ਭਾਰਤ ਨੇ ਇੰਗਲੈਡ ਨੂੰ ਕਿਹਾ, ਮਾਲਿਆ ਦੀ ਸ਼ਰਨ ਦੇਣ ਦੀ ਬੇਨਤੀ 'ਤੇ ਨਾ ਕਰੋ ਵਿਚਾਰ

 

ਨਵੀਂ ਦਿੱਲੀ ,  ਜੂਨ   2020-(ਏਜੰਸੀ )  

 ਭਾਰਤ ਨੇ ਬਰਤਾਨੀਆ ਨੂੰ ਕਿਹਾ ਹੈ ਕਿ ਉਹ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਵੱਲੋਂ ਸ਼ਰਨ ਦੇਣ ਦੀ ਕਿਸੇ ਵੀ ਬੇਨਤੀ 'ਤੇ ਵਿਚਾਰ ਨਾ ਕਰੇ, ਕਿਉਂਕਿ ਭਾਰਤ ਵਿਚ ਉਸ 'ਤੇ ਤਸ਼ੱਦਦ ਕਰਨ ਦਾ ਕੋਈ ਆਧਾਰ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਮਾਲਿਆ ਦੀ ਛੇਤੀ ਹਵਾਲਗੀ ਲਈ ਬਰਤਾਨੀਆ ਨਾਲ ਸੰਪਰਕ ਬਣਾਏ ਹੋਏ ਹੈ। ਦਰਅਸਲ, ਪਿਛਲੇ ਹਫ਼ਤੇ ਬਰਤਾਨਵੀ ਸਰਕਾਰ ਨੇ ਸੰਕੇਤ ਦਿੱਤੇ ਸਨ ਕਿ ਮਾਲਿਆ ਦੇ ਛੇਤੀ ਭਾਰਤ ਹਵਾਲਗੀ ਦੀ ਸੰਭਾਵਨਾ ਨਹੀਂ ਹੈ। ਬਰਤਾਨੀਆ ਦਾ ਕਹਿਣਾ ਹੈ ਕਿ ਕੁਝ ਕਾਨੂੰਨੀ ਮਸਲੇ ਹਨ ਜਿਨ੍ਹਾਂ ਦਾ ਹਵਾਲਗੀ ਦੀ ਵਿਵਸਥਾ ਕਰਨ ਤੋਂ ਪਹਿਲਾਂ ਹੱਲ ਕਰਨਾ ਜ਼ਰੂਰੀ ਹੈ। ਦੱਸਣਯੋਗ ਹੈ ਕਿ ਮਨੀ ਲਾਂਡਰਿੰਗ ਅਤੇ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਮਾਲਿਆ ਭਾਰਤ ਹਵਾਲਗੀ ਖ਼ਿਲਾਫ਼ ਬਰਤਾਨਵੀ ਸੁਪਰੀਮ ਕੋਰਟ ਵਿਚ ਅਪੀਲ ਹਾਰ ਗਿਆ ਸੀ। ਇਹ ਮਾਲਿਆ ਲਈ ਵੱਡਾ ਧੱਕਾ ਸੀ ਕਿਉਂਕਿ ਅਪ੍ਰਰੈਲ ਵਿਚ ਉਹ ਬਰਤਾਨਵੀ ਹਾਈ ਕੋਰਟ ਵਿਚ ਵੀ ਅਪੀਲ ਹਾਰ ਗਿਆ ਸੀ