ਜੀ ਆਇਆਂ ਨੂੰ
ਕੋਰੋਨਾ ਸਟ੍ਰੇਨ
ਨੂੰ
ਥਾਲੀਆਂ ਨਹੀਂ,
ਸੱਖਣੀਆਂ ਹੋਣ ਵਾਲੀਆਂ
ਭੜੋਲੀਆਂ!
ਆਟੇ ਵਾਲੀਆਂ ਢੋਲੀਆਂ!
ਪਰਾਤਾਂ ਤੇ ਤੌੜੀਆਂ!
ਵਜਾਕੇ,
ਮਨ ਦੀਆਂ ਬਾਤਾਂ
ਪਾਉਂਦੇ ਹੋਏ
ਮਨ ਦੀਆਂ ਗਹਿਰਾਈਆਂ ਚੋਂ
'ਜੀ ਆਇਆਂ ਆਖਾਂਗੇ'!
ਦੁੱਧ ਦੀ ਥਾਂ
'ਗਾਂ ਦਾ ਮੂਤ'
ਪੀ ਕੇ।
ਆਪਣਾ ਮੂੰਹ
ਸੀੰ ਕੇ!
ਕੋਵਿਡ-19 ਦੀ ਤਰ੍ਹਾਂ
ਕੋਰੋਨਾ ਸਟ੍ਰੇਨ ਦਾ
ਮੁਕਾਬਲਾ ਕਰਨ ਲਈ
ਅਸੀਂ ਤਿਆਰ ਹਾਂ!
ਕੋਰੋਨੇ ਸਟ੍ਰੇਨ ਦੀ
ਕੁੱਖ 'ਚੋਂ
ਨਿਕਲਣ ਵਾਲੇ
ਕੋਵਿਡ-19
ਦੀ ਕੁੱਖ ਪਾੜ ਕੇ ਨਿਕਲੇ
ਖੇਤੀ ਵਰਗੇ ਕਾਨੂੰਨਾਂ ਦਾ
ਮੁਕਾਬਲਾ ਕਰਾਂਗੇ!
ਜਿੰਦਗੀ ਜੀਣ ਲਈ,
ਯੁੱਧ ਲੜਾਂਗੇ!
ਉਹ ਹਾਰੇਗਾ,
ਅਸੀਂ ਜਿੱਤਾਂਗੇ!
-ਸੁਖਦੇਵ ਸਲੇਮਪੁਰੀ
09780620233