ਮ੍ਰਿਤਕ ਬੇਟੀ ਦਾ ਇਨਸਾਫ਼ ਲੈਣ ਲਈ 75 ਸਾਲਾ ਮਾਤਾ ਥਾਣੇ ਮੂਹਰੇ ਬੈਠੀ ਭੁੱਖ ਹੜਤਾਲ 'ਤੇ 

ਅਣਮਿਥੇ ਸਮੇਂ ਦਾ ਧਰਨਾ 8ਵੇਂ ਦਿਨ 'ਚ ਦਾਖਲ਼

ਜਗਰਾਉਂ 30 ਮਾਰਚ (ਗੁਰਕੀਰਤ ਜਗਰਾਉਂ ) ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋ ਕੇ ਲੰਘੀ 10 ਦਸੰਬਰ ਨੂੰ ਫੌਤ ਹੋ ਚੁੱਕੀ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਮਾਤਾ ਸੁਰਿੰਦਰ ਕੌਰ, ਜੋਕਿ ਖੁਦ ਵੀ ਪੁਲਿਸ ਦੇ ਜੁਲਮਾਂ ਦੀ ਸ਼ਿਕਾਰ ਹੈ ਅਤੇ ਕੁਲਵੰਤ ਕੋਰ 'ਤੇ ਹੋਏ ਜੁਲ਼ਮਾ ਦੀ ਚਸਮਦੀਦ ਗਵਾਹ ਹੈ, ਪ੍ਰਸਾਸ਼ਨ ਦੇ ਨਾਰਾਤਮਕ ਵਤੀਰੇ ਤੋਂ ਦੁਖੀ ਹੋ ਕੇ ਅੱਜ ਸਥਾਨਕ ਸਿਟੀ ਥਾਣੇ ਮੂਹਰੇ ਬੈਠੀ ਭੁੱਖ ਹੜਤਾਲ 'ਤੇ ਬੈਠ ਗਈ ਹੈ। ਇਸ ਸਬੰਧੀ ਪ੍ਰੈਸ ਨੂੰ ਜਾਰੀ ਬਿਆਨ 'ਚ 75 ਸਾਲਾ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੇ ਦੱਸਿਆ ਕਿ ਕਰੀਬ 17 ਸਾਲ ਮੌਕੇ ਦਾ ਥਾਣੇਦਾਰ ਗੁਰਿੰਦਰ ਸਿੰਘ ਬੱਲ ਤੇ ਏਅੈਸਆਈ ਰਾਜਵੀਰ ਸਿੰਘ ਨੇ ਅੱਧੀ ਕੁ ਰਾਤ ਨੂੰ ਮੈਨੂੰ ਤੇ ਮੇਰੀ ਨੌਜਵਾਨ ਬੇਟੀ ਕੁਲਵੰਤ ਕੌਰ (ਹੁਣ ਮ੍ਰਿਤਕ) ਨੂੰ ਆਂਡੀਆਂ-ਗੁਆਂਡੀਆਂ ਦੇ ਸਾਹਮਣੇ ਘਰੋਂ ਬਿਨਾਂ ਕਿਸੇ ਲੇਡੀ ਪੁਲਿਸ ਕਰਮਚਾਰੀਆਂ ਦੇ ਜ਼ਬਰੀ ਘਰੋਂ ਚੁੱਕ ਕੇ ਥਾਣੇ ਲਿਆ ਕਿ ਨਾਂ ਸਿਰਫ ਨਜ਼ਾਇਜ਼ ਹਿਰਾਸਤ ਵਿੱਚ ਰੱਖਿਆ ਸਗੋਂ ਜਿਥੇ ਮੇਰੀ ਸਧਾਰਨ ਕੁੱਟਮਾਰ ਕੀਤੀ ਉਥੇ ਮੇਰੀ ਬੇਟੀ ਨੂੰ ਅਣਮਨੁੱਖੀ ਤਸੀਹੇ ਦਿੰਦਿਆਂ ਕਰੰਟ ਵੀ ਲਗਾਇਆ। ਦੂਜੇ ਦਿਨ ਪਿੰਡ ਦੀ ਪੰਚਾਇਤ ਸਾਨੂੰ ਛੁਡਾ ਕੇ ਲਿਆਈ ਅਤੇ ਪਿੰਡ ਦੇ ਸਰਪੰਚ ਭਗਵੰਤ ਸਿੰਘ ਨੇ ਪੰਚਾਇਤ ਮੈਂਬਰਾਂ ਸਮੇਤ ਇਕ ਲਿਖਤੀ ਸ਼ਿਕਾਇਤ ਮੌਕੇ ਦੇ ਜਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਅਤੇ ਮੌਕੇ ਤੇ ਹੀ ਪੁਲਿਸ ਨੇ ਮ੍ਰਿਤਕ ਕੁਲਵੰਤ ਕੌਰ ਦਾ ਮੈਡੀਕਲ ਕਰਵਾਇਆ ਅਤੇ ਅਗਲੀ ਕਾਰਵਾਈ ਦਾ ਭਰੋਸਾ ਦੇ ਕੇ ਵਾਪਿਸ ਭੇਜ ਦਿੱਤਾ ਸੀ ਅਤੇ ਫਿਰ ਮੌਕੇ ਦੇ ਪੁਲਿਸ ਅਫਸਰਾਂ ਨੇ ਮੇਰੇ ਅਤੇ ਮੇਰੀ ਬੇਟੀ "ਤੇ ਕੀਤੇ ਅੱਤਿਆਚਾਰ ਨੂੰ ਛੁਪਾਉਣ ਲਈ ਹੀ 5 ਕੁ ਦਿਨਾਂ ਬਾਦ ਮੇਰੇ ਬੇਟੇ ਇਕਬਾਲ ਸਿੰਘ ਰਸੂਲਪੁਰ ਨੂੰ ਕਤਲ਼ ਦੇ ਇਕ ਝੂਠੇ ਮੁਕੱਦਮੇ ਵਿੱਚ ਫਰਜ਼ੀ ਗਵਾਹਾਂ ਰਾਹੀਂ ਲੁਧਿਆਣਾ ਜੇਲ਼ ਭੇਜ ਦਿੱਤਾ ਸੀ, ਜੋ ਕਰੀਬ 10 ਸਾਲਾਂ ਬਾਦ ਬਰੀ ਹੋਇਆ। ਉਨ੍ਹਾਂ ਅੱਗੇ ਦੱਸਿਆ ਕਿ ਅਸੀਂ ਲਗਾਤਾਰ 17 ਸਾਲਾਂ ਤੋਂ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕਨ ਦੀ ਮੰਗ ਕਰਦੇ ਆ ਰਹੇ ਸੀ ਪਰ ਪੁਲਿਸ ਨੇ ਇਹ ਪਰਚਾ ਮੇਰੀ ਬੇਟੀ ਦੀ ਮੌਤ ਤੋਂ ਦੂਜੇ ਦਿਨ ਲੰਘੀ 11 ਦਸੰਬਰ ਦਰਜ ਕੀਤਾ ਹੁਣ ਤਿੰਨ ਮਹੀਨੇ ਲੰਘ ਜਾਣ ਤੇ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਦ ਕਿ ਆਮ ਲੋਕਾਂ ਨੂੰ ਪੁਲਿਸ ਕਿਸੇ ਛੋਟੇ ਕੇਸ ਵਿੱਚ ਵੀ ਟੱਬਰ ਸਮੇਤ ਚੁੱਕ ਲੈਂਦੀ ਹੈ। ਉਨ੍ਹਾਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ 3 ਅਪ੍ਰੈਲ ਤੱਕ ਭੁੱਖ ਹੜਤਾਲ ਤੇ ਬੈਠਣ ਦੇ ਨਿਸ਼ਚੇ ਨੂੰ ਦੁਹਰਾਉਦਿੰਆਂ 4 ਅਪ੍ਰੈਲ ਦੇ ਰੋਸ ਮੁਜ਼ਾਹਰੇ ਵਿੱਚ ਹੁੰਮ ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ। ਇਸ ਸਮੇਂ ਅਵਤਾਰ ਰਸੂਲਪੁਰ ਨਿਰਮਲ ਧਾਲੀਵਾਲ ਬੂਟਾ ਸਿੰਘ ਮਲਕ ਸਰਪੰਚ ਬਲਵੀਰ ਸਿੰਘ ਜਸਪ੍ਰੀਤ ਸਿੰਘ ਢੋਲ਼ਣ ਸੁਖਦੇਵ ਮਾਣੂੰਕੇ ਕੁਲਦੀਪ ਸਿੰਘ ਚੌਹਾਨ ਹੋਰ ਆਗੂ ਹਾਜ਼ਰ ਸਨ।