ਟਿਕੈਤ ਦੇ ਹੰਝੂਆਂ ਨੇ ਅੰਦੋਲਨ ਪਾ ਦਿੱਤੀ ਜਾਨ  ਪ੍ਰਧਾਨ  ਮੋਹਣੀ

ਅਜੀਤਵਾਲ, ਫ਼ਰਵਰੀ  2021( ਬਲਵੀਰ ਸਿੰਘ ਬਾਠ)

ਖੇਤੀ ਆਰਡੀਨੈਂਸ ਬਿਲ ਦੇ ਖ਼ਿਲਾਫ਼ ਦਿੱਲੀ ਵਿਖੇ ਵੱਖ ਵੱਖ ਵਾਰਡਾਂ ਦੇ ਚੱਲ ਰਹੇ ਕਿਸਾਨੀ ਅੰਦੋਲਨ  ਨੂੰ ਦੁਬਾਰਾ ਬਹੁਤ ਵੱਡਾ ਹੁਲਾਰਾ ਮਿਲ ਗਿਆ ਜਦੋਂ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਅੰਦੋਲਨ ਵਿੱਚ ਜਾਨ ਪਾ ਕੇ ਨਵੀਂ ਦਿੱਖ ਦੇ ਦਿੱਤੀ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਕੋਝੀ ਰਾਜਨੀਤੀ ਤੇ ਉਤਰ ਆਈ ਹੈ ਨੌਜਵਾਨ ਮੁੰਡਿਆਂ ਦੇ ਨਜੈਜ ਐੱਫਆਈਆਰ ਦਰਜ ਕਰਕੇ  ਕਿਸਾਨੀ ਅੰਦੋਲਨ ਨੂੰ ਕਮਜ਼ੋਰ ਬਣਾਉਣਾ ਚਾਹੁੰਦੀ ਹੈ ਪਰ ਮੇਰੇ ਦੇਸ਼ ਦਾ ਕਿਸਾਨ ਸਰਕਾਰ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲਾ ਨਹੀਂ  ਕਿਉਂਕਿ ਗੁਰੂ ਸਾਹਿਬਾਨਾਂ ਦਾ ਫੁਰਮਾਨ ਸੀ ਕਿ ਜ਼ੁਲਮ ਕਰਨਾ ਵੀ ਮਾੜਾ ਤੇ ਜ਼ੁਲਮ ਸਹਿਣਾ ਵੀ ਮਾੜਾ ਇਸ ਸਰਕਾਰ ਦੇ ਜ਼ੁਲਮ ਦਾ ਜਵਾਬ ਦੇਣ ਲਈ  ਕਿਸਾਨੀ ਯੋਧੇ ਹਮੇਸ਼ਾਂ ਤਤਪਰ ਰਹਿੰਦੇ ਹਨ  ਉਨ੍ਹਾਂ ਡੂੰਘੀਆਂ ਵਿਚਾਰਾਂ ਕਰਦੇ ਹੋਏ ਕਿਹਾ ਕਿ ਅੱਜ ਸਾਨੂੰ ਸਭ ਨੂੰ ਲੋੜ ਹੈ ਇਕ ਪਲੇਟਫਾਰਮ ਤੇ ਰਹਿ ਕੇ ਕਿਸਾਨੀ ਅੰਦੋਲਨ ਨੂੰ ਕਾਮਯਾਬ ਕਰਨ ਦੀ  ਆਪਣੇ ਗੁੱਸੇ ਗਿਲੇ ਭੁਲਾ ਕੇ  ਸਭ ਨੂੰ ਕਿਸਾਨੀ ਅੰਦੋਲਨ ਨਾਲ ਜੁੜ ਜਾਣਾ ਚਾਹੀਦਾ ਹੈ  ਫਿਰ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਜਿੱਤ ਦੇ ਝੰਡੇ ਬੁਲੰਦ ਕਰ ਕੇ ਵਾਪਸ ਘਰਾਂ ਨੂੰ ਪਰਤਾਂ ਗੇ