ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ..

ਲੈ ਗਏ ਅਹਿਮ ਫ਼ੈਸਲੇ....

ਮਹਿਲ ਕਲਾਂ/ਬਰਨਾਲਾ-ਜਨਵਰੀ 2021 (ਗੁਰਸੇਵਕ ਸੋਹੀ)-

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਪੱਖੋਵਾਲ ਦੀ ਮੀਟਿੰਗ ਡਾਕਟਰ ਸੰਤੋਖ ਸਿੰਘ ਜੀ ਦੀ ਪ੍ਰਧਾਨਗੀ ਹੇਠ ਪੱਖੋਵਾਲ ਕੁਟੀਆ ਸਹਿਬ ਵਿਖੇ ਹੋਈ। ਜਿਸ ਵਿੱਚ ਡਾਕਟਰ ਜਸਵਿੰਦਰ ਕਾਲਖ ਜਨਰਲ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਵਿੱਚ ਡਾਕਟਰ ਜਸਵਿੰਦਰ ਕਾਲਖ ਜੀ ਨੇ ਕਿਸਾਨਾਂ ਵਿਰੁੱਧ ਬਣਾਏ ਗਏ ਮਾਰੂ ਬਿਲਾਂ ਵਾਰੇ ਵਿਸਥਾਰ ਨਾਲ ਚਾਨਣਾ ਪਇਅਾ । 25/1/2021 ਦਿਨ ਸੋਮਵਾਰ ਨੂੰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜਿਲਾ ਲੁਧਿਆਣਾ ਵਲੋਂ ਕਿਸਾਨੀ ਮੋਰਚੇ ਦੇ ਹੱਕ ਅਤੇ ਕਾਲੇ ਕਨੂੰਨਾਂ ਦੇ ਵਿਰੁੱਧ ਵਿੱਚ ਰੈਲੀ ਕੀਤੀ ਜਾਵੇਗੀ ਅਤੇ ਰੋਸ ਮਾਰਚ ਕੱਢਿਆ ਜਾਵੇਗਾ ।ਮੋਦੀ ਅਤੇ ਅਮਿਤ ਸਾਹ ਅਤੇ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਪੁਤਲੇ ਫੂਕੇ ਜਾਣਗੇ।ਸਬੰਧਤ ਅਫ਼ਸਰਾਂ ਨੂੰ ਡੇਹਲੋਂ ਵਿਖੇ ਮੰਗ ਪੱਤਰ ਦਿੱਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦੇ ਡਾ ਅਜੈਬ ਸਿੰਘ ਜੀ ਧੂਲਕੋਟ ਨੇ ਮਹੀਨੇ ਭਰ ਦੀਆਂ ਸਰਗਰਮੀਆਂ ਬਾਰੇ ਵਿਸਥਾਰ ਨਾਲ ਦੱਸਿਅਾ। ਸੀਨੀਅਰ ਲੀਡਰ ਬਿਕਰਮਦੇਵ ਸਿੰਘ ਜੀ ਘਗਰਾਣਾ ਤੇ ਬਲਾਕ ਪੱਖੋਵਾਲ ਦੇ ਪ੍ਰਧਾਨ ਡਾ ਸੰਤੋਖ ਸਿੰਘ ਜੀ ਮਨਸੂਰਾਂ ਨੇ ਕਿਸਾਨਾਂ ਦੇ ਚਲ ਰਹੇ ਮੋਰਚੇ ਵਿੱਚ ਵੱਧ ਤੋ ਵੱਧ ਯੋਗਦਾਨ ਪਾਉਣ ਲਈ ਅਪੀਲ ਕੀਤੀ। ਮੀਟਿੰਗ ਵਿੱਚ 65 ਦੇ ਕਰੀਬ ਮੈਬਰਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚ ਡਾਕਟਰ ਹਰਦਾਸ ਸਿੰਘ ਜੀ ਢੈਪਈ, ਡਾ ਜਸਵਿੰਦਰ ਸਿੰਘ ਜੀ ਜੜਤੌਲੀ ,ਡਾ ਹਰਬੰਸ ਸਿੰਘ ਬਸਰਾਓ, ਡਾ ਅਵਤਾਰ ਸਿੰਘ ਭੱਟੀ, ਡਾ ਹਿਰਦੇਪਾਲ ਸਿੰਘ ਜੀ ਦਾਦ, ਡਾ ਪਰਮਜੀਤ ਸਿੰਘ ਪੱਖੋਵਾਲ ,ਡਾ ਰਾਜੂ ਖਾਨ ਸੁਧਾਰ ,ਡਾ ਅਵਤਾਰ ਸਿੰਘ ,ਡਾ ਜਸਵਿੰਦਰ ਰਤਨ, ਡਾ ਕਮਲਜੀਤ ਧੂਲਕੋਟ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ,ਮੀਟਿੰਗ ਵਿੱਚ ਜਿਲਾ ਕਮੇਟੀ ਮੈਂਬਰ ਡਾਕਟਰ, ਰਮਨਦੀਪ ਕੌਰ ਜੀ, ਜਿਲਾ ਇਸਤਰੀ ਵਿੰਗ ਡਾ ਮਨਪ੍ਰੀਤ ਕੌਰ ਢੈਪਈ, ਅਤੇ ਡਾਕਟਰ ਹਰਪ੍ਰੀਤ ਸਿੰਘ ਸਿੰਘ, ਡਾ ਪੁਸਪਿੰਦਰ ਬੋਪਾਰਾਏ ,ਡਾ ਧਰਮਿੰਦਰ ਪਬੀਆ, ਡਾ ਰੂਪ ਸਿੰਘ ਬੱਸੀਆਂ,ਡਾ ਹਾਕਮ ਸਿੰਘ ਡਾ ਅਮਰਜੀਤ ਸਿੰਘ ,ਡਾ ਸੁਖਦੇਵ ਸਿੰਘ ਨੰਗਲ ,ਡਾ ਬਲਦੀਪ ਕੁਮਾਰ ਜੋਧਾਂ ,ਡਾਕਟਰ ਕੇਸਰ ਸਿੰਘ ਧਾਂਦਰਾ ਪਰੈਸ ਸਕੱਤਰ ਲੁਧਿਆਣਾ ਅਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ।