ਕਿਸਾਨੀ ਸੰਘਰਸ਼ ਚ ਜਿੱਤ ਸਾਡੀ ਪੱਕੀ ,ਪਰ ਐਲਾਨ ਹੋਣਾ ਬਾਕੀ 

ਮੋਦੀ ਕਹਿੰਦਾ ਅੱਛੇ ਦਿਨ ਆਉਣ ਵਾਲੇ ਨੇ ਪਰ ਕਿਸਾਨ ਸੜਕਾਂ ਤੇ ਰੁਲ ਰਿਹਾ  -ਸੱਤਪਾਲ ਢੁੱਡੀਕੇ

ਅਜੀਤਵਾਲ, ਦਸੰਬਰ  2020-( ਬਲਵੀਰ ਸਿੰਘ ਬਾਠ)-  ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ  ਹਰ ਬੰਦਾ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ ਉੱਥੇ ਹੀ ਆਪਣੀ ਹਾਜ਼ਰੀ ਲਵਾ ਕੇ ਬਣਦਾ ਯੋਗਦਾਨ ਪਾ ਕੇ ਵਾਪਿਸ ਆਏ ਪਿੰਡ ਢੁੱਡੀਕੇ ਦੇ ਸਮਾਜਸੇਵੀ ਆਗੂ ਸਤਪਾਲ ਢੁੱਡੀਕੇ ਨੇ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਹਿੰਦਾ ਸੀ ਅੱਛੇ ਦਿਨ ਆਉਣ ਵਾਲੇ ਨੇ ਪਰ ਕਿਸਾਨ ਸੜਕਾਂ ਤੇ ਰੁਲ ਰਿਹਾ  ਜਿਸ ਦੀ ਵਜ੍ਹਾ ਇਹ ਖੇਤੀ ਆਰਡੀਨੈਂਸ ਬਿੱਲ ਹਨ ਜਿਨ੍ਹਾਂ ਨੂੰ ਸੈਂਟਰ ਸਰਕਾਰ ਨੇ ਕਿਸਾਨਾਂ ਦੀ ਮਨਜ਼ੂਰੀ ਤੋਂ  ਬਿਨਾਂ ਹੀ  ਪ੍ਰਵਾਨਗੀ ਦੇ ਦਿੱਤੀ ਗਈ ਇਨ੍ਹਾਂ ਕਾਲ਼ੇ ਬਿਲਾਂ ਨੂੰ ਮੇਰੇ ਦੇਸ਼ ਦੇ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ  ਇਨ੍ਹਾਂ ਬਿੱਲਾਂ ਨੂੰ ਰੱਦ ਕਰਵਾਉਣ ਵਾਸਤੇ ਹੀ ਦਿੱਲੀ ਵਿਖੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ  ਅਸੀਂ ਹਰ ਹਾਲਤ ਦੇ ਵਿੱਚ ਜਿੱਤ ਦੇ ਝੰਡੇ ਬੁਲੰਦ ਕਰਕੇ ਹੀ ਪੰਜਾਬ ਨੂੰ ਵਾਪਸ ਮੁੜਾਂਗੇ