ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਕਲੱਬ ਦੇ ਵਲੰਟੀਅਰਾਂ ਦਾ ਜੱਥਾ ਟਿੱਕਰੀ ਬਾਰਡਰ ਲਈ ਹੋਇਆ ਰਵਾਨਾ।

ਮਹਿਲ ਕਲਾਂ/ ਬਰਨਾਲਾ -ਜਨਵਰੀ 2021  (ਗੁਰਸੇਵਕ ਸਿੰਘ ਸੋਹੀ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਕਲੱਬ ਮਹਿਲ ਕਲਾਂ ਕਿਸਾਨ ਸੰਘਰਸ਼ ਲਈ ਸਮੇਂ ਸਮੇਂ ਆਪਣਾ ਯੋਗਦਾਨ ਪਾਉਦਾ ਆ ਰਿਹਾ ਹੈ। ਚਾਹੇ ਟੋਲ ਪਲਾਜ਼ਾ ਤੇ ਪੱਕੇ ਮੋਰਚੇ ਵਿਚ ਲੰਗਰ ਦਾ ਯੋਗਦਾਨ , ਟਿੱਕਰੀ ਬਾਰਡਰ ਤੇ ਲੋੜ ਅਨੁਸਾਰ ਚਾਹ ਪੱਤੀ ਪਾਣੀ ਆਦਿ ਵੰਡਣ ਦੇ ਨਾਲ 27ਵਾਂ ਟੂਰਨਾਮੈਂਟ ਵੀ ਮੁਲਤਵੀ ਕੀਤਾ ਹੈ। ਅੱਜ ਜੀ ਐਸ ਗਲੋਬਲ ਸਪਲਾਇਰ ਅਤੇ ਐਸ ਆਰ ਟੀ ਵੇਅਰਹਾਊਸਿੰਗ ਐਂਡ ਡਿਸਟਰੀਬੂਸਨ ਸਰਵਿਸਿਜ਼ ਅਤੇ ਕਲੱਬ ਦੇ ਐਨ ਆਰ ਆਈ ਵੀਰਾਂ ਵੱਲੋਂ ਭੇਜੇ ਫੰਡ ਨਾਲ ਕਿਸਾਨ ਸੰਘਰਸ਼ ਵਿੱਚ ਲੋੜੀਂਦੀਆਂ ਵਸਤਾਂ ਵੰਡਣ ਲਈ ਜੱਥਾ ਰਵਾਨਾ ਕੀਤਾ। ਇਸ ਜੱਥੇ ਵਿੱਚ ਜਗਦੀਪ ਸਿੰਘ, ਮਨਦੀਪ ਸਿੰਘ ਧਾਲੀਵਾਲ, ਟੋਨੀ ਈਨਾ, ਬਲਵੰਤ ਸਿੰਘ ਡੂਬਾਬਾ, ਸੁਖਦੀਪ ਸੀਪਾ, ਕਰਮਜੀਤ ਮੋਟੂ, ਸ਼ੇਰ ਸਿੰਘ ਚਹਿਲ, ਅਨੂਪ ਸਿੰਘ, ਬਲਜੀਤ ਸਿੰਘ, ਪੰਮਾ ਢੀਂਡਸਾ, ਰਣਜੀਤ ਢੀਂਡਸਾ, ਗੁਰਤੇਜ ਉੱਪਲ ਅਤੇ ਯਾਦੂ ਸ਼ਾਮਲ ਹਨ। ਇਸ ਕਲੱਬ ਨੇ ਪਿੰਡ ਦੀਆਂ ਦੋਵੇਂ ਇਕਾਈਆਂ ਬੀ ਕੇ ਯੂ ਡਕੌਂਦਾ  ਨੂੰ 11000 ਅਤੇ ਬੀ ਕੇ ਯੂ ਕਾਦੀਆਂ 11000  ਨੂੰ ਰੁਪਏ ਦੀ ਆਰਥਿਕ ਸਹਾਇਤਾ ਵੀ ਭੇਂਟ ਕੀਤੀ। ਇਸ ਸਮੇਂ ਮਲਕੀਤ ਸਿੰਘ ਈਨਾ, ਅਮਰਜੀਤ ਸਿੰਘ ਬੱਸੀਆਂ ਵਾਲਾ, ਕੁਲਦੀਪ ਸਿੰਘ ਸਹਿਜੜਾ, ਸੁਖਵਿੰਦਰ ਸਿੰਘ ਗਿੱਲ, ਸੋਹਣ ਸਿੰਘ ਸਿੱਧੂ ਅਤੇ ਗੁਰਮੇਲ ਸਿੰਘ ਠੁੱਲੀਵਾਲ ਹਾਜ਼ਰ ਸਨ।