ਲੁਧਿਆਣਾ, 30 ਜੂਨ (ਟੀ. ਕੇ.) ਲੁਧਿਆਣਾ ਲੋਕ ਸਭਾ ਹਲਕੇ ਦੇ ਵਿੱਚ ਬੜਾ ਸ਼ਾਨਾਮੱਤਾ ਕੰਮ ਸਿਮਰਨਜੀਤ ਬੈਂਸ ਦੀ ਅਗਵਾਈ ਵਿੱਚ ਸਮੁੱਚੇ ਕਾਂਗਰਸ ਦੇ ਵਰਕਰਾਂ ਨੇ ਇਕੱਲਾ ਆਤਮ ਨਗਰ,ਦੱਖਣੀ ਵਿਧਾਨ ਸਭਾ ਹਲਕੇ ਵਿੱਚ ਹੀ ਨਹੀਂ ਬਲਿਕ ਸਾਰੇ ਲੋਕ ਸਭਾ ਹਲਕੇ ਦੇ ਅੰਦਰ ਤੂਫਾਨੀ ਦੌਰੇ, ਮੀਟਿੰਗਾਂ ਅਤੇ ਰੋਡ ਸ਼ੋ ਕੀਤੇ, ਜਿਸਨੇ ਵਿਰੋਧੀਆਂ ਨੂੰ ਭਾਜੜਾਂ ਪਾ ਕੇ ਰੱਖੀਆਂ ਜਿਸ ਨਾਲ ਵਿਰੋਧੀਆਂ ਦੀ ਨੀਂਦ ਹਰਾਮ ਹੋ ਗਈ ਅਤੇ ਕਾਂਗਰਸ ਪਾਰਟੀ ਨੇ ਲੁਧਿਆਣਾ ਲੋਕਸਭਾ ਚੋਣਾਂ ਵਿੱਚ ਇੱਕ ਇਤਿਹਾਸਕ ਜਿੱਤ ਪ੍ਰਾਪਤ ਕੀਤੀ। ਇਹ ਸ਼ਬਦ ਕਾਂਗਰਸੀ ਆਗੂ ਹਰਦੇਵ ਸਿੰਘ ਨੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੂੰ ਲੋਕ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿੱਤ ਨੂੰ ਯਕੀਨੀ ਬਣਾਉਣ ਤੇ ਬੈਂਸ ਨੂੰ ਸਨਮਾਨਿਤ ਕਰਦੇ ਹੋਏ ਕਹੇ।ਉਹਨਾਂ ਅੱਗੇ ਕਿਹਾ ਕਿ ਭਵਿੱਖ ਦੇ ਵਿੱਚ ਵੀ ਬੈਂਸ ਤੇ ਉਸਦੇ ਸਾਥੀ ਕਾਂਗਰਸ ਦੀ ਚੜ੍ਹਦੀ ਕਲਾ ਦੀ ਮਜਬੂਤੀ ਲਈ ਦਿਨ ਰਾਤ ਕੰਮ ਕਰਨਗੇ।ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਵੀ ਕਾਂਗਰਸ ਪਾਰਟੀ ਨਗਰ ਨਿਗਮ ਵਿੱਚ ਆਪਣਾ ਮੇਅਰ ਬਣਾਏਗੀ।ਇਸ ਮੌਕੇ ਸਿੰਦਰਪਾਲ ਸ਼ਰਮਾ, ਸੁਖਦੇਵ ਸਿੰਘ ਸਿੱਧੂ, ਜਗਦੇਵ ਸਿੰਘ, ਮਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਬੇਅੰਤ ਸਿੰਘ, ਚਰਨਜੀਤ ਸਿੰਘ, ਤਰਲੋਚਨ ਸਿੰਘ ਆਦਿ ਮੌਜੂਦ ਸਨ।