ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਭਾਰਤ ਬੰਦ ਦੀ ਪੂਰਨ ਹਮਾਇਤ..                 

ਬਰਨਾਲਾ/ਮਹਿਲ ਕਲਾਂ-ਫ਼ਰਵਰੀ 2021 -(ਗੁਰਸੇਵਕ ਸਿੰਘ ਸੋਹੀ)-

ਪੂਰੇ ਭਾਰਤ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ 6 ਫਰਵਰੀ ਦੇ ਭਾਰਤ-ਬੰਦ ਦੇ ਸੰਘਰਸ਼ ਵਿਚ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰ ਫੈਡਰੇਸ਼ਨ( ਰਜਿ:49039)ਪੂਰੇ ਭਾਰਤ ਵਿਚ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਦੀ ਹਮਾਇਤ ਵਿਚ ਆਪਣਾ ਬਣਦਾ ਯੋਗਦਾਨ ਪੰਜਾਬ ਪੱਧਰ ਤੇ ਪਾਇਆ ਗਿਆ ।ਆਲ ਇੰਡੀਆ ਫੈਡਰੇਸ਼ਨ ਦੇ ਕੌਮੀ ਚੇਅਰਮੈਨ ਡਾ ਰਮੇਸ਼ ਕੁਮਾਰ ਬਾਲੀ ਪੰਜਾਬ,ਕੌਮੀ ਵਾਈਸ ਪ੍ਰਧਾਨ  ਡਾ ਸੰਧਿਆ ਅਗਰਵਾਲ ਦਿੱਲੀ,ਕੌਮੀ ਜਨਰਲ ਸਕੱਤਰ ਡਾ ਕੁਲਵੰਤ ਸਿੰਘ ਰਾਜਸਥਾਨ, ਕੌਮੀ ਆਰਗੇਨਾਈਜ਼ਰ ਡਾ ਜੀ.ਆਰ ਵਰ੍ਹਮਾ ਰਾਜਸਥਾਨ, ਸੀਨੀਅਰ ਮੀਤ ਪ੍ਰਧਾਨ ਡਾ ਠਾਕੁਰਜੀਤ ਸਿੰਘ ਪੰਜਾਬ,ਕੌਮੀ ਵਿੱਤ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਪੰਜਾਬ,ਕੌਮੀ ਐਗਜ਼ੈਕਟਿਵ ਮੈਂਬਰ ਡਾ ਜਗਦੀਸ਼ ਲਾਲ ਪੰਜਾਬ, ਕੌਮੀ ਐਗਜ਼ੈਕਟਿਵ ਮੈਂਬਰ ਡਾ ਅੰਜੂ ਸ਼ਰਮਾ ਮੱਧ ਪ੍ਰਦੇਸ,ਕੌਮੀ ਅਗਜ਼ੈਕਟਿਵ ਮੈਂਬਰ ਡਾ ਮਹਿੰਦਰ ਸਿੰਘ ਸੈਦੋਕੇ ਪੰਜਾਬ, ਕੌਮੀ ਅਗਜ਼ੈਕਟਿਵ ਮੈਂਬਰ ਡਾ ਅਨਿਲ ਸੈਣੀ ਹਰਿਆਣਾ ਆਦਿ ਦੀ ਅਗਵਾਈ ਹੇਠ ਪੂਰੇ ਭਾਰਤ ਵਿੱਚ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਚੱਕਾ ਜਾਮ ਕੀਤਾ ਗਿਆ। ਸੰਯੁਕਤ ਮੋਰਚੇ ਦੇ ਸੱਦੇ ਉੱਪਰ ਕਿਸਾਨਾਂ ਦੇ ਹੱਕ ਵਿੱਚ ਬਾਰਡਰਾਂ ਤੇ ਬਿਜਲੀ,ਪਾਣੀ ਅਤੇ ਇੰਟਰਨੈੱਟ ਸੇਵਾ ਬਹਾਲ ਕਰਵਾਉਣ ਲਈ ਅਤੇ ਖੇਤੀ ਸੰਬੰਧੀ ਬਣੇ ਲੋਕ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਅੱਜ ਸਵੇਰੇ 12 ਵਜੇ ਤੋਂ ਸਾਂਮ ਦੇ 3 ਵਜੇ ਤੱਕ ਭਾਰਤ-ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਰੋਸ ਪ੍ਰਦਰਸ਼ਨ ਕੀਤੇ ਗਏ ।ਇਸ ਮੌਕੇ ਸੂਬਾ ਆਗੂਆਂ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਵੱਲੋਂ ਪੰਜਾਬ ਦੇ  ਸਾਰੇ ਜ਼ਿਲ੍ਹਿਆਂ ਨੇ ਬਲਾਕ ਪੱਧਰ ਤੇ ਭਰਵੀਂ ਸ਼ਮੂਲੀਅਤ ਕੀਤੀ ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ  ਦਮਨਕਾਰੀ ਨੀਤੀਆਂ ਦੇ ਤਹਿਤ ਨੌਜਵਾਨਾਂ ਤੇ ਕੀਤੇ ਅੰਨ੍ਹੇ ਤਸੱਦਦ ,ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰਾਂ ਤੇ ਨਾਜਾਇਜ਼ ਕੇਸ ਪਾ ਕੇ ਗ੍ਰਿਫਤਾਰ ਕਰਨ ਦੇ ਰੋਸ ਅਤੇ ਬਿਨਾ ਸਰਤ ਰਿਹਾਈ ਲਈ ,ਦਿਲੀ ਦੇ ਬਾਡਰਾਂ ਤੇ ਬਿਜਲੀ ,ਪਾਣੀ ਅਤੇ ਇੰਟਰਨੈੱਟ ਸੇਵਾ ਬਹਾਲ ਕਰਵਾਉਣ ਲਈ ਅਤੇ ਖੇਤੀ ਸੰਬੰਧੀ ਬਣੇ ਲੋਕ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਸਫ਼ਲ ਬਣਾਉਣ ਲਈ ਜਥੇਬੰਦੀ ਦੇ ਵਰਕਰਾਂ ਤੋਂ ਇਲਾਵਾ ਕਿਸਾਨਾਂ,ਮਜ਼ਦੂਰਾਂ,ਨੌਜਵਾਨਾਂ ਅਤੇ ਔਰਤਾਂ ਨੇ ਕਾਫ਼ਲੇ ਬੰਨ੍ਹ ਕੇ ਭਰਵੀਂ ਸ਼ਮੂਲੀਅਤ ਕੀਤੀ। ਉਨ੍ਹਾਂ ਹੋਰ ਕਿਹਾ ਕਿ ਡਾਕਟਰ+ ਕਿਸਾਨ+ ਮਜ਼ਦੂਰ ਏਕੇ ਨੂੰ ਹੋਰ ਪੱਕਾ ਕਰਨ ਲਈ ਪੰਜਾਬ ਪੱਧਰ ਤੇ ਲੱਗੇ ਕਿਸਾਨੀ ਧਰਨਿਆਂ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295)ਨੇ ਇਕੱਤਰ ਹੋ ਕੇ ਏਕੇ ਦਾ ਸਬੂਤ ਦਿੱਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ, ਬਲਾਕ ਪ੍ਰਧਾਨ ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ ,ਬਲਾਕ ਚੇਅਰਮੈਨ ਡਾ ਜਗਜੀਤ ਸਿੰਘ ਕਾਲਸਾਂ,ਬਲਾਕ ਸੀਨੀਅਰ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ,ਸੀਨੀਅਰ ਮੈਂਬਰ ਡਾ.ਪਰਮਿੰਦਰ ਕੁਮਾਰ ਨਿਹਾਲੂਵਾਲ ਅਤੇ ਡਾ. ਜਸਬੀਰ ਸਿੰਘ ਜੱਸੀ ਆਦਿ ਹਾਜ਼ਰ ਸਨ ।