ਅਜੀਤਵਾਲ,ਦਸੰਬਰ 2020 -( ਬਲਵੀਰ ਸਿੰਘ ਬਾਠ )- ਅਸੀਂ ਮੁੱਢ ਕਦੀਮੀ ਤੋਂ ਜਾਣਦੇ ਆਏ ਹਾਂ ਕਿ ਦਿੱਲੀ ਦੀਆਂ ਸੈਂਟਰ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਜਸਬੀਰ ਸਿੰਘ ਗਿੱਲ ਢੁੱਡੀਕੇ ਨੇ ਜਨਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ ਇਨ੍ਹਾਂ ਬਿਲਾਂ ਨੂੰ ਦੇਸ਼ ਦੇ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ ਇਸੇ ਕਰਕੇ ਹੀ ਬਿੱਲ ਰੱਦ ਕਰਵਾਉਣ ਲਈ ਮੇਰੇ ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਵਿਖੇ ਕਿਸਾਨੀ ਸੰਘਰਸ਼ ਅੰਦੋਲਨ ਚੱਲ ਰਿਹਾ ਹੈ ਸਾਨੂੰ ਸਭ ਨੂੰ ਕਿਸਾਨੀ ਅੰਦੋਲਨ ਦਾ ਹਿੱਸਾ ਬਣਕੇ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਉਨ੍ਹਾਂ ਅੱਗੇ ਕਿਹਾ ਕਿ ਇਕ ਬਿਲ ਦੇ ਅਧੀਨ ਸੈਂਟਰ ਨੇ ਸਾਬਕਾ ਫੌਜੀਆਂ ਦੀਆਂ ਪੈਨਸ਼ਨਾਂ ਦੀ ਕਟੌਤੀ ਕਰਕੇ ਵੱਡਾ ਧਰੋਹ ਕਮਾਇਆ ਗਿਆ ਇਸ ਬਿੱਲ ਨੂੰ ਸੈਨਿਕ ਕਿਸੇ ਵੀ ਕੀਮਤ ਉੱਤੇ ਲਾਗੂ ਨਹੀਂ ਹੋਣ ਦੇਣਗੇ ਆਉਣ ਵਾਲੇ ਦਿਨਾਂ ਵਿਚ ਸਾਰੇ ਸਾਬਕਾ ਸੈਨਿਕ ਦਿੱਲੀ ਨੂੰ ਕੂਚ ਕਰਨਗੇ