ਹਿੰਦੁਸਤਾਨੀਆਂ ਦੀ ਆਵਾਜ਼ ✍️ ਚੰਦਰ ਪ੍ਰਕਾਸ਼

ਹਿੰਦੁਸਤਾਨੀਆਂ ਦੀ ਆਵਾਜ਼
..............

ਕਾਲੇ ਕਾਨੂੰਨਾਂ ਨੇ ਬਾਪੂ ਮਾਰਿਆ
ਯਤੀਮ ਹੋ ਗਏ ਨੇ ਪੁੱਤ, ਧੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਖੜੇ ਕੀਤੇ ਅਜਿਹੇ ਪੁਆੜੇ
ਪੈਣ ਕੁਰਲਾਹਟਾਂ ਚੀਖ ਚਿਹਾੜੇ 
ਰਾਜ ਸੁੱਖ ਹੰਡਾਵੇਂ, ਤੈਨੂੰ ਦਰਦ ਨਾ ਆਵੇ
ਬਲਦੀ ਅੱਗ ਵਿਚ ਪਾਉਣਾ ਹੈ ਘੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਅੱਜ ਫ਼ਿਰ ਫੇਰ ਭਾਰਤ ਪੁੱਤਰ ਮੋਇਆ
ਘਰ ਗਰੀਬ ਦੇ ਹਨੇਰਾ ਹੋਇਆ
ਲਾਂਬੂ ਦੀਆਂ ਲਪਟਾਂ ਉਦਾਸ ਨੇ
ਹਰ ਅੱਖ ’ਚ ਹੰਝੂਆਂ ਦੀ ਹੈ ਲੀਹ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਵੇਚ ਕੇ ਇਮਾਨ, ਕਰੇਂ ਮਹਿਲਾਂ ’ਚ ਐਸ਼ੋ ਅਰਾਮ
ਵੇਚੇ ਧਰਤ ਵੇਚੇ ਸਮੁੰਦਰ ਵੇਚੇ ਹਵਾ
ਕਿਸੇ ਦੇ ਬਾਪ ਦਾ ਮਾਲ ਹੈ ਇਹ ਨਹੀਂ
ਇਸ ਵਿਚ ਹਿੱਸਾ ਹੈ ਸਾਡਾ ਵੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

 
ਨਾ ਰੁਜ਼ਗਾਰ ਦਿੱਤੇ , ਨਾ ਖਾਤੇ ਪੈਸੇ ਪਾਏ
ਪੇਟ ’ਚ ਲੱਤ ਮਾਰੀ ਹਿੰਦੁਸਤਾਨੀਆਂ ਦੇ
ਛੱਡਿਆ ਕੱਖ ਹੈ ਪੱਲੇ ਨੀਂ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਦਾਅ ਤੇਰਾ ਸਿੱਧਾ ਪੈ ਗਿਆ
ਕਹਿਰ ਸਾਡੇ ਨਛੱਤਰਾ ’ਤੇ ਢਹਿ ਗਿਆ
ਗੱਦੀਓਂ ਲਾਂਭੇ ਹੋਵੇਂਗਾ ਇਕ  ਦਿਨ  
ਤੇਰੀ ਤਸ਼ੱਦਦ ਨਹੀਂ ਹੈ ਸਦੀਵੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਕਰੇਂ ਸ਼ਬਦਾਂ ਦੀ ਜ਼ਾਦੂਗਰੀ
ਕੀਤੀ ਹੈਂ ਪਾਪੀ ਅੜੀ
ਭਾਰਤ ਕੰਗਾਲ ਕਰਤਾ
ਜਿਹੜਾ ਸੋਨੇ ਦੀ ਸੀ ਚਿੜੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਖੜ੍ਹਾ ਹੋਇਆ ਇੱਕ ਸਵਾਲ
ਨੌਕਰ ਹੀ ਨਿਕਲਿਆ ਸਰਾਲ
ਜਾਵੇ ਮਾਲਕ ਦੇ ਸਾਹ ਪੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

"ਫ਼ਕੀਰ" ਦਾ ਜਵਾਬ
 
ਜੁਮਲਿਆਂ ਦਾ ਮੀਂਹ ਵਰਸਾਤਾ
ਘੱਟਾ ਅੱਖਾਂ ਵਿਚ ਪਾਤਾ
ਤੁਸੀਂ ਰਾਜਾ ਬਣਾਤਾ
"ਮਿੱਤਰ" ਹੀ ਹੁਣ ਹੈ ਜਿਉਣ ਜੋਗੇ ਜੀ
ਮੈਨੂੰ ਹੈ ਕੀ ਮੈਨੂੰ ਹੈ ਕੀ ਮੈਨੂੰ ਹੈ ਕੀ

ਕੋਈ ਮਰੇ ਕੋਈ ਜੀਵੇ
ਸੁਥਰਾ ਘੋਲ ਪਤਾਸੇ ਪੀਵੇ
ਐਸਾ ਮੈਂ ਹਾਂ ਨੌਕਰ
ਮਾਰਾਂ ਮਾਲਕ ਨੂੰ ਠੋਕਰ
ਮੈਂ ਹੈਂ ਕਰਮਾਂ ਵਾਲਾ ਜੀਅ
ਮੈਨੂੰ ਹੈ ਕੀ ਮੈਨੂੰ ਹੈ ਕੀ ਮੈਨੂੰ ਹੈ ਕੀ
 
ਠਿੱਠ ਕਰੂੰਗਾ ਹਰ ਵਕਤ ਲੁਕਾਈ ਨੂੰ ਮੈਂ
ਝੋਲਾ ਚੁੱਕ ਕੇ ਤੁਰ ਜਾਊਂਗਾ
ਨਾ ਮੇਰਾ ਪੁੱਤ ਨਾ ਕੋਈ ਧੀ
ਮੈਨੂੰ ਹੈ ਕੀ ਮੈਨੂੰ ਹੈ ਕੀ ਮੈਨੂੰ ਹੈ ਕੀ….

ਇਹ ਕਵਿਤਾ ਉਨਾਂ ਮਾਣ ਮੱਤੇ ਯੋਧਿਆਂ ਨੂੰ ਸਮੱਰਪਿਤ ਹੈ ਜਿਹੜੇ ਹਕੂਮਤ ਦੇ ਜ਼ਬਰ ਦੇ ਸਾਹਮਣੇ ਝੁੱਕਣ ਦੀ ਬਜਾਏ ਸ਼ਹੀਦ ਹੋਣਾ ਪਸੰਦ ਕਰ ਰਹੇ ਹਨ ਅਤੇ ਆਪਣੇ ਫ਼ਰਜ਼ ਨੂੰ ਨਿਭਾਉਂਦੇ ਹੋਏ ਸ਼ਹੀਦ ਹੋ ਕੇ ਆਪਣੇ ਨਗਰ ਵਾਪਸ ਆ ਰਹੇ ਹਨ। ਉਨਾਂ ਯੋਧਿਆਂ ਨੂੰ ਜੰਮਣ ਵਾਲੀਆਂ ਮਾਵਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ।
ਜਿੱਤ ਅਵੱਸ਼ ਹੋਵੇਗੀ ਇਹ ਹਰ ਕਲਮ ਦੀ ਆਵਾਜ਼ ਹੈ ਅਤੇ ਸੰਘਰਸ਼ ਪਾਕ ਹੈ ।

ਜੈ ਜਵਾਨ ਜੈ ਕਿਸਾਨ ਜੈ ਸੰਵਿਧਾਨ
ਚੰਦਰ ਪ੍ਰਕਾਸ਼
ਐਡਵੋਕੇਟ ਅਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ
ਬਠਿੰਡਾ
98154-37555, 98762-15150