ਇੰਡੋ +ਕੈਨੇਡੀਅਨ ਪ੍ਰੋਗਰੈਸਿਵ  ਮੰਚ ਦੇ ਫ਼ੈਸਲੇ ਸਲਾਘਾਯੋਗ--ਡਾ. ਕਾਲਖ , ਡਾ.ਬਾਲੀ...

ਮਹਿਲ ਕਲਾਂ/ਬਰਨਾਲਾ - (ਗੁਰਸੇਵਕ ਸੋਹੀ)- 

ਇੰਡੋ ਕੈਨੇਡੀਅਨ ਪ੍ਰੋਗਰੈਸਿਵ ਮੰਚ ਵੱਲੋਂ ਤਨੋਂ-ਮਨੋਂ-ਧਨੋਂ,ਜਿੱਥੇ ਕਾਲੇ ਕਾਨੂੰਨਾਂ ਦੇ ਖਿਲਾਫ ਦੇਸ਼ ਕਿਸਾਨਾਂ- ਮਜ਼ਦੂਰਾਂ ਨੂੰ ਡਟਵੀਂ ਹਮਾਇਤ ਜਾਰੀ ਹੈ, ਉੱਥੇ ਦੇਸ਼ ਦੀਆਂ ਹੋਰ ਵੀ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਪੂਰਨ ਹਮਾਇਤ ਦੇਣ ਦਾ ਜਿਹੜਾ ਫੈਸਲਾ ਮੰਚ ਦੇ ਆਗੂਆਂ ਚੇਅਰਮੈਨ ਡਾ. ਪ੍ਰਦੀਪ ਜੋਧਾਂ ਕੈਨੇਡਾ,ਪ੍ਰਧਾਨ ਜਗਰੂਪ ਸਿੰਘ ਸਰੀ ਕਨੈਡਾ, ਮੀਤ ਪ੍ਰਧਾਨ ਨਵਨੀਤ ਬੱਬੂ ਬਰੈਂਪਟਨ ,ਜ . ਸਕੱਤਰ ਹਰਦੇਵ ਸਿੰਘ ਸਰੀ ਕੈਨੇਡਾ,ਸਕੱਤਰ ਪਰਗਣ ਸਿੰਘ ਮੱਟੂ ਸਰੀ ਕੈਨੇਡਾ,ਖ਼ਜ਼ਾਨਚੀ ਮਨੀ ਸ਼ਰਮਾ ਸਸਕੈੱਚਵਨ,ਕਰਨ ਜੋਧਾਂ,ਜੁਆਇੰਟ ਖ਼ਜ਼ਾਨਚੀ ਤੇ ਹੋਰ ਮੰਚ ਕਮੇਟੀ ਮੈਂਬਰਾਂ ਵੱਲੋਂ ਲਿਆ ਗਿਆ ਹੈ, ਉਸ ਦਾ ਮੈਡੀਕਲ ਪ੍ਰੈਕਟੀਨਰਜ਼ ਐਸੋਸੀਏਸ਼ਨ ਪੰਜਾਬ ਨੇ ਸਵਾਗਤ ਕੀਤਾ ਹੈ।

 ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਪੰਜਾਬ ਰਜਿ:) ਦੇ ਆਗੂਆਂ.ਡਾਕਟਰ ਰਮੇਸ਼ ਕੁਮਾਰ ਜੀ ਬਾਲੀ,, ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ , ਡਾਕਟਰ ਮਾਘ ਸਿੰਘ ਜੀ ਸਟੇਟ ਕੈਸ਼ੀਅਰ,' ਡਾਕਟਰ ਠਾਕੁਰਜੀਤ ਸਿੰਘ ਚੇਅਰਮੈਨ ਪੰਜਾਬ, ਡਾਕਟਰ ਸਤਨਾਮ ਸਿੰਘ ਜੀ ਦਿਓ ਵਰਕਿੰਗ ਪ੍ਰਧਾਨ ਪੰਜਾਬ,, ਡਾਕਟਰ ਮਹਿੰਦਰ ਸਿੰਘ ਸੈਦੋਕੇ ਸ੍ਰਪਸਤ, ਡਾਕਟਰ ਮਿੱਠੂ ਮੁਹੰਮਦ ਜੀ ਸੀਨੀਅਰ ਮੀਤ ਪ੍ਰਧਾਨ ਪੰਜਾਬ,, ਡਾਕਟਰ ਰਣਜੀਤ ਸਿੰਘ ਵਾਇਸ ਚੇਅਰਮੈਨ  ਤਰਨਤਾਰਨ, ਡਾਕਟਰ ਰਿੰਕੂ ਕੁਮਾਰ ਜੋਇੰਟ ਸੈਕਟਰੀ, ਡਾਕਟਰ ਭਗਵੰਤ ਸਿੰਘ ਜੀ ਬੜੂੰਦੀ ਜਿਲ੍ਹਾ ਚੇਅਰਮੈਨ ਲੁਧਿਆਣਾ, ਡਾਕਟਰ ਰਾਜੇਸ਼ ਕੁਮਾਰ ਜੀ ਰਾਜੂ ਪ੍ਰੈਸ ਸਕੱਤਰ ਪੰਜਾਬ  ਨੇ ਇੰਡੋ+ ਕੈਨੇਡੀਅਨ ਪ੍ਰੋਗਰੈਸਿਵ ਮੰਚ ਪੰਜਾਬ ਦੀ ਭਰਪੂਰ ਸ਼ਲਾਘਾ ਕੀਤੀ ਹੈ,, ਜਿਹੜੇ  ਦਿੱਲੀ ਬੈਠੇ ਆਪਣੇ ਕਰੋੜਾਂ ਭਾਰਤ ਵਾਸੀਆਂ ਦੀ ਸਹਾਇਤਾ ਲਈ ਅੱਗੇ  ਆਏ ਹਨ । 

 ਆਗੂਆਂ ਨੇ ਦੱਸਿਆ ਕਿ ਇੰਡੋ+ ਕੈਨੇਡੀਅਨ ਪ੍ਰੋਗ੍ਰੈਸਿਵ ਮੰਚ ਦੇਸ਼ ‘ ਚ ਕੋਈ ਵੱਖਰੇ ਧੜੇ ਵਜੋਂ ਲੋਕ ਪੱਖੀ , ਇਨਕਲਾਬੀ ਜਥੇਬੰਦੀਆਂ ਦੇ ਮੁਕਾਬਲੇ ਸਰਗਰਮੀਆਂ ਨਹੀਂ ਕਰੇਗਾ,ਬਲਕਿ ਉਨ੍ਹਾਂ ਦਾ ਪੂਰਾ ਸਹਿਯੋਗ ਕਰੇਗਾ । ਮੰਚ ਵੱਲੋਂ ਲਏ ਗਏ ਫ਼ੈਸਲਿਆਂ ਨਾਲ ਸਮੇਂ ਦੇ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਸੰਘਰਸ਼ ਕਰ ਰਹੀਆਂ ਇਨਕਲਾਬੀ ਜਥੇਬੰਦੀਆਂ ਨੂੰ ਹੋਰ ਬਲ ਮਿਲੇਗਾ ।