You are here

ਇੰਟਰਨੈਸਨਲ ਪੰਥਕ ਦਲ ਨੇ ਬਜੁਰਗਾ ਲਈ ਬਣਾਇਆ ਵਿਸਰਾਮ ਘਰ

ਹਠੂਰ,ਦਸੰਬਰ 2020 -(ਕੌਸ਼ਲ ਮੱਲ੍ਹਾ)-ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਕੁੰਡਲੀ ਬਾਡਰ ਤੇ ਪਿਛਲੇ ਵੀਹ ਦਿਨਾ ਤੋ ਰੋਸ ਧਰਨਾ ਦਿੱਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਇੰਟਰਨੈਸਨਲ ਪੰਥਕ ਦਲ ਆਲ ਇੰਡੀਆ ਦੇ ਕਨਵੀਨਰ ਜਥੇਦਾਰ ਭਾਈ ਹਰਚੰਦ ਸਿੰਘ ਚਕਰ ਨੇ ਦੱਸਿਆ ਕਿ ਇੰਟਰਨੈਸਨਲ ਪੰਥਕ ਦਲ ਦੇ ਸਰਪ੍ਰਸਤ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਜਸਵੀਰ ਸਿੰਘ ਖਾਲਸਾ ਦੀ ਅਗਵਾਈ ਹੇਠ ਕਿਸਾਨ ਵਿੰਗ ਵੱਲੋ ਰੋਸ ਧਰਨੇ ਵਿਚ ਪਹੁੰਚੇ ਬਜੁਰਗਾ ਲਈ ਇੱਕ ਵਿਸ਼ੇਸ ਵਿਸਰਾਮ ਘਰ ਤਿਆਰ ਕੀਤਾ ਗਿਆ ਹੈ।ਜਿਸ ਵਿਚ ਇੱਕੋ ਸਮੇਂ 250 ਬਜੁਰਗ ਅਰਾਮ ਕਰ ਸਕਦੇ ਹਨ ਜਿਨ੍ਹਾ ਲਈ ਮੈਡੀਕਲ ਦੀ ਸਹੂਲਤ ਫਰੀ,ਗਰਮ ਬਿਸਤਰੇ ਅਤੇ ਗੁਰੂ ਕਾ ਲੰਗਰ 24 ਘੰਟੇ ਅਟੁੱਤ ਵਰਤਾਇਆ ਜਾਦਾ ਹੈ।ਉਨ੍ਹਾ ਸਮੂਹ ਕਿਸਾਨਾ ਅਤੇ ਮਜਦੂਰਾ ਨੂੰ ਬੇਨਤੀ ਕੀਤੀ ਕਿ ਪਾਰਟੀਬਾਜੀ ਤੋ ਉੱਪਰ ਉੱਠ ਕੇ ਕੇਂਦਰ ਸਰਕਾਰ ਖਿਲਾਫ ਸੰਘਰਸ ਨੂੰ ਹੋਰ ਸਿਖਰਾ ਤੇ ਲੈ ਕੇ ਜਾਇਆ ਜਾਵੇ ਤਾਂ ਜੋ ਇਹ ਕਿਸਾਨ ਵਿਰੋਧੀ ਕਾਨੂੰਨ ਜਲਦੀ ਰੱਦ ਕਰਵਾਏ ਜਾਣ।ਇਸ ਮੌਕੇ ਉਨ੍ਹਾ ਨਾਲ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕਿਰਪਾ ਸਿੰਘ ਨੱਥੂਵਾਲਾ,ਰਾਜਨੀਤਿਕ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ,ਕੌਮੀ ਐਗਜ਼ੈਕਟਿਵ ਮੈਂਬਰ ਜਥੇਦਾਰ ਭਾਈ ਦਲੀਪ ਸਿੰਘ ਚਕਰ,ਪਰਮਜੀਤ ਸਿੰਘ ਪੰਮਾ,ਸਿਕੰਦਰ ਸਿੰਘ,ਬੂਟਾ ਸਿੰਘ,ਜੱਗਾ ਸਿੰਘ,ਜਗਸੀਰ ਸਿੰਘ,ਗੇਜਾ ਸਿੰਘ ਆਦਿ ਹਾਜ਼ਰ ਸਨ।