਚ ਦਾ ਕਟੋਰਾ ਚੀਨ 'ਚ 1723-35 ਦੇ ਦਰਮਿਆਨ ਰਾਜਾ ਯੌਾਗਜੇਂਗ ਦੇ ਕਾਰਜਕਾਲ ਨਾਲ ਜੁੜਿਆ ਹੋਇਆ ਹੈ | ਕਟੋਰੇ ਉੱਪਰ ਯੌਾਗਜੇਂਗ ਲਿਖਿਆ ਹੋਇਆ ਹੈ | ਇਸ ਨੂੰ ਚੀਨ ਦੀ ਇਕ ਪੁਰਾਣੀਆਂ ਵਸਤੂਆਂ ਵਾਲੀ ਦੁਕਾਨ ਨੇ 20 ਪੌਾਡ 'ਚ ਖ਼ਰੀਦਿਆ ਸੀ ਤੇ ਫਿਰ ਉਸੇ ਸਵਾਰਡਰਸ ਫਾਈਨ ਆਰਟ ਆਕਸਨਿਯਰਸ ਨੇ ਨਿਲਾਮੀ ਲਈ ਰੱਖ ਦਿੱਤਾ ਤੇ ਉਸ ਦੀ ਘੱਟੋ-ਘੱਟ ਬੋਲੀ 8000 ਪੌਾਡ ਰੱਖੀ ਗਈ ਸੀ, ਪਰ ਇਹ ਪੰਜ ਗੁਣਾ ਕੀਮਤ 'ਤੇ ਵਿਕਿਆ |