ਕਿਸਾਨਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ -   ਸਰਪੰਚ ਜਸਬੀਰ ਕੌਰ ਕੋਕਰੀ ਹੇਰਾਂ

ਅਜੀਤਵਾਲ,( ਬਲਵੀਰ ਸਿੰਘ ਬਾਠ) 

 ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਤਿੰਨ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ  ਹਿੰਦੋਸਤਾਨ ਦੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਗਿਆ ਹੈ  ਜਿਸ ਨੂੰ ਹਿੰਦੋਸਤਾਨ ਦਾ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਵੇਗਾ  ਪਿਛਲੇ ਦਿਨਾਂ ਤੋਂ ਖੇਤੀ ਆਰਡੀਨੈਂਸ  ਬਿੱਲ ਰੱਦ ਕਰਵਾਉਣ ਵਾਸਤੇ ਦਿੱਲੀ ਵਿਖੇ ਕਿਸਾਨੀ ਸੰਘਰਸ਼  ਚੱਲ ਰਿਹਾ ਹੈ  ਮੈਂ ਪੂਰਨ ਤੌਰ ਤੇ ਕਿਸਾਨੀ ਸੰਘਰਸ਼ ਲਈ ਦਿੱਲੀ ਵਿਖੇ ਆਪਣਾ ਯੋਗਦਾਨ ਪਾਉਣਗੇ ਮੌਜੂਦਾ ਸਰਪੰਚ ਜਸਬੀਰ ਕੌਰ ਕੋਕਰੀ ਹੇਰਾਂ ਨੇ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਮੈਂ ਕਿਸਾਨਾਂ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ  ਮੈਂ ਖੇਤੀ ਆਰਡੀਨੈਂਸ ਬਿੱਲਾਂ ਦਾ ਵਿਰੋਧ ਕਰਦੀ ਖੋਏ ਆਪਣੀਆਂ ਮਾਵਾਂ ਭੈਣਾਂ ਮਾਤਾਵਾਂ ਬਜ਼ੁਰਗਾਂ ਦੀ ਚਡ਼੍ਹਦੀ ਕਲਾ ਲਈ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਵੀ ਕਰਦੀ ਹਾਂ  ਕਿ ਸਾਡੇ ਕਿਸਾਨ ਵੀਰਾਂ ਦਾ ਸੰਘਰਸ਼ ਬੈੱਲ ਰੱਦ ਕਰਵਾ ਕੇ  ਹਮੇਸ਼ਾਂ ਜਿੱਤ ਨਾਲ ਹੀ ਵਾਪਸ ਮੁੜੇ  ਉਨ੍ਹਾਂ ਇੱਕ ਵਾਰ ਫੇਰ ਤਾਂ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ  ਖੇਤੀ ਆਰਡੀਨੈਂਸ ਬਿੱਲ ਰੱਦ ਕਰ ਦੇਣੇ ਚਾਹੀਦੇ ਹਨ ਤਾਂ ਹੀ ਕਿਸਾਨ ਮਜ਼ਦੂਰ ਖੇਤੀ ਆਡ਼੍ਹਤੀਏ ਅਤੇ ਕਿਸਾਨੀ ਨੂੰ ਬਚਾਇਆ ਜਾ ਸਕਦਾ ਹੈ  ਉਨ੍ਹਾਂ ਇੱਕ ਵਾਰ ਫੇਰ ਤਾਂ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੀਆਂ ਮਾਤਾਵਾਂ ਭੈਣਾਂ ਬਜ਼ੁਰਗਾਂ ਦਾ  ਧੰਨਵਾਦ ਕਰਦਿਆਂ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤੀ   ਜੋ ਐਨੀ ਠੰਢ ਦੇ ਬਾਵਜੂਦ ਬੇ ਕਿਸਾਨੀ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ