ਵੱਡੀ ਖ਼ਬਰ ਕੋਟਕਪੂਰਾ ਗੋਲੀਕਾਂਡ ਮਾਮਲੇ ਚ ਨਾਮਜ਼ਦ 2 ਪੁਲਸ ਅਧਿਕਾਰੀ ਸਸਪੈਂਡ

 ਫ਼ਰੀਦਕੋਟ/ਜਲੰਧਰ,ਜਨਵਰੀ 2021 (ਰਾਣਾ ਸ਼ੇਖਦੌਲਤ,ਜੱਜ ਮਸੀਤਾਂ) :

ਗ੍ਰਹਿ ਵਿਭਾਗ ਪੰਜਾਬ ਦੇ   ਅਨੁਰਾਗ ਅਗਰਵਾਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੋਟਕਪੂਰਾ ਗੋਲੀਕਾਂਡ ਵਿਚ ਨਾਮਜ਼ਦ ਐੱਸ. ਪੀ. ਬਲਜੀਤ ਸਿੰਘ ਸਿੱਧੂ ਅਤੇ ਲੁਧਿਆਣਾ ਵਿਖੇ ਤਾਇਨਾਤ ਐੱਸ. ਪੀ. ਪਰਮਜੀਤ ਸਿੰਘ ਪਨੂੰ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਮੌਕੇ ਸਿੱਧੂ ਡੀ. ਐੱਸ. ਪੀ. ਕੋਟਕਪੂਰਾ ਵਜੋਂ ਜਦਕਿ ਪਨੂੰ ਏ. ਡੀ. ਸੀ. ਪੀ. ਵਜੋਂ ਤਾਇਨਾਤ ਸਨ। ਗ੍ਰਹਿ  ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਗੋਲੀ ਕਾਂਡ ਸਮੇਂ ਕੋਟਕਪੂਰਾ ਵਿਖੇ ਡੀਐਸਪੀ ਸੀ ਤੇ ਫਿਲਹਾਲ ਐਸਪੀ ਬਲਜੀਤ ਸਿੰਘ ਤੇ ਐਸਪੀ ਨੂੰ ਮੁਅੱਤਲ ਕੀਤਾ ਹੈ। ਗ੍ਰਹਿ ਵਿਭਾਗ ਨੇ ਇਹ ਕਾਰਵਾਈ ਡੀਜੀਪੀ ਦੀ ਸਿਫਾਰਸ਼ ਤੇ ਕੀਤੀ ਹੈ। 
ਬਲਜੀਤ ਸਿੰਘ ਤੇ ਐਸਪੀ ਪਰਮਜੀਤ ਸਿੰਘ ਖਿਲਾਫ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਨੇ ਇਰਾਦਾ ਕਤਲ ਤੇ ਹੋਰ ਧਰਾਂਵਾਾਂ ਤਹਿਤ ਨਾਮਜਦ ਕੀਤਾ ਸੀ। ਇਸ ਮਾਮਲੇ ਵਿਚ ਐਸਆਈਟੀ ਨੇ ਅਦਾਲਤ ਵਿਚ ਚਾਰਜਸ਼ੀਟ ਵੀ ਦਾਇਰ ਕੀਤੀ ਸੀ। ਇਸ ਅਧਾਰ ਤੇ ਡੀਜੀਪੀ ਨੇ ਗ੍ਰਹਿ ਵਿਭਾਗ ਨੂੰ ਦੋਵਾਂ ਅਧਿਕਾਰੀਆਂ ਨੂੰ ਸੇਵਾਵਾਂ ਤੋਂ ਮੁਕਤ ਕਰਨ ਦੀ ਸਿਫਾਰਸ਼ ਕੀਤੀ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਮੁਅੱਤਲ ਕੀਤਾ ਗਿਆ ਹੈ।ਇਥੇ ਇਹ ਵੀ ਖ਼ਾਸ ਤੌਰ ’ਤੇ ਦੱਸਣਯੋਗ ਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੀ ਪੜਤਾਲ ਪੰਜਾਬ ਪੁਲਸ ਨੂੰ ਸੌਪਦਿਆਂ ਆਦੇਸ਼ ਦਿੱਤੇ ਸਨ ਕਿ ਇਨ੍ਹਾਂ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਚੇਅਰਮੈਨ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਨੂੰ ਇਸ ਵਿਚੋਂ ਬਾਹਰ ਕੀਤਾ ਜਾਵੇ ਅਤੇ ਉਨ੍ਹਾਂ ਦੀ ਥਾਂ ਕਿਸੇ ਹੋਰ ਸਮਰੱਥ ਅਧਿਕਾਰੀ ਨੂੰ ਨਿਯੁਕਤ ਕੀਤਾ ਜਾਵੇ!ਡੇਰਾ ਪ੍ਰੇਮੀਆਂ ਨੇ ਡੀ.ਆਈ.ਜੀ. ਖੱਟੜਾ ’ਤੇ ਜਾਂਚ ਦੌਰਾਨ ਪੱਖਪਾਤ ਦੇ ਦੋਸ਼ ਲਗਾਏ ਸਨ। ਜਸਟਿਸ ਅਨਮੋਲ ਰਤਨ ਸਿੰਘ ਨੇ ਆਪਣੇ 43 ਸਫਿਆਂ ਦੇ ਹੁਕਮ ਵਿਚ ਸਪੱਸ਼ਟ ਕੀਤਾ ਹੈ ਕਿ ਬੇਅਦਬੀ ਨਾਲ ਜੁੜੇ ਤਿੰਨ ਮਾਮਲਿਆਂ ਦੀ ਪੜਤਾਲ ਕਰ ਰਹੀ ਜਾਂਚ ਟੀਮ ਵਿਚ ਆਈ.ਪੀ.ਐੱਸ. ਅਧਿਕਾਰੀ ਆਰ.ਐੱਸ. ਖੱਟੜਾ ਨੂੰ ਸ਼ਮਾਲ ਨਾ ਕੀਤਾ ਜਾਵੇ ।