ਮਹਿਲ ਕਲਾਂ /ਬਰਨਾਲਾ -ਦਸੰਬਰ 2020 (ਗੁਰਸੇਵਕ ਸਿੰਘ ਸੋਹੀ)-
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਜਿੱਥੇ ਦਿੱਲੀ ਦੇ ਕਿਸਾਨੀ ਸੰਘਰਸ਼ ਵਿਚ ਦਿਨ ਰਾਤ ਆਪਣੇ ਫਰੀ ਮੈਡੀਕਲ ਕੈਂਪਾਂ" ਵਿੱਚ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ, ਉਥੇ ਹੀ ਆਪੋ ਆਪਣੇ ਇਲਾਕਿਆਂ ਵਿੱਚ,ਜ਼ਿਲ੍ਹਿਆਂ ਵਿੱਚ, ਬਲਾਕਾਂ ਵਿਚ ਸਰਕਾਰੀ ਹਸਪਤਾਲਾਂ ਵਿੱਚ ਮੁੱਢਲੀਆਂ ਸਿਹਤ ਸਹੂਲਤਾਂ ਦੇ ਰਹੇ ਮੈਡੀਕਲ ਸਟਾਫ" ਨੂੰ ਵੀ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਦਾ ਵੀ ਸਨਮਾਨ ਕਰ ਰਹੇ ਹਨ ।
ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜ਼ਾਬ ਜਿਲਾ ਮੋਹਾਲੀ ਦੇ ਪ੍ਰਧਾਨ ਡਾਕਟਰ ਬਲਵੀਰ ਸਿੰਘ ਦੀ ਪ੍ਰਧਾਨਗੀ ਹੇਠ ਮੋਹਾਲੀ ਜ਼ਿਲੇ ਦੇ ਮਨੌਲੀ ਪ੍ਰਾਇਮਰੀ ਹੈਲਥ ਸੈਂਟਰ ਦੇ ਮੈਡੀਕਲ ਅਫਸਰ ਡਾਕਟਰ ਜਸਮੀਨ ,ਬਲਵਿੰਦਰ ਕੌਰ ,ਰੀਟਾ ਰਾਣੀ ,ਸੁਖਵਿੰਦਰ ਕੌਰ ,ਪੁਸ਼ਪਿੰਦਰ ਕੌਰ,ਇੰਦਰਜੀਤ ਸਿੰਘ ਰਣਜੀਤ ਸਿੰਘ,ਮਨਜੋਤ ਸਿੰਘ ਬੱਦੋਵਾਲ, ਧਰਮ ਕੌਰ ,ਮਨਜੀਤ ਕੌਰ,, ਕਰਮਜੀਤ ਕੌਰ ਆਦਿ ਸਟਾਫ ਸਮੇਤ ਉਨ੍ਹਾਂ ਦੀ ਸਾਰੀ ਟੀਮ ਨੂੰ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨਤ ਕੀਤਾ।
ਇਸ ਸਮੇਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਡਾਕਟਰ ਬਲਵੀਰ ਸਿੰਘ ਜੀ, ਐਕਟਿੰਗ ਪ੍ਰਧਾਨ ਡਾਕਟਰ ਬਿਕਰਮ ਦੱਤ ਗੋਇਲ ਜੀ,ਜੋਆਇੰਟ ਸੈਕਟਰੀ ਡਾਕਟਰ ਸੁਖਦੇਵ ਸਿੰਘ,ਜੋਆਇੰਟ ਕੈਸ਼ੀਅਰ ਡਾਕਟਰ ਸੁਖਬੀਰ ਸਿੰਘ, ਪ੍ਰਧਾਨ ਡਾਕਟਰ ਪਲਜਿੰਦਰ ਸਿੰਘ ਕਾਹਲੋ, ਬਲਾਕ ਜੋਆਇੰਟ ਕੈਸ਼ੀਅਰ ਡਾਕਟਰ ਜਸਵਿੰਦਰ ਸਿੰਘ, ਡਾਕਟਰ ਧਰਮਪਾਲ ਜੀ, ਡਾਕਟਰ ਅਨੂਪ ਸਿੰਘ ਪ੍ਰਧਾਨ, ਤੋਂ ਇਲਾਵਾ ਬਲਾਕ ਦੇ ਬਾਕੀ ਡਾਕਟਰ ਸਾਹਿਬਾਨ ਵੀ ਹਾਜ਼ਰ ਸਨ ।